ਚੰਡੀਗੜ੍ਹ: ਬੇਅਦਬੀ ਮਾਮਲਿਆਂ ਬਾਰੇ ਜਾਂਚ ਕਰ ਰਹੀਆਂ ਸਿੱਟਾਂ 'ਤੇ ਸਵਾਲ ਚੁੱਕਦੇ ਹੋਏ ਵਿਰੋਧੀ ਧਿਰਾਂ ਦੇ ਨੇਤਾ ਅਤੇ ਆਪ ਵਿਧਾਇਕ ਹਰਪਾਲ ਚੀਮਾ ਨੇ ਕਿਹਾ ਕਿ ਇਹ ਸਿੱਟਾਂ ਸੈਟਿੰਗ ਕਰਕੇ ਦੋਸ਼ੀਆਂ ਨੂੰ ਬਚਾ ਰਹੀਆਂ ਹਨ।
ਹਰਪਾਲ ਚੀਮਾ ਨੇ ਕਿਹਾ ਕਿ ਬਾਦਲ ਸਰਕਾਰ ਸਮੇਂ ਬਣੀਆਂ ਸਿੱਟਾਂ ਹਾਲੇ ਤੱਕ ਜਾਂਚ ਕਰ ਰਹੀਆਂ ਹਨ। ਚੀਮਾ ਕਿਹਾ ਇਹ ਸਿੱਟਾਂ ਨਵੀਆਂ-ਨਵੀਆਂ ਕਹਾਣੀਆਂ ਘੜ ਕੇ ਦੋਸ਼ੀਆਂ ਨੂੰ ਬਚਾਉਣ ਵਿੱਚ ਲੱਗੀਆਂ ਹੋਈਆਂ ਹਨ। ਚੀਮਾ ਨੇ ਕਿਹਾ ਕੈਪਟਨ ਅਤੇ ਬਾਦਲ ਰੱਲ ਕੇ ਖੇਡ ਰਹੇ ਹਨ, ਇਨ੍ਹਾਂ ਵੱਲੋਂ ਜਾਣ ਬੁੱਝ ਕੇ ਸਿੱਟਾਂ ਨੂੰ ਬਦਲਿਆਂ ਜਾ ਰਿਹਾ ਹੈ ਅਤੇ ਅਦਾਲਤ ਵਿੱਚ ਗਲਤ ਤੱਥ ਪੇਸ਼ ਕੀਤੇ ਜਾ ਰਹੇ ਹਨ।
ਇਸ ਦੇ ਨਾਲ ਹੀ ਚੀਮਾ ਕਿਹਾ ਕਿ ਸੀਬੀਆਈ ਕੇਂਦਰ ਦੇ ਹੇਠਾਂ ਕੰਮ ਰਹੀ ਹੈ ਜੋ ਬਾਦਲਾਂ ਨੂੰ ਬਚਾਉਣ 'ਚ ਲੱਗੀ ਹੋਈ ਹੈ। ਇਸ ਮਾਮਲੇ ਵਿੱਚ ਦੋ ਸਿੱਟਾਂ ਵੱਲੋਂ ਕੀਤੀ ਜਾ ਰਹੀ ਜਾਂਚ ਬਾਰੇ ਬੋਲਦਿਆਂ ਚੀਮਾ ਕਿਹਾ ਕਿ ਜਾਂਚ ਉਲਝਾਉਣ ਲਈ ਜਾਣ ਬੁੱਝ ਦੋ ਸਿੱਟਾਂ ਜਾਂਚ 'ਤੇ ਲਗਾਈਆਂ ਹੋਈਆਂ ਹਨ।