ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਇਜਲਾਸ ਦੇ ਪਹਿਲੇ ਦਿਨ ਸਦਨ ਵਿੱਚ ਹੰਗਾਮਾ ਕਰਨ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਅਕਾਲੀ ਦਲ ਕੋਲ ਕੋਈ ਮੁੱਦਾ ਨਹੀਂ ਹੈ, ਪਰ ਉਨ੍ਹਾਂ ਦੀਆਂ ਅਜਿਹੀਆਂ ਬਚਕਾਨੀ ਹਰਕਤਾਂ ਸੁਰੱਖਿਆ ਲਈ ਖਤਰਾ ਬਣ ਸਕਦੀਆਂ ਹਨ। ਇਸ ਤੋਂ ਪਹਿਲਾਂ ਲੋਕ ਸਭਾ ਵਿਚ ਸੁਰੱਖਿਆ ਦੇ ਚਲਦਿਆਂ ਅਜਿਹੇ ਖਿਡੌਣੇ ਅੰਦਰ ਲਿਜਾਉਣ ਨਹੀਂ ਦਿੱਤੇ ਗਏ।
ਵਿਧਾਨ ਸਭਾ 'ਚ ਅਕਾਲੀ ਛਣਕਣੇ ਲੈ ਕੇ ਪੁੱਜੇ, ਚੀਮਾ ਨੇ ਕਿਹਾ ਨੌਟੰਕੀ ਤੋਂ ਗੁਰੇਜ਼ ਕਰੇ ਅਕਾਲੀ ਦਲ - ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ
ਪੰਜਾਬ ਵਿਧਾਨ ਸਭਾ ਇਜਲਾਸ ਦੇ ਪਹਿਲੇ ਦਿਨ ਸਦਨ ਵਿੱਚ ਅਕਾਲੀ ਦਲ ਨੇ ਹੱਥ ਵਿੱਚ ਛੁਣਛੁਣੇ ਲੈ ਕੇ ਕਾਫ਼ੀ ਹੰਗਾਮਾ ਕੀਤਾ, ਜਿਸ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਈ ਸਵਾਲ ਖੜ੍ਹੇ ਕੀਤੇ।
ਹਰਪਾਲ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੂੰ ਸਦਨ ਵਿੱਚ ਆਪਣੇ ਵਿਚਾਰ ਰੱਖਣੇ ਚਾਹੀਦੇ ਹਨ, ਪਰ ਇਨ੍ਹਾਂ ਕੋਲ ਕੋਈ ਵਿਚਾਰ ਹੀ ਨਹੀਂ ਹੈ, ਇਹ ਖ਼ਾਲੀ ਦਲ ਬਣ ਚੁੱਕਿਆ ਹੈ। ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਆਵਾਜ਼ ਨਾ ਚੁੱਕ ਕੇ ਸਿਰਫ਼ ਸਦਨ ਦਾ ਮਾਖੌਲ ਬਣਾਉਂਦੇ ਹਨ। ਹਰਪਾਲ ਚੀਮਾ ਨੇ ਕਿਹਾ ਕਿ ਅਕਾਲੀਆਂ ਨੂੰ ਆਪਣੀ ਨੌਟੰਕੀ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਤੁਹਾਨੂੰ ਦੱਸ ਦਈਏ ਕਿ ਲੋਕ ਦੇ ਮੁੱਦੇ ਚੁੱਕਣ ਲਈ ਬੁਲਾਏ ਜਾਂਦੇ ਵਿਧਾਨ ਸਭਾ ਦੇ ਇਜਲਾਸ ਦਾ ਇੱਕ ਦਿਨ ਦਾ ਖ਼ਰਚਾ ਤਕਰੀਬਨ 70 ਲੱਖ ਹੈ, ਪਰ ਉੱਥੇ ਹੀ ਸਿਆਸੀ ਆਗੂ ਸਦਨ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵਿਚਾਰਨ ਦੀ ਥਾਂ ਸਦਨ ਦਾ ਮਾਖੌਲ ਬਣਾਉਂਦੇ ਹਨ। ਕੀ ਅਜਿਹਾ ਕਰਨ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਨਿਕਲਦਾ ਹੈ?