ਚੰਡੀਗੜ੍ਹ :ਏ ਕੈਟਾਗਰੀ ਦੇ ਗੈਂਗਸਟਾਰ ਜੈਪਾਲ ਭੁੱਲਰ ਅਤੇ ਜੱਸੀ ਖਰੜ ਦੇ ਕਲਕੱਤਾ ਵਿਖੇ ਹੋਏ ਐਨਕਾਊਂਟਰ ਤੋਂ ਬਾਅਦ ਈ ਟੀ ਵੀ ਭਾਰਤ ਵੱਲੋਂ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਦੇ ਏ ਆਈ ਜੀ ਗੁਰਮੀਤ ਸਿੰਘ ਚੌਹਾਨ ਨਾਲ ਖਾਸ ਗੱਲਬਾਤ ਕੀਤੀ।
ਗੈਂਗਸਟਾਰਾਂ ਦੇ ਐਂਨਕਾਉਂਟਰ ਤੋਂ ਬਾਅਦ ਉਠ ਰਹੇ ਸਵਾਲਾਂ ਨੂੰ ਲੈ ਕੇ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਦੇ ਏ ਆਈ ਜੀ ਗੁਰਮੀਤ ਸਿੰਘ ਚੌਹਾਨ ਕੋਲ ਪਹੁੰਚੀ ਈ ਟੀ ਵੀ ਭਾਰਤ ਦੀ ਟੀਮ
EXCLUSIVE: ਗੈਂਗਸਟਰ ਫੋਕੀ ਸ਼ਾਨ ਲਈ ਕਹਿੰਦੇ ਹਨ 307 ਦੇ ਕੇਸ ਪਾ ਦੇਵੋ: AIG ਗੁਰਮੀਤ ਚੌਹਾਨ
ਚੰਡੀਗੜ੍ਹ : ਏ ਕੈਟਾਗਰੀ ਦੇ ਗੈਂਗਸਟਰ ਜੈਪਾਲ ਭੁੱਲਰ ਅਤੇ ਜੱਸੀ ਖਰੜ ਦੇ ਕਲਕੱਤਾ ਵਿਖੇ ਹੋਏ ਐਨਕਾਊਂਟਰ ਤੋਂ ਬਾਅਦ ਈ ਟੀ ਵੀ ਭਾਰਤ ਵੱਲੋਂ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਦੇ ਏ ਆਈ ਜੀ ਗੁਰਮੀਤ ਸਿੰਘ ਚੌਹਾਨ ਨਾਲ ਖਾਸ ਗੱਲਬਾਤ ਕੀਤੀ।
ਸਵਾਲ : ਕੀ ਜੈਪਾਲ ਭੁੱਲਰ ਦੇ ਐਨਕਾਉਂਟਰ ਨਾਲ ਪੁਲਿਸ ਨੂੰ ਮਿਲਿਆ ਹੈ ਵੱਡਾ ਰਿਲੀਫ ?
ਜਵਾਬ : ਆਰਗੇਨਾਇਜ਼ਡ ਕ੍ਰਾਈਮ ਕੰਟਰੋਲ ਯੂਨਿਟ ਦੇ ਏ ਆਈ ਜੀ ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਜੈਪਾਲ ਭੁੱਲਰ ਇਕ ਨੂੰ ਪੁਲੀਸ ਕਈ ਸਾਲਾਂ ਤੋਂ ਲੱਭ ਰਹੀ ਸੀ ਅਤੇ ਮੀਡੀਆ ਵਿੱਚ ਵਾਰ ਵਾਰ ਚਰਚਾ ਹੋਣ ਕਾਰਨ ਜੈਪਾਲ ਭੁੱਲਰ ਨੂੰ ਲੱਭਣ ਲਈ ਪੂਰਾ ਫੋਕਸ ਕੀਤਾ ਜਾ ਰਿਹਾ ਸੀ
ਸਵਾਲ : ਸੋਸ਼ਲ ਮੀਡੀਆ ਉੱਪਰ ਸਵਾਲ ਹੋ ਰਹੇ ਹਨ ਕਿ ਜੈਪਾਲ ਭੁੱਲਰ ਅਤੇ ਜੱਸੀ ਖਰੜ ਨੂੰ ਜਿੰਦਾ ਵੀ ਪਕੜਿਆ ਜਾ ਸਕਦਾ ਸੀ ?
