ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਮੰਗਲਵਾਰ ਨੂੰ ਸੰਸਦ ਵਿੱਚ ਨਸ਼ਿਆਂ ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਜਮ ਕੇ ਬਰਸੇ। ਉਨ੍ਹਾਂ ਕਿਹਾ ਕਿ ਸਾਡੇ ਸੂਬੇ (ਪੰਜਾਬ) ਦਾ ਮੁੱਖ ਮੰਤਰੀ ਕੁਝ ਮਹੀਨੇ ਪਹਿਲਾਂ ਸਦਨ ਵਿੱਚ ਨਸ਼ੇ ਦੀ ਹਾਲਤ ਵਿੱਚ ਬੈਠਦਾ ਸੀ। ਉਹ ਹੁਣ ਰਾਜ ਚਲਾ ਰਿਹਾ ਹੈ। ਪਤਾ ਨਹੀਂ ਉਹ ਕੀ ਖਾ-ਪੀ ਕੇ ਆਉਂਦੇ ਸੀ ਕਿ ਉਨ੍ਹਾਂ ਕੋਲ ਬੈਠਣ ਵਾਲੇ ਮੈਂਬਰਾਂ ਨੂੰ ਸੀਟ ਬਦਲਣ ਦੀ ਸ਼ਿਕਾਇਤ ਕਰ ਦਿੱਤੀ ਸੀ।
'ਮੁੱਖ ਮੰਤਰੀ ਭਗਵੰਤ ਮਾਨ ਬੈਠੇ ਸੰਸਦ ਮੈਂਬਰ ਆਪਣੀ ਸੀਟ ਬਦਲਣ ਲਈ ਕਹਿੰਦੇ ਸੀ': ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਤਾ ਨਹੀਂ ਕੀ-ਕੀ ਖਾ ਕੇ ਆਉਂਦੇ ਸੀ ਕਿ ਉਨ੍ਹਾਂ ਦੇ ਨਾਲ ਬੈਠੇ ਸੰਸਦ ਦੇ ਮੈਂਬਰ ਕਹਿੰਦੇ ਸਨ ਕਿ ਸਾਡੀ ਸੀਟ ਬਦਲ ਦਿਓ। ਲੋਕ ਉਨ੍ਹਾਂ ਦੇ ਕੋਲ ਜਾ ਕੇ ਉਨ੍ਹਾਂ ਨੂੰ ਸੁੰਘਦੇ ਸੀ। ਇਹ ਹਨ ਸਾਡੇ ਬਦਲਾਅ ਵਾਲੇ ਮੁੱਖ ਮੰਤਰੀ। ਉਨ੍ਹਾਂ ਦੇ ਉੱਪਰ ਦੋ ਸੁਪਰ ਮੁੱਖ ਮੰਤਰੀ ਬੈਠੇ ਹੋਏ ਹਨ।