ਚੰਡੀਗੜ੍ਹ ਡੈਸਕ :ਪੂਰਾ ਦੇਸ਼ ਇਸ ਵਾਰ ਅਜ਼ਾਦੀ ਦਿਹਾੜੇ ਲਈ ਹਰ ਘਰ ਤਿਰੰਗਾ ਅਭਿਆਨ ਲਈ ਦੇਸ਼ ਦੀ ਮੋਦੀ ਸਰਕਾਰ ਵੀ ਉਪਰਾਲੇ ਕਰ ਰਹੀ ਹੈ ਅਤੇ ਲੋਕ ਵੀ ਸਾਥ ਦੇ ਰਹੇ ਹਨ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਯਾਨੀ ਕਿ ਕੈਟ ਨੂੰ ਇਸ ਮੁਹਿੰਮ ਲਈ ਕਰੀਬ 35 ਕਰੋੜ ਤਿਰੰਗੇ ਝੰਡੇ ਵੇਚਣ ਦੀ ਉਮੀਦ ਹੈ। ਦੂਜੇ ਪਾਸੇ ਇਹ ਵੀ ਅਨੁਮਾਨ ਹੈ ਕਿ ਇਸ ਨਾਲ ਕੋਈ 600 ਕਰੋੜ ਰੁਪਏ ਦਾ ਕਾਰੋਬਾਰ ਹੋਵੇਗਾ। ਲੰਘੇ ਸਾਲ 500 ਕਰੋੜ ਦਾ ਕਾਰੋਬਾਰ ਹੋਇਆ ਸੀ। ਕੈਟ ਨੇ ਵੀ ਲੋਕਾਂ ਨੂੰ ਇਸ ਮੁਹਿੰਮ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਣ ਲਈ ਅਪੀਲ ਕੀਤੀ ਹੈ।
10 ਲੱਖ ਲੋਕਾਂ ਨੂੰ ਰੁਜ਼ਗਾਰ :ਜਾਣਕਾਰੀ ਮੁਤਾਬਿਕ ਕੈਟ ਦੇ ਰਾਸ਼ਟਰੀ ਪ੍ਰਧਾਨ ਬੀਸੀ ਭਾਰਤੀਆ ਅਤੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ 15 ਅਗਸਤ ਤੋਂ 15 ਅਗਸਤ 2024 ਤੱਕ ਦੇ ਸਮੇਂ ਨੂੰ “ਸਵਰਾਜ ਵਰਸ਼” ਐਲਾਨਣ ਦੀ ਸਰਕਾਰ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ 13 ਅਗਸਤ ਤੋਂ 15 ਅਗਸਤ ਤੱਕ ਕੈਟ ਦੇ ਝੰਡੇ ਹੇਠ ਦੇਸ਼ ਦੀਆਂ ਵਪਾਰਕ ਸੰਸਥਾਵਾਂ ਦੇਸ਼ ਭਰ ਵਿੱਚ 4000 ਤੋਂ ਵੱਧ ਤਿਰੰਗਾ ਪ੍ਰੋਗਰਾਮ ਕਰਵਾ ਰਹੀਆਂ ਹਨ। ਇਸ ਨਾਲ 10 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਪ੍ਰਾਪਤੀ ਦੀ ਵੀ ਉਮੀਦ ਹੈ।