ਚੰਡੀਗੜ੍ਹ: 9 ਮਾਰਚ ਨੂੰ ਚੰਡੀਗੜ੍ਹ ਪ੍ਰੈੱਸ ਕੱਲਬ 'ਚ ਹਰਿਆਣਾ ਉਰਦੂ ਅਕਾਦਮੀ ਵੱਲੋਂ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ।ਇਹ ਪ੍ਰੋਗਰਾਮ ਕੌਮਾਂਤਰੀ ਮਹਿਲਾ ਦਿਵਸ ਤੇ ਹੋਲੀ ਨੂੰ ਮੁੱਖ ਰੱਖਦਿਆਂ ਕੀਤਾ ਗਿਆ। ਇਸ ਕਵੀ ਦਰਬਾਰ 'ਚ ਪੰਜਾਬ ਹਰਿਆਣਾ ਦੇ ਕਵੀਆਂ ਨੇ ਵੱਡੀ ਗਿਣਤੀ ਸ਼ਮੂਲੀਅਤ ਕੀਤੀ।
ਚੰਡੀਗੜ੍ਹ ਪ੍ਰੈੱਸ ਕਲੱਬ ਦੇ ਉਪ ਪ੍ਰਧਾਨ ਰਮੇਸ਼ ਨੇ ਕਿਹਾ ਕਿ ਇਹ ਪ੍ਰੋਗਰਾਮ ਚੰਡੀਗੜ੍ਹ ਪ੍ਰੈੱਸ ਕਲੱਬ ਤੇ ਹਰਿਆਣਾ ਉਰਦੂ ਅਕਾਦਮੀ ਨੇ ਮਿਲ ਕੇ ਆਯੋਜਿਤ ਕੀਤਾ ਹੈ। ਇਸ ਕਵੀ ਦਰਬਾਰ ਵਿੱਚ ਪੰਜਾਬ ਤੇ ਹਰਿਆਣਾ ਦੇ ਕਵੀਆਂ ਨੇ ਹਿੰਦੀ, ਉਰਦੂ, ਪੰਜਾਬੀ ਤੇ ਹੋਰ ਵੀ ਕਈ ਭਾਸ਼ਾਵਾਂ 'ਚ ਕਵਿਤਾਵਾਂ ਪੇਸ਼ ਕੀਤੀਆਂ।