ਚੰਡੀਗੜ੍ਹ:ਕੇਂਦਰੀ ਬਜਟ (Budget 2023) ਪੇਸ਼ ਹੋਣ ਤੋਂ ਬਾਅਦ ਰਲੀਆਂ ਮਿਲੀਆਂ ਪ੍ਰਤੀਕਿਿਰਆਵਾਂ ਸਾਹਮਣੇ ਆ ਰਹੀਆਂ ਹਨ। ਉਦਯੋਗਪਤੀ ਤਾਂ ਇਸ ਬਜਟ ਤੋਂ ਬਾਅਦ ਫੁਲੇ ਨਹੀਂ ਸਮਾਂ ਰਹੇ, ਇਸ ਤਰ੍ਹਾ ਹੀ ਹਰਟੈਕ ਇੰਟਰਪਰਾਅੀਸਸ ਦੇ ਡਾਇਰੈਕਟਰ ਹਰਪਾਲ ਸਿੰਘ ਕੇਂਦਰੀ ਬਜਟ 2023 ਤੋਂ ਸੰਤੁਸ਼ਟ ਨਜ਼ਰ ਆਏ। ਈਟੀਵੀ ਭਾਰਤ ਵੱਲੋਂ ਬਜਟ (Budget 2023) ਦੀਆਂ ਕੁੱਝ ਖਾਸ ਗੱਲਾਂ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕੇਂਦਰੀ ਬਜਟ ਸਭ ਲਈ ਫਾਇਦੇਮੰਦ ਹੈ। ਉਹ ਇਸ ਬਜਟ ਨੂੰ 10 ਵਿਚੋਂ 8 ਨੰਬਰ ਦੇਣਗੇ। ਉਹਨਾਂ ਆਖਿਆ ਕਿ ਖੇਤੀਬਾੜੀ ਸੈਕਟਰ ਵਿਚ ਦਿੱਤੀਆਂ ਰਾਹਤਾਂ ਦਾ ਪੰਜਾਬ ਨੂੰ ਵਧੀਆ ਲਾਭ ਹੋਵੇਗਾ।
ਉਦਯੋਗਾਂ ਲਈ ਫਾਇਦੇਮੰਦ ਬਜਟ:-ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਹਰਟੈਕ ਇੰਟਰਪਰਾਈਸਿਸ ਦੇ ਡਾਇਰੈਕਟਰ ਹਰਪਾਲ ਸਿੰਘ ਕਹਿੰਦੇ ਹਨ ਕਿ ਸਿਰਫ਼ ਇੰਡਸਟਰੀ ਹੀ ਨਹੀਂ ਇਸ ਬਜਟ (Budget 2023) ਵਿਚ ਸਾਰੇ ਖੇਤਰਾਂ ਦਾ ਹੀ ਸੰਤੁਲਨ ਕਾਇਮ ਕੀਤਾ ਗਿਆ ਹੈ। ਇਸ ਬਜਟ ਦੇ ਨਤੀਜੇ ਵਧੀਆ ਆਉਣਗੇ ਅਤੇ ਰੁਜ਼ਗਾਰ ਦੇ ਹੋਰ ਜ਼ਿਆਦਾ ਮੌਕੇ ਪੈਦਾ ਹੋਣਗੇ।
ਬਜਟ ਵਿਚ ਕੁਦਰਤੀ ਖੇਤੀ ਨੂੰ ਵਧਾਵਾ:-ਉਹਨਾਂ ਆਖਿਆ ਕਿ ਨਿਰਮਲਾ ਸੀਤਾਰਮਨ ਨੇ ਮਿਲਟ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਚੰਗਾ ਉਪਰਾਲਾ ਕੀਤਾ ਹੈ। ਪੁਰਾਣੇ ਸਮਿਆਂ ਦੀ ਉਦਾਹਰਣ ਦਿੰਦਿਆਂ ਉਹਨਾਂ ਆਖਿਆ ਕਿ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਦੇ ਘਰੋਂ ਕੋਦਰੇ ਦੀ ਰੋਟੀ ਖਾਧੀ ਸੀ ਅਤੇ ਕੋਦਰਾ ਜਾਨੀਕਿ ਮਿਲਟ। ਇਸ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਕਿਸਾਨਾਂ ਨੂੰ ਖਾਸ ਰਾਹਤ ਦਿੱਤੀ ਹੈ। ਕੋਦਰੇ ਵਿਚ ਕੈਲਸ਼ੀਅਮ ਭਰਪੂਰ ਹੁੰਦਾ ਹੈ। ਇਸਦੇ ਨਾਲ ਹੀ ਬਾਜਰਾ, ਜਵਾਰ, ਰਾਗੀ ਦੀ ਖੇਤੀ ਦੀ ਵੀ ਐਲਾਨ ਕੀਤੇ ਗਏ। ਖੇਤੀ ਸੈਕਟਰ ਨੂੰ ਇਸਦਾ ਵਧੀਆ ਲਾਭ ਮਿਲੇਗਾ ਅਤੇ ਲੋਕਾਂ ਦੀ ਸਿਹਤ ਵੀ ਤੰਦਰੁਸਤ ਰਹੇਗੀ।