ਪੰਜਾਬ

punjab

By

Published : May 25, 2023, 2:28 PM IST

ETV Bharat / state

ਬਾਰ੍ਹਵੀਂ ਦੇ ਨਤੀਜਿਆਂ 'ਚ ਗੁਰਦਾਸਪੁਰ ਜ਼ਿਲ੍ਹਾ ਅੱਗੇ, ਕੁੜੀਆਂ ਨੇ ਮਾਰੀ ਬਾਜ਼ੀ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 24 ਮਈ, ਬੁੱਧਵਾਰ ਨੂੰ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਾ ਅੰਤਿਮ ਨਤੀਜਾ ਜਾਰੀ ਕਰ ਦਿੱਤਾ ਹੈ। ਵਿਦਿਆਰਥੀ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.org 'ਤੇ ਜਾ ਕੇ ਆਪਣਾ ਨਤੀਜਾ ਆਨਲਾਈਨ ਦੇਖ ਸਕਦੇ ਹਨ।

12th PSEB Result
12th PSEB Result

ਹੈਦਰਾਬਾਦ ਡੈਸਕ:ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਬੀਤੇ ਦਿਨ ਬੁੱਧਵਾਰ ਨੂੰ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਨਤੀਜਾ ਜਾਰੀ ਕੀਤਾ ਹੈ। ਇਸ ