ਚੰਡੀਗੜ੍ਹ:ਸਾਬਕਾ ਪੁਲਿਸ ਮੁਲਾਜ਼ਮ ਗੁਰਮੀਤ ਸਿੰਘ ਪਿੰਕੀ ਕੈਟ ਦੀ ਡੇਂਗੂ ਕਾਰਨ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕਾਂ ਗੁਰਮੀਤ ਦਾ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਮੀਤ ਉਰਫ਼ ਪਿੰਕੀ ਕੈਟ ਦੀ ਧੀ ਵਿਦੇਸ਼ ਵਿੱਚ ਰਹਿੰਦੀ ਹੈ ਜਿਸ ਦੇ ਵਾਪਸ ਆਉਣ ਤੋਂ ਬਾਅਦ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਰਸਤਾ ਪੁੱਛਣ ਉੱਤੇ ਪਿੰਕੀ ਨੇ ਨੌਜਵਾਨ ਨੂੰ ਮਾਰੀ ਸੀ ਗੋਲੀ: ਗੁਰਮੀਤ ਸਿੰਘ ਪਿੰਕੀ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਰਿਹਾ ਹੈ। 2001 ਵਿੱਚ ਪਿੰਕੀ ਨੇ ਲੁਧਿਆਣਾ ਦੇ ਇਕ ਨੌਜਵਾਨ ਅਵਤਾਰ ਸਿੰਘ ਗੋਲਾ ਨੂੰ ਰਾਸਤਾ ਮੰਗਣ ਉੱਤੇ ਗੋਲੀ ਮਾਰ ਦਿੱਤੀ ਸੀ। ਇਸ ਦੋਸ਼ ਵਿੱਚ ਪਿੰਕੀ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ, ਪਰ ਸਰਕਾਰੀ ਮਿਹਰ ਸਦਕਾ ਉਸ ਨੂੰ ਸੱਤ ਸਾਲ ਬਾਅਦ ਪੈਰੋਲ ਗ੍ਰਾਂਟ ਮਿਲੀ। ਇਸ ਤੋਂ ਬਾਅਦ ਪਿੰਕੀ 486 ਦਿਨ ਜੇਲ ਤੋਂ ਬਾਹਰ ਰਿਹਾ, ਫਿਰ ਪਹਿਲੀ ਵਾਰ 2008 ਵਿੱਚ 2 ਹਫ਼ਤਿਆਂ ਲਈ ਪੈਰੋਲ ਉੱਤੇ ਆਇਆ ਜਿਸ ਵਿੱਚ 52 ਦਿਨ ਹੋਰ ਵਧੇ ਅਤੇ ਫਿਰ ਮੁੜ ਜੇਲ੍ਹ ਵਿੱਚ ਵਾਪਸ ਆ ਗਿਆ। ਇਸ ਮਾਮਲੇ ਵਿੱਚ 2012 ਤੱਕ ਪਿੰਕੀ ਨੂੰ ਤਿਨ ਵਾਰ ਜ਼ਮਾਨਤ ਮਿਲੀ ਤੇ 112 ਦਿਨ ਜੇਲ੍ਹ ਚੋਂ ਬਾਹਰ ਰਿਹਾ।