ਪੰਜਾਬ

punjab

ETV Bharat / state

Bandi Singhs killers of innocents: ਹਰਜੀਤ ਗਰੇਵਾਲ ਦਾ ਵੱਡਾ ਬਿਆਨ, 'ਕੌਮ ਦੇ ਹੀਰੇ ਨਹੀਂ ਬੇਕਸੂਰਾਂ ਦੇ ਕਾਤਲ ਹਨ ਬੰਦੀ ਸਿੰਘ' - The climate of the country may deteriorate

ਮੁਹਾਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਲਗਾਏ ਗਏ ਪੱਕੇ ਮੋਰਚੇ ਉੱਤੇ ਭਾਜਪਾ ਆਗੂ ਹਰਜੀਤ ਗਰੇਵਾਲ ਭੜਕਦੇ ਨਜ਼ਰ ਆਏ। ਉਹਨਾਂ ਮੋਰਚੇ ਉੱਤੇ ਮਾਹੌਲ ਖਰਾਬ ਕਰਨ ਦੇ ਇਲਜ਼ਾਮ ਲਗਾਏ। ਉਨ੍ਹਾਂ ਇਸ ਮੋਰਚੇ ਨੂੰ 2024 ਲੋਕ ਸਭਾ ਚੋਣਾਂ ਦੀ ਤਿਆਰੀ ਦੱਸਿਆ ਅਤੇ ਗਰੇਵਾਲ ਨੇ ਕਿਹਾ ਕਿ ਜਿਨ੍ਹਾਂ ਨੂੰ ਮੋਰਚਾ ਲਗਾਉਣ ਵਾਲੇ ਲੋਕ ਬੰਦੀ ਸਿੰਘ ਦੱਸ ਰਹੇ ਹਨ ਉਹ ਬੇਕਸੂਰ ਲੋਕਾਂ ਦੇ ਕਾਤਲ ਹਨ ਅਤੇ ਇਸੇ ਕਰਕੇ ਜੇਲ੍ਹ ਵਿੱਚ ਬੰਦ ਹਨ। ਦੱਸ ਦਈਏ ਕਿ ਅੱਜ ਕੌਮੀ ਇਨਸਾਫ਼ ਮੋਰਚੇ ਵੱਲੋਂ 18 ਕਿਲੋਮੀਟਰ ਲੰਬਾ ਰੋਸ ਮਾਰਚ ਵੀ ਕੱਢਿਆ ਗਿਆ ਜਿਸ ਉੱਤੇ ਹਰਜੀਤ ਗਰੇਵਾਲ ਨੇ ਇਤਰਾਜ ਜ਼ਾਹਿਰ ਕੀਤਾ।

Harjit Grewal called Bandi Singhs killers of innocents
Bandi Singhs killers of innocents: ਹਰਜੀਤ ਗਰੇਵਾਲ ਦਾ ਵੱਡਾ ਬਿਆਨ, 'ਕੌਮ ਦੇ ਹੀਰੇ ਨਹੀਂ ਬੇਕਸੂਰਾਂ ਦੇ ਕਾਤਲ ਹਨ ਬੰਦੀ ਸਿੰਘ'

By

Published : Jan 26, 2023, 6:38 PM IST

Bandi Singhs killers of innocents: ਹਰਜੀਤ ਗਰੇਵਾਲ ਦਾ ਵੱਡਾ ਬਿਆਨ, 'ਕੌਮ ਦੇ ਹੀਰੇ ਨਹੀਂ ਬੇਕਸੂਰਾਂ ਦੇ ਕਾਤਲ ਹਨ ਬੰਦੀ ਸਿੰਘ'

