ਪੰਜਾਬ

punjab

ETV Bharat / state

ਵਫ਼ਦ ਭੇਜਣ ਦੀ ਥਾਂ ਹਰਸਿਮਰਤ ਬਾਦਲ ਨੂੰ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਚਾਹੀਦੀ ਹੈ: ਚੀਮਾ - Harpal Cheema press conference latest news

ਪਾਕਿਸਤਾਨ ਦੇ ਵਿੱਚ ਸਿੱਖ ਭਾਈਚਾਰੇ ਦੇ ਨੌਜਵਾਨ ਦੀ ਹੱਤਿਆ ਬਾਰੇ ਬੋਲਦਿਆ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਕਿਹਾ ਕਿ ਅਕਾਲੀ ਦਲ ਨੂੰ ਵਫ਼ਦ ਭੇਜਣ ਦਾ ਜਗ੍ਹਾ ਹਰਸਿਮਰਤ ਬਾਦਲ ਨੂੰ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਚਾਹੀਦੀ ਹੈ।

ਹਰਪਾਲ ਚੀਮਾ
ਹਰਪਾਲ ਚੀਮਾ

By

Published : Jan 7, 2020, 8:36 AM IST

ਚੰਡੀਗੜ੍ਹ: ਬੀਤੇ ਦਿਨੀ ਪਾਕਿਸਤਾਨ ਦੇ ਵਿੱਚ ਸਿੱਖ ਭਾਈਚਾਰੇ ਦੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦੇ ਬਾਅਦ ਤੋਂ ਹੀ ਪੂਰੇ ਦੇਸ਼ ਦੇ ਵਿੱਚ ਪਾਕਿਸਤਾਨ ਦੇ ਖ਼ਿਲਾਫ਼ ਗੁੱਸਾ ਕੱਢਿਆ ਜਾ ਰਿਹਾ ਹੈ।

ਵੇਖੋ ਵੀਡੀਓ

ਇਸੇ ਤਹਿਤ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਕੇਂਦਰ ਨਾਲ ਮਿਲ ਕੇ ਆਇਆ ਹੈ, ਇਸ 'ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦਾ ਇੱਕ ਮੈਂਬਰ ਕੇਂਦਰ ਵਿੱਚ ਮੰਤਰੀ ਹੈ, ਇਸ ਕਰਕੇ ਉਨ੍ਹਾਂ ਨੂੰ ਕੋਈ ਵਫ਼ਦ ਭੇਜਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਦਾ ਮੰਤਰੀ ਪ੍ਰਧਾਨ ਮੰਤਰੀ ਮੋਦੀ ਨਾਲ ਛੇਤੀ ਤੋਂ ਛੇਤੀ ਗੱਲ ਕਰੇ।

ਇਹ ਵੀ ਪੜੋ:ਜੇਐੱਨਯੂ ਵਿਦਿਆਰਥੀਆਂ ਨਾਲ ਕੁੱਟਮਾਰ, ਹਿੰਦੂ ਰੱਖਿਆ ਦਲ ਨੇ ਲਈ ਜ਼ਿੰਮੇਵਾਰੀ

ਉੱਥੇ ਹੀ ਪਾਕਿਸਤਾਨ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਜੋ ਰਵੱਈਆ ਪਾਕਿਸਤਾਨ ਸਰਕਾਰ ਦਾ ਨਜ਼ਰ ਆ ਰਿਹਾ ਹੈ ਉਸ ਦੇ ਚੱਲਦੇ ਭਾਰਤ ਦੇ ਵਿੱਚ ਵੀ ਗੁੱਸਾ ਵੇਖਣ ਨੂੰ ਮਿਲ ਰਿਹਾ। ਇਸ ਦੇ ਰੋਸ ਵਜੋਂ ਚੀਮਾ ਨੇ ਮੁੱਖ ਮੰਤਰੀ ਕੈਪਟਨ ਦੇ ਪਾਕਿਸਤਾਨੀ ਮਿੱਤਰ ਦਾ ਨਾਂਅ ਨਾ ਲੈਂਦੇ ਹੋਏ ਉਨ੍ਹਾਂ 'ਤੇ ਸ਼ਬਦੀ ਹਮਲਾ ਕੀਤਾ ਅਤੇ ਕਿਹਾ ਕਿ ਕੈਪਟਨ ਦੇ ਪਾਕਿਸਤਾਨੀ ਦੋਸਤ ਲਗਾਤਾਰ ਤਿੰਨ ਸਾਲਾਂ ਤੋਂ ਮੁੱਖ ਮੰਤਰੀ ਦੇ ਸਰਕਾਰੀ ਆਵਾਸ ਵਿੱਚ ਰਹਿ ਰਹੇ ਹਨ, ਜਦਕਿ ਇਨ੍ਹਾਂ ਲੰਮਾ ਸਮਾ ਕੋਈ ਵਿਆਕਤੀ ਪੰਜਾਬ ਵਿੱਚ ਨਹੀ ਰਹਿ ਸਕਦਾ।

ਚੀਮਾ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਉਸ ਨੂੰ ਇੱਥੇ ਰਹਿਣ ਦੀ ਇਜਾਜ਼ਤ ਕਿਵੇਂ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਤੇ ਨਾ ਕਿਤੇ ਭਾਜਪਾ ਦੇ ਵੱਲੋਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਲਈ ਇਹ ਲਾਂਘਾ ਖੋਲ੍ਹਿਆ ਗਿਆ ਹੈ।

ABOUT THE AUTHOR

...view details