ਪੰਜਾਬ

punjab

ETV Bharat / state

ਗੁਰੂ ਕਾ ਲੰਗਰ ਅੱਖਾਂ ਦੇ ਹਸਪਤਾਲ ਵਿੱਚ ਖੁਲ਼੍ਹੇਗਾ ਅੱਖਾਂ ਦਾ ਬੈਂਕ: ਸਭਰਵਾਲ - ਗੁਰੂ ਕਾ ਲੰਗਰ ਅੱਖਾਂ ਦੇ ਹਸਪਤਾਲ

ਅੱਖਾਂ ਦੇ ਮੁਫ਼ਤ ਆਪਰੇਸ਼ਨ ਕਰਨ ਵਾਲੇ ਗੁਰੂ ਕਾ ਲੰਗਰ ਹਸਪਤਾਲ ਵੱਲੋਂ ਜਲਦ ਹੀ ਅੱਖਾਂ ਦਾ ਬੈਂਕ ਖੋਲ੍ਹਣ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਹਸਪਤਾਲ ਹੁਣ ਤੱਕ ਲੱਖਾਂ ਮਰੀਜ਼ਾਂ ਦਾ ਮੁਫ਼ਤ ਇਲਾਜ਼ ਕਰ ਚੁੱਕਿਆ ਹੈ।

ਫ਼ੋਟੋ
ਫ਼ੋਟੋ

By

Published : Jan 24, 2020, 9:35 AM IST

ਚੰਡੀਗੜ੍ਹ: ਗੁਰੂ ਕਾ ਲੰਗਰ ਅੱਖਾਂ ਦੇ ਹਸਪਤਾਲ ਵਿਖੇ ਹੁਣ ਤੱਕ 200 ਤੋਂ ਵੱਧ ਕੌਰਨੀਆ ਟ੍ਰਾਂਸਪਲਾਂਟ ਕਰ ਚੁੱਕੇ ਹਨ। ਹੁਣ ਇਸ ਟਰੱਸਟ ਨੇ ਲੋਕਾਂ ਨੂੰ ਅੱਖਾਂ ਮੋਹਾਇਆ ਕਰਾਉਣ ਲਈ ਅੱਖਾਂ ਦਾ ਬੈਂਕ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਬਾਰੇ ਗੱਲ ਕਰਦੇ ਹੋਏ ਗੁਰੂ ਕਾ ਲੰਗਰ ਟਰੱਸਟ ਦੇ ਮੁੱਖ ਸਕੱਤਰ ਐਚਐਸ ਸਬਰਵਾਲ ਨੇ ਦੱਸਿਆ ਕਿ ਟੱਸਰਟ ਪਿਛਲੇ ਗਿਆਰਾ ਮਹੀਨਿਆਂ ਦੇ ਵਿੱਚ 200 ਤੋਂ ਵੱਧ ਕੌਰਨੀਆ ਟ੍ਰਾਂਸਪਲਾਂਟ ਕਰ ਚੁੱਕਿਆ ਹੈ ਅਤੇ ਬਹੁਤ ਜਲਦ ਹੀ ਚੰਡੀਗੜ੍ਹ ਦੇ ਵਿੱਚ ਗੁਰੂ ਕਾ ਲੰਗਰ ਹਸਪਤਾਲ ਦੇ ਵੱਲੋਂ ਅੱਖਾਂ ਦਾ ਬੈਂਕ ਖੋਲ੍ਹਣ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਇਹ ਸਾਰਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ। ਇਸ ਦਾ ਸਾਰਾ ਖਰਚਾ ਟੱਰਸਟ ਆਪਣੇ ਖਾਤੇ ਵਿੱਚੋਂ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਇਲਾਜ ਵਿੱਚ ਕਰੀਬ ਇੱਕ ਤੋਂ ਤਿੰਨ ਦਿਨ ਦਾ ਸਮਾਂ ਲਗਦਾ ਹੈ, ਜਿਸ ਦੌਰਾਨ ਹੋਣ ਵਾਲਾ ਸਾਰਾ ਖਰਚ ਟੱਰਸਟ ਚੁੱਕਦੀ ਹੈ।

ਵੀਡੀਓ

ਉਨ੍ਹਾਂ ਦੱਸਿਆ ਕਿ ਹੁਣ ਤੱਕ ਦੋ ਲੱਖ ਤੋਂ ਵੱਧ ਮਰੀਜ਼ ਆਪਣੀਆਂ ਅੱਖਾਂ ਦਾ ਇਲਾਜ ਇਸ ਹਸਪਤਾਲ ਦੇ ਵਿੱਚੋਂ ਕਰਵਾਉੁਣ ਲਈ ਆ ਚੁੱਕੇ ਹਨ। ਇਨ੍ਹਾਂ ਮਰੀਜ਼ਾਂ ਵਿੱਚ ਵਧੇਰੇ ਮਰੀਜ਼ ਦੂਰੋਂ ਆਉਂਦੇ ਹਨ, ਜਿਨ੍ਹਾਂ ਆਉਣ ਜਾਣ ਦਾ ਖਰਚ ਵੀ ਟੱਰਸਟ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ: ਸਊਦੀ 'ਚ ਕੇਰਲ ਦੀ ਨਰਸ 'ਚ ਪਾਇਆ ਗਿਆ ਕੋਰੋਨਾ ਵਾਇਰਸ

ਟਰੱਸਟ ਵੱਲੋਂ ਮਰੀਜ਼ਾਂ ਦੇ ਨਾਲ ਨਾਲ ਉਨ੍ਹਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਦਾ ਵੀ ਰਹਿਣ ਤੇ ਖਾਣ ਦਾ ਪੁਰਾ ਪ੍ਰਬੰਧ ਗੁਰੂ ਕਾ ਲੰਗਰ ਹਸਪਤਾਲ ਵੱਲੋਂ ਹੀ ਕੀਤਾ ਜਾਂਦਾ ਹੈ।

ABOUT THE AUTHOR

...view details