ਜਵਾਬ :ਸੀਨੀਅਰ ਅਫ਼ਸਰ ਨੇ ਦੱਸਿਆ ਕਿ ਜਦੋਂ ਵੀ ਕੋਈ ਟੀਮ ਆਪਰੇਸ਼ਨ ਕਰਨ ਜਾਂਦੀ ਹੈ ਤਾਂ ਮੌਕੇ ਦੇ ਹਾਲਾਤਾਂ ਮੁਤਾਬਕ ਨਜਿੱਠਿਆ ਜਾਂਦਾ ਹੈ ਹਾਲਾਂਕਿ ਕੋਲਕਾਤਾ ਐੱਸ ਟੀ ਐੱਫ ਵੱਲੋਂ ਪੂਰੇ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਓਪਰੇਸ਼ਨ ਜੈਕ ਚਲਾਇਆ ਗਿਆ ਅਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਮਨੁੱਖੀ ਅਧਿਕਾਰਾਂ ਬਾਬਤ ਪੂਰੀ ਰਿਪੋਰਟ ਬਣਾ ਕੇ ਭੇਜੀ ਜਾਵੇਗੀ
ਸਵਾਲ : ਕਿ ਜਗਰਾਉਂ ਵਿਖੇ ਦੋ ਪੁਲੀਸ ਮੁਲਾਜ਼ਮਾਂ ਦਾ ਕਤਲ ਹੋਣ ਤੋਂ ਬਾਅਦ ਜਾਂਚ ਤੇਜ਼ ਕੀਤੀ ਗਈ ਜਾਂ ਫਿਰ ਪੁਲੀਸ ਦੇ ਹੱਥ ਕੋਈ ਸੁਰਾਗ ਲੱਗਿਆ ?
ਜਵਾਬ : ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਜੈਪਾਲ ਭੁੱਲਰ ਦੀ ਤਲਾਸ਼ ਕਈ ਸਾਲਾਂ ਤੋਂ ਪੁਲਿਸ ਕਰ ਰਹੀ ਸੀ ਲੇਕਿਨ ਜਗਰਾਉਂ ਮੰਡੀ ਵਿਖੇ ਡਿਊਟੀ ਕਰ ਰਹੇ 2 ਪੁਲੀਸ ਮੁਲਾਜ਼ਮਾਂ ਦਾ ਕਤਲ ਕਰਨ ਤੋਂ ਬਾਅਦ ਓਕੂ ਲਈ ਚੈਲੇਂਜ ਵੱਡਾ ਬਣ ਗਿਆ ਸੀ ਅਤੇ ਜੋ ਲੋਕ ਸੋਸ਼ਲ ਮੀਡੀਆ ਤੇ ਜੈਪਾਲ ਭੁੱਲਰ ਅਤੇ ਜੱਸੀ ਖਰੜ ਦੇ ਐਨਕਾਊਂਟਰ ਤੇ ਸਵਾਲ ਚੁੱਕ ਰਹੇ ਹਨ ਕਿ ਉਨ੍ਹਾਂ ਲੋਕਾਂ ਨੂੰ ਕਤਲ ਕੀਤੇ ਗਏ ਪੁਲੀਸ ਮੁਲਾਜ਼ਮਾਂ ਪ੍ਰਤੀ ਹਮਦਰਦੀ ਨਹੀਂ ਹੈ ਲੇਕਿਨ ਉਹ ਕਿਸੇ ਵੀ ਡਿਬੇਟ ਵਿਚ ਨਹੀਂ ਪੈਣਾ ਚਾਹੁੰਦੇ ਉਨ੍ਹਾਂ ਵੱਲੋਂ ਸਿਰਫ਼ ਕ੍ਰਾਈਮ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ
ਸਵਾਲ : ਕੀ ਗੈਂਗਸਟਰ ਰਵੀ ਦਿਓਲ ਵੱਲੋਂ ਸਰੰਡਰ ਤੋਂ ਬਾਅਦ ਕਿੰਨੇ ਗੈਂਗਸਟਰ ਸਰੰਡਰ ਕਰ ਸਕਦੇ ਹਨ ?
ਜਵਾਬ : ਏ ਆਈ ਜੀ ਮੁਤਾਬਕ ਏ ਕੈਟੇਗਿਰੀ ਦਾ ਗੈਂਗਸਟਰ ਪੰਜਾਬ ਵਿਚ ਹੁਣ ਕੋਈ ਵੀ ਨਹੀਂ ਹੈ। ਇਕ ਦੋ ਗੈਂਗਸਟਰ ਵਿਦੇਸ਼ਾਂ ਵਿੱਚ ਜ਼ਰੂਰ ਹਨ ਅਤੇ ਉਨ੍ਹਾਂ ਨੂੰ ਪੁਲੀਸ ਅਪੀਲ ਕਰਦੀ ਹੈ ਕਿ ਜੇਕਰ ਉਹ ਇਸ ਦਲਦਲ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਹਨ ਤਾਂ ਸਰੈਂਡਰ ਕਰ ਦੇਣ ਲੇਕਿਨ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਦੇ ਸੀਨੀਅਰ ਅਫਸਰ ਏ ਆਈ ਜੀ ਗੁਰਮੀਤ ਚੌਹਾਨ ਨੇ ਈ ਟੀ ਵੀ ਭਾਰਤ ਤੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਨਿੱਜੀ ਤਜਰਬਾ ਹੈ ਕਿ ਕੋਈ ਵੀ ਗੈਂਗਸਟਰ ਸਰੰਡਰ ਨਹੀਂ ਕਰਨਾ ਚਾਹੁੰਦਾ ਕਿਉਂਕਿ ਜੇਲ੍ਹ ਵਿੱਚ ਗੈਂਗਸਟਰਾਂ ਨੂੰ ਲਗਦਾ ਹੈ ਕਿ ਉਹ ਬੁਜ਼ਦਿਲੀ ਕਰਕੇ ਆਇਆ ਹੈ। ਕਈ ਗੈਂਗਸਟਰ ਉਨ੍ਹਾਂ ਨੂੰ ਤਿੱਨ ਸੌ ਸੱਤ ਦੇ ਪਰਚੇ ਦਰਜ ਕਰਨ ਦੀ ਮੰਗ ਤੱਕ ਕਰ ਚੁੱਕੇ ਹਨ ਤਾਂ ਜੋ ਉਨ੍ਹਾਂ ਦੀ ਦਹਿਸ਼ਤ ਜਾਂ ਸ਼ਾਨ ਬਰਕਰਾਰ ਰਹੇ। ਅਜਿਹੇ ਮੰਗ ਕਰਨ ਵਾਲੇ ਗੈਂਗਸਟਰਾਂ ਦਾ ਨਾਮ ਨਾ ਦੱਸਦਿਆਂ ਏ ਆਈ ਜੀ ਗੁਰਮੀਤ ਚੌਹਾਨ ਨੇ ਅਪੀਲ ਕੀਤੀ ਕਿ ਜੋ ਵੀ ਅਜਿਹੀ ਦਲ ਦਲ ਵਿੱਚ ਫਸੇ ਹੋਏ ਹਨ ਉਨ੍ਹਾਂ ਨੂੰ ਸਰੰਡਰ ਕਰ ਦੇਣਾ ਚਾਹੀਦਾ ਹੈ।
ਹਾਲਾਂਕਿ ਗੁਰਮੀਤ ਚੌਹਾਨ ਨੇ ਉਨ੍ਹਾਂ ਲੋਕਾਂ ਉੱਪਰ ਵੀ ਨਿਸ਼ਾਨਾ ਸਾਧਿਆ ਜੋ ਸ਼ੋਸ਼ਲ ਮੀਡੀਆ ਉੱਤੇ ਕਹਿ ਰਹੇ ਹਨ ਕਿ ਜੈਪਾਲ ਭੁੱਲਰ ਅਤੇ ਸੁੱਖੀ ਖਰੜ ਦਾ ਐਨਕਾਉਂਟਰ ਨਹੀਂ ਸੀ ਕਰਨਾ ਚਾਹੀਦਾ। ਪਰ ਅਜਿਹੇ ਲੋਕਾਂ ਨੇ ਗੈਂਗਸਟਰਾਂ ਨੂੰ ਵੀ ਕ੍ਰਾਈਮ ਬੰਦ ਕਰਨ ਦੀ ਅਪੀਲ ਕਿਉਂ ਨਹੀਂ ਕੀਤੀ ਅਤੇ ਇੰਨਾ ਹੀ ਨਹੀਂ ਪੁਲਿਸ ਵੱਲੋਂ ਜੈਪਾਲ ਭੁੱਲਰ ਸਣੇ ਕਈ ਗੈਂਗਸਟਰਾਂ ਨੂੰ ਸਰੰਡਰ ਕਰਨ ਬਾਰੇ ਉਨ੍ਹਾਂ ਦੇ ਘਰਦਿਆਂ ਨਾਲ ਕਈ ਵਾਰ ਮੁਲਾਕਾਤ ਕਰ ਕਿਹਾ ਗਿਆ। ਉਸ ਸਮੇਂ ਬਨੂੜ ਡਕੈਤੀ ਲੁਧਿਆਣਾ ਗੋਲਡ ਰੌਬਰੀ ਸਣੇ ਵੱਡੇ ਕੇਸ ਜੈਪਾਲ ਭੁੱਲਰ ਖ਼ਿਲਾਫ਼ ਦਰਜ ਨਹੀਂ ਹੋਏ ਸਨ ਅਤੇ ਪੁਲਿਸ ਦੇ ਵਾਰ ਵਾਰ ਅਪੀਲ ਕਰਨ ਦੇ ਬਾਵਜੂਦ ਵੀ ਇਨ੍ਹਾਂ ਵੱਲੋਂ ਸਰੰਡਰ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ:WEAPONS SMUGGLER: 48 ਪਿਸਤੌਲਾਂ ਸਣੇ ਇੱਕ ਨੌਜਵਾਨ ਕਾਬੂ