ਚੰਡੀਗੜ੍ਹ: ਉੱਤਰ ਪੱਛਮੀ ਖੇਤਰ ਵਿੱਚ 2 ਦਿਨ ਬੱਦਲ ਰਹਿਣ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ 'ਚ ਬੱਦਲ ਤੇ ਅਗਲੇ ਦੋ ਦਿਨਾਂ ਤੱਕ ਮੀਂਹ ਪੈਣ ਦੇ ਆਸਾਰ ਹਨ।
ਪੰਜਾਬ 'ਚ ਅਗਲੇ ਦੋ ਦਿਨਾਂ ਤੱਕ ਹਨੇਰੀ ਤੇ ਮੀਂਹ ਦੇ ਆਸਾਰ
ਪੰਜਾਬ ਵਿੱਚ ਇੱਕ ਵਾਰ ਫਿਰ ਕਿਸਾਨਾਂ ਨੂੰ ਮੀਂਹ ਪੈਣ ਕਾਰਨ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਫ਼ਾਇਲ ਫ਼ੋਟੋ
ਦੱਸ ਦਈਏ, ਪਿਛਲੇ 2 ਦਿਨਾਂ 'ਚ ਵੱਧ ਤੋਂ ਵੱਧ ਤਾਪਮਾਨ ਵਿੱਚ 3 ਡਿਗਰੀ ਤੱਕ ਵਾਧਾ ਹੋਇਆ ਤੇ ਨਾਰਨੌਲ ਸਭ ਤੋਂ ਗਰਮ ਸਥਾਨ ਦਰਜ ਕੀਤਾ ਗਿਆ।
ਉੱਥੋਂ ਦਾ ਪਾਰਾ 33 ਡਿਗਰੀ, ਹਿਸਾਰ 22 ਡਿਗਰੀ, ਭਿਵਾਨੀ ਤੇ ਰੋਹਤਰ ਦਾ ਪਾਰਾ 41 ਡਿਗਰੀ, ਅੰਬਾਲਾ ਤੇ ਕਰਨਾਲ 40 ਡਿਗਰੀ ਤੇ ਚੰਡੀਗੜ੍ਹ ਦਾ ਪਾਰਾ 31 ਡਿਗਰੀ ਰਿਹਾ। ਪੰਜਾਬ ਵਿੱਚ ਵੀ ਕਾਫ਼ੀ ਗ਼ਰਮੀ ਹੈ। ਅੰਮ੍ਰਿਤਸਰ ਤੇ ਲੁਧਿਆਣਾ ਦਾ ਪਾਰਾ 39 ਡਿਗਰੀ, ਪਟਿਆਲਾ 40 ਡਿਗਰੀ, ਦਿੱਲੀ 42 ਡਿਗਰੀ, ਸ੍ਰੀਨਗਰ 24 ਡਿਗਰੀ ਰਿਹਾ।