ਪੰਜਾਬ

punjab

ETV Bharat / state

ਹਰਸਿਮਰਤ ਬਾਦਲ ਨੇ ਪਾਕਿ 'ਚ ਸਿੱਖ-ਹਿੰਦੂਆਂ 'ਤੇ ਅਤਿਆਚਾਰ ਦਾ ਮਾਮਲਾ ਕੌਮਾਂਤਰੀ ਪੱਧਰ 'ਤੇ ਚੁੱਕਣ ਦੀ ਕੀਤੀ ਅਪੀਲ - ਪਾਕਿ 'ਚ ਸਿੱਖ-ਹਿੰਦੂਆਂ 'ਤੇ ਅਤਿਆਚਾਰ

ਪਾਕਿਸਤਾਨ ਵਿੱਚ ਸਿੱਖ ਕੁੜੀ ਦਾ ਧਰਮ ਪਰਿਵਰਤਨ ਮਾਮਲੇ ਤੋਂ ਬਾਅਦ ਹੁਣ ਹਿੰਦੂ ਕੁੜੀ ਨਾਲ ਵੀ ਅਜਿਹੀ ਘਟਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਮਾਮਲਾ ਚੁੱਕਣ ਦੀ ਅਪੀਲ ਕੀਤੀ।

ਫ਼ੋਟੋ

By

Published : Sep 2, 2019, 8:56 AM IST

ਚੰਡੀਗੜ੍ਹ: ਪਾਕਿਸਤਾਨ ਵਿੱਚ ਸਿੱਖ ਕੁੜੀ ਦਾ ਧਰਮ ਪਰਿਵਤਨ ਮਾਮਲੇ ਨੂੰ ਅਜੇ ਠੱਲ੍ਹ ਪਈ ਨਹੀਂ ਸੀ ਕਿ ਹੁਣ ਇੱਕ ਹੋਰ ਹਿੰਦੂ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਾਕਿ ਤੋਂ ਸਾਹਮਣੇ ਆਏ ਇਸ ਮਾਮਲੇ ਵਿੱਚ ਭਾਰਤ ਦੇ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਇਹ ਮਾਮਲਾ ਕੌਮਾਂਤਰੀ ਨਿਆਂਇਕ ਅਦਾਲਤ ਵਿੱਚ ਚੁੱਕਣ।

ਦੱਸ ਦਈਏ ਕਿ ਬੀਤੇ 3-4 ਦਿਨਾਂ ਵਿੱਚ ਪਾਕਿਸਤਾਨ ਤੋਂ ਪਹਿਲਾਂ ਸਿੱਖ ਕੁੜੀ ਨੂੰ ਅਗਵਾ ਕਰ ਕੇ ਉਸ ਦਾ ਇਸਲਾਮ ਵਿੱਚ ਧਰਮ ਪਰਿਵਰਤਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਹੁਣ ਹਿੰਦੂ ਕੁੜੀ ਨੂੰ ਉਸ ਦੇ ਇੰਸਟੀਚਿਊਟ ਤੋਂ ਅਗਵਾ ਕਰ ਕੇ ਉਸ ਦਾ ਵੀ ਇਸਲਾਮ ਵਿੱਚ ਧਰਮ ਪਰਿਵਰਤਨ ਕਰ ਦਿੱਤਾ ਗਿਆ।

ਇਨ੍ਹਾਂ ਘਟਨਾਵਾਂ 'ਤੇ ਪੰਜਾਬ ਦੀ ਕੇਂਦਰੀ ਕੈਬਿਨੇਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹੈਰਾਨੀ ਅਤੇ ਚਿੰਤਾ ਜਤਾਉਂਦੇ ਹੋਏ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਅਪੀਲ ਕਰਨ ਦੀ ਗੱਲ ਕਹਿੰਦਿਆਂ ਟਵੀਟ ਕੀਤਾ। ਹਰਸਿਮਰਤ ਬਾਦਲ ਨੇ ਟਵੀਟ ਕਰਦਿਆਂ ਲਿਖਿਆ ਕਿ ਨਨਕਾਣਾ ਸਾਹਿਬ ਵਿਖੇ ਸਿੱਖ ਲੜਕੀ ਦੇ ਅਗਵਾ ਕਰਨ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਤੋਂ ਬਾਅਦ ਹੁਣ ਇਹ ਜਾਣ ਕੇ ਵੀ ਹੈਰਾਨੀ ਹੋਈ ਕਿ ਅਜਿਹੀ ਘਟਨਾ ਹੁਣ ਹਿੰਦੂ ਕੁੜੀ ਨਾਲ ਵਾਪਰੀ ਹੈ। ਉਨ੍ਹਾਂ ਲਿਖਿਆ ਕਿ ਉਹ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਇਹ ਮਾਮਲਾ ਕੌਮਾਂਤਰੀ ਨਿਆਂਇਕ ਅਦਾਲਤ ਵਿੱਚ ਚੁੱਕਣ ਦੀ ਅਪੀਲ ਕਰਨਗੇ।

ਇਸ ਦੇ ਨਾਲ ਹੀ, ਹਰਸਿਮਰਤ ਬਾਦਲ ਨੇ ਹੋਰ ਟਵੀਟ ਕਰਦਿਆਂ ਲਿਖਿਆ ਕਿ 1947 ਵਿੱਚ ਪਾਕਿਸਤਾਨ 'ਚ 2.5 ਲੱਖ ਸਿੱਖ ਅਤੇ ਹਿੰਦੂ ਸਨ ਅਤੇ ਹੁਣ ਇਹ ਗਿਣਤੀ 7000 ਰਹਿ ਗਈ ਹੈ। ਪਾਕਿਸਤਾਨ ਸਿੱਖ ਅਤੇ ਹਿੰਦੂਆਂ ਵਿਰੁੱਧ ਯੋਜਨਾਬੱਧ ਨਸਲਕੁਸ਼ੀ ਕਰ ਰਹੀ ਹੈ। ਉਨ੍ਹਾਂ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਅਪੀਲ ਕੀਤੀ ਕਿ ਜੋ ਵੀ ਨਸਲਕੁਸ਼ੀ ਦੇ ਦੋਸ਼ੀ ਹਨ, ਉਨ੍ਹਾਂ ਵਿਰੁੱਧ ਕੌਮਾਂਤਰੀ ਨਿਆਂਇਕ ਅਦਾਲਤ ਵਿੱਚ ਮਾਮਲਾ ਦਰਜ ਕਰਵਾਉਣ।

ਇਹ ਵੀ ਪੜ੍ਹੋ: ਗਾਂਧੀ ਜੀ ਦੀ ਦਾਮੋਹ ਫੇਰੀ

ABOUT THE AUTHOR

...view details