ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਧਿਆਨ 'ਚ ਰੱਖਦਿਆਂ ਦੁਨੀਆਂ ਭਰ ਦੀ ਸੰਗਤ ਇਸ ਦਿਹਾੜੇ ਨੂੰ ਮਨਾਉਣ ਲਈ ਵੱਖ-ਵੱਖ ਉਪਰਾਲੇ ਕਰ ਰਈ ਹੈ। ਵਿਸ਼ਵ ਭਰ 'ਚ ਵੱਸਦੀ ਸਿੱਖ ਸੰਗਤ ਦਾ ਮਕਸਦ ਹੈ ਕਿ ਇਸ ਪਾਵਨ ਦਿਹਾੜੇ ਨੂੰ ਯਾਦਗਾਰ ਬਣਾਇਆ ਜਾਵੇ ਅਤੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਬਾਕੀ ਲੋਕਾਂ ਤੱਕ ਵੀ ਪਹੁੰਚਾਇਆ ਜਾਵੇ।
ਇਸੇ ਦੇ ਚੱਲਦਿਆਂ ਪਟਿਆਲਾ ਦੇ ਖ਼ਾਲਸਾ ਕਾਲਜ ਵਿੱਚ ਪ੍ਰਿੰਸੀਪਲ ਵਜੋਂ ਕੰਮ ਕਰ ਰਹੇ ਪ੍ਰੋਫੈਸਰ ਧਰਮਿੰਦਰ ਸਿੰਘ ਉੱਭਾ ਨੇ 'ਗੁਰੂ ਨਾਨਕ ਦੇਵ : ਜੀਵਨ, ਫਲਸਫਾ ਅਤੇ ਸਿਖਿਆਵਾਂ' ਨਾਮਕ ਕਿਤਾਬ ਲਿਖੀ ਜੋ ਕਿ ਹੁਣ ਤੱਕ ਪੰਦਰਾਂ ਭਾਸ਼ਾਵਾਂ - ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ, ਸੰਸਕ੍ਰਿਤ, ਡੋਗਰੀ, ਕੰਨੜ, ਤਾਮਿਲ, ਤੇਲਗੂ, ਮਲਿਆਲਮ, ਫਰੈਂਚ, ਜਰਮਨ, ਸਪੈਨਿਸ਼, ਇੰਡੋਨੇਸ਼ੀਨ ਅਤੇ ਥਾਈ ਭਾਸ਼ਾ ਵਿੱਚ ਛੱਪ ਚੁੱਕੀ ਹੈ।