ਚੰਡੀਗੜ੍ਹ:ਭਾਜਪਾ ਆਗੂ ਹਰਜੀਤ ਗਰੇਵਾਲ ਦੀ ਕਿਸਾਨੀ ਅੰਦੋਲਨ ਦੌਰਾਨ ਤਿੱਖੀ ਸ਼ਬਦਾਵਲੀ ਸਾਹਮਣੇ ਆਈ ਸੀ ਜਿਸ ਕਰਕੇ ਉਹਨਾਂ ਨੂੰ ਲੋਕਾਂ ਦੇ ਗੁੱਸੇ ਦਾ ਕਾਫ਼ੀ ਵਾਰ ਸਾਹਮਣਾ ਕਰਨਾ ਪਿਆ ਸੀ।ਕਿਸਾਨੀ ਅੰਦੋਲਨ ਲਈ ਹਰਜੀਤ ਗਰੇਵਾਲ ਨੇ ਕਈ ਇਤਰਾਜ਼ਯੋਗ ਸ਼ਬਦ ਵਰਤੇ ਸਨ, ਪਰ ਹੁਣ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿੱਚ ਲੱਗੇ ਮੋਰਚੇ ਨੂੰ ਹਰਜੀਤ ਗਰੇਵਾਲ ਨੇ ਗਲਤ ਦੱਸਦਿਆਂ ਸਰਕਾਰ ਨੂੰ ਦਬਿਸ਼ ਦੇਕੇ ਇਸ ਮੋਰਚੇ ਨੂੰ ਬੰਦ ਕਰਵਾਉਣ ਦੀ ਗੱਲ ਆਖੀ ਹੈ।

ਕਾਤਲਾਂ ਨੂੰ ਮਿਲੀ ਹੈ ਸਜ਼ਾ: ਹਰਜੀਤ ਗਰੇਵਾਲ ਨੇ ਬੰਦੀ ਸਿੰਘਾਂ ਨੂੰ ਬੇਕਸੂਰਾਂ ਦਾ ਕਾਤਲ ਦੱਸਿਆ, ਉਨ੍ਹਾਂ ਕਿਹਾ ਕਿ ਜਿਹੜੇ ਵੀ ਸਿੰਘ ਅੰਦਰ ਹਨ ਉਹ ਕਾਤਲ ਹਨ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਲੈਕੇ ਆਮ ਬੇਕਸੂਰ ਹਿੰਦੂੂਆਂ ਦੇ ਕਤਲ ਕੀਤੇ ਹਨ ਅਤੇ ਆਪਣੇ ਕੀਤੇ ਦੀ ਸਜ਼ਾ ਭੁਗਤ ਰਹੇ ਹਨ। ਉਨ੍ਹਾਂ ਕਿਹਾ ਅਜਿਹੇ ਮੋਰਚੇ ਲਗਾਉਣ ਵਾਲਿਆਂ ਨੂੰ ਢਿੱਲ ਨਹੀਂ ਦੇਣੀ ਚਾਹੀਦੀ ਅਤੇ ਪੰਜਾਬ ਸਰਕਾਰ ਨੂੰ ਇਸ ਮੋਰਚੇ ਉੱਤੇ ਐਕਸ਼ਨ ਕਰਨਾ ਚਾਹੀਦਾ ਹੈ। ਨਾਲ ਹੀ ਗਰੇਵਾਲ ਨੇ ਕਿਹਾ ਕਿ ਜੇਕਰ ਜੇਲ੍ਹਾਂ ਅੰਦਰ ਬੰਦ ਸਿੰਘ ਰਿਹਾਅ ਕੀਤੇ ਜਾਂਦੇ ਹਨ ਤਾਂ ਦੇਸ਼ ਦਾ ਮਾਹੌਲ ਵਿਗੜ ਸਕਦਾ ਹੈ।





