ਪੰਜਾਬ

punjab

ETV Bharat / state

ਸਿਹਤ ਮੰਤਰੀ ਵੱਲੋਂ ਆਯੁਰਵੈਦਿਕ ਤੇ ਹੋਮਿਓਪੈਥੀ ਵਿਭਾਗਾਂ ਨੂੰ ਕੋਰੋਨਾ ਦੇ ਮੱਦੇਨਜ਼ਰ ਚੌਕਸ ਰਹਿਣ ਦੇ ਨਿਰਦੇਸ਼ - ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ

ਕੋਵਿਡ ਦੀ ਮੌਜੂਦਾ ਸਥਿਤੀ ਨੂੰ ਵੇਖਦਿਆਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ (Health Minister Chetan Singh Jauramajra) ਨੇ ਆਯੁਰਵੈਦ ਅਤੇ ਹੋਮਿਓਪੈਥਿਕ (Chetan Singh Jaudamajra warned against Covid) ਅਧਿਕਾਰੀਆਂ ਨੂੰ ਸੁਚੇਤ ਕੀਤਾ।

Chetan Singh Jaudamajra warned against Covid
Chetan Singh Jaudamajra warned against Covid

By

Published : Dec 23, 2022, 10:36 PM IST

ਚੰਡੀਗੜ੍ਹ:ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ (Health Minister Chetan Singh Jauramajra) ਦੀ ਪ੍ਰਧਾਨਗੀ ਵਿੱਚ ਅੱਜ ਸ਼ੁੱਕਰਵਾਰ ਨੂੰ ਪੰਜਾਬ ਸਕੱਤਰੇਤ ਦਫ਼ਤਰ ਚੰਡੀਗੜ੍ਹ ਵਿਖੇ ਆਯੁਰਵੈਦਿਕ ਤੇ ਹੋਮਿਓਪੈਥਿਕ ਵਿਭਾਗ ਦੇ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਸਿਹਤ ਮੰਤਰੀ ਨੇ ਕੋਵਿਡ ਸਬੰਧੀ ਆਯੁਰਵੈਦ ਅਤੇ ਹੋਮਿਓਪੈਥਿਕ (Chetan Singh Jaudamajra warned against Covid) ਅਧਿਕਾਰੀਆਂ ਨੂੰ ਸੁਚੇਤ ਕੀਤਾ।

ਇਸ ਦੌਰਾਨ ਸਿਹਤ ਮੰਤਰੀ ਨੇ ਵਿਭਾਗਾਂ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਭਵਿੱਖ ਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਵਿਭਾਗਾਂ ਦੇ ਕੰਮਕਾਜ ਨੂੰ ਹੋਰ ਬਿਹਤਰ (Chetan Singh Jaudamajra warned against Covid) ਬਣਾਉਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ। ਇਸ ਮੀਟਿੰਗ ਵਿੱਚ ਸਿਹਤ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ, ਨੈਸ਼ਨਲ ਸਿਹਤ ਮਿਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਭਿਨਵ ਤਿ੍ਰਖਾ, ਆਯੁਰਵੈਦਿਕ ਵਿਭਾਗ ਦੇ ਡਾਇਰੈਕਟਰ, ਹੋਮਿਓਪੈਥਿਕ ਵਿਭਾਗ ਦੇ ਡਾਇਰੈਕਟਰ ਤੋਂ ਇਲਾਵਾ ਵਿਭਾਗਾਂ ਦੇ ਜਿਲਾ ਮੁਖੀਆਂ ਨੇ ਸ਼ਿਰਕਤ ਕੀਤੀ।



ਚੇਤਨ ਸਿੰਘ ਜੌੜਾਮਾਜਰਾ (Health Minister Chetan Singh Jauramajra) ਨੇ ਕਿਹਾ ਕਿ ਆਯੁਰਵੇਦ ਸਾਡੇ ਦੇਸ਼ ਦੀ ਪੁਰਾਤਨ ਇਲਾਜ ਪ੍ਰਣਾਲੀ ਹੈ ਅਤੇ ਇਨਾਂ ਕੁਦਰਤੀ ਤਰੀਕਿਆਂ ਨਾਲ ਸਾਰੀਆਂ ਬਿਮਾਰੀਆਂ ਦਾ ਇਲਾਜ ਸੰਭਵ ਹੈ, ਇਸ ਲਈ ਸਾਨੂੰ ਹਰ ਘਰ ਵਿੱਚ ਆਯੁਰਵੇਦ ਨੂੰ ਪ੍ਰਫੁੱਲਤ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ ਤਾਂ ਜੋ ਹਰ ਨਾਗਰਿਕ ਤੰਦਰੁਸਤ ਤੇ ਸਿਹਤਯਾਬ ਰਹੇ।

ਚੇਤਨ ਸਿੰਘ ਜੌੜਾਮਾਜਰਾ (Health Minister Chetan Singh Jauramajra) ਨੇ ਕਿਹਾ ਕਿ ਕੋਵਿਡ-19 ਵਿਰੁੱਧ ਜੰਗ ਦੌਰਾਨ ਆਯੁਰਵੈਦ ਅਤੇ ਹੋਮਿਓਪੈਥੀ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਉਨਾਂ ਕਿਹਾ ਕਿ ਮੌਸਮੀ ਬਿਮਾਰੀਆਂ ਨਾਲ ਨਜਿੱਠਣ ਲਈ ਵੀ ਆਯੁਰਵੈਦਿਕ ਕਾੜਾ ਬੇਹੱਦ ਲਾਹੇਵੰਦ ਸਾਬਤ ਹੋ ਰਿਹਾ ਹੈ। ਜੌੜਾਮਾਜਰਾ ਨੇ ਕੋਵਿਡ-19 ਦੇ ਨਵੇਂ ਅਤੇ ਉੱਭਰ ਰਹੇ ਰੂਪਾਂ ਪ੍ਰਤੀ ਸੁਚੇਤ ਰਹਿਣ ‘ਤੇ ਜੋਰ ਦਿੱਤਾ। ਉਨਾਂ ਸਪੱਸ਼ਟ ਕੀਤਾ ਕਿ ਕੋਵਿਡ ਅਜੇ ਪੂਰੀ ਤਰਾਂ ਖਤਮ ਨਹੀਂ ਹੋਇਆ ਹੈ ਅਤੇ ਅਧਿਕਾਰੀਆਂ ਨੂੰ ਪੂਰੀ ਤਰਾਂ ਤਿਆਰ ਰਹਿਣ ਅਤੇ ਮੁਸਤੈਦੀ ਨਾਲ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ।

ਇਹ ਵੀ ਪੜੋ:-ਕੋਰੋਨਾ ਨਾਲ ਨਜਿੱਠਣ ਲਈ CM ਮਾਨ ਨੇ ਕੀਤੀ ਉੱਚ ਪੱਧਰੀ ਮੀਟਿੰਗ, ਦਿੱਤੀਆਂ ਸਖ਼ਤ ਹਦਾਇਤਾਂ

For All Latest Updates

TAGGED:

ABOUT THE AUTHOR

...view details