7 ਜਨਵਰੀ ਤੋਂ ਲੱਗਿਆ ਹੋਇਆ ਹੈ ਪੱਕਾ ਮੋਰਚਾ : ਚੰਡੀਗੜ੍ਹ ਮੁਹਾਲੀ ਬਾਰਡਰ ਉੱਤੇ ਕੌਮੀ ਇਨਸਾਫ਼ ਮੋਰਚਾ ਵੱਲੋਂ 7 ਜਨਵਰੀ ਤੋਂ ਪੱਕਾ ਮੋਰਚਾ ਲਗਾਇਆ ਗਿਆ ਹੈ। ਜਿਸਦੀਆਂ ਮੁੱਖ ਮੰਗਾਂ ਹਨ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹਾਂ ਵਿਚ ਡੱਕਿਆ ਜਾਵੇ, ਬਹਿਬਲ ਕਲਾਂ ਗੋਲੀਕਾਂਡ ਦੇ ਪੀੜਤਾਂ ਨੂੰ ਇਨਸਾਫ਼ ਮਿਲੇ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ। ਮੁਹਾਲੀ ਦੇ ਵਾਈਪੀਐਸ ਚੌਂਕ ਉੱਤੇ ਇਹ ਪੱਕਾ ਧਰਨਾ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ:Terrible Accident in Sangrur: ਸੰਗਰੂਰ ਵਿੱਚ ਭਿਆਨਕ ਹਾਦਸਾ, ਗੈਸ ਸਿਲੰਡਰ ਫਟਿਆ, ਤਿੰਨ ਜ਼ਖਮੀ



ਕੌਮੀ ਇਨਸਾਫ਼ ਮੋਰਚਾ ਨੇ ਲਗਾਏ ਪੱਕੇ ਤੰਬੂ:ਦੱਸ ਦਈਏ ਕਿ ਦਿੱਲੀ ਕਿਸਾਨ ਅੰਦੋਲਨ ਦੀ ਤਰ੍ਹਾਂ ਮੁਹਾਲੀ ਵਿਚ ਵੀ ਪੱਕੇ ਤੰਬੂ ਗੱਡ ਦਿੱਤੇ ਗਏ ਹਨ, ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹਨਾਂ ਦਾ ਧਰਨਾ ਜਾਰੀ ਰਹੇਗਾ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਸ ਮੋਰਚੇ ਦਾ ਹਿੱਸਾ ਬਣੇ ਹੋਏ ਹਨ, ਇਸ ਮੋਰਚੇ ਵਿਚ ਖਾਣਾ ਬਣਾਉਣ ਤੋਂ ਲੈ ਕੇ ਕੱਪੜੇ ਧੋਣ ਤੱਕ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨੀ ਅੰਦੋਲਨ ਦੀ ਤਰ੍ਹਾਂ ਕਈ ਮਹੀਨਿਆਂ ਦੇ ਰਾਸ਼ਨ ਦਾ ਵੀ ਪ੍ਰਬੰਧ ਕੀਤਾ ਹੋਇਆ।



ਮੋਰਚੇ ਵਿਚ ਹੁੰਦੇ ਹਨ ਧਾਰਮਿਕ ਸਮਾਗਮ: ਕੌਮੀ ਇਨਸਾਫ਼ ਮੋਰਚਾ ਵਿਚ ਵੀ ਕਿਸਾਨੀ ਅੰਦੋਲਨ ਦੀ ਤਰ੍ਹਾਂ ਹਰ ਰੋਜ਼ ਸਟੇਜ ਲੱਗਦੀ ਹੈ, ਪਰ ਇਸ ਸਟੇਜ ਉੱਤੋਂ ਸਿਰਫ਼ ਧਾਰਮਿਕ ਗਤੀਵਿਧੀਆਂ ਦਾ ਸੰਚਾਲਨ ਕੀਤਾ ਜਾਂਦਾ ਹੈ। ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਅਤੇ ਰਾਗੀ ਢਾਡੀ, ਕਥਾ ਕੀਰਤਨ ਅਤੇ ਕਵੀਸ਼ਰੀ ਵਾਰਾਂ ਦਾ ਸਮਾਗਮ ਵੀ ਕਰਵਾਇਆ ਜਾਂਦਾ ਹੈ।


ABOUT THE AUTHOR

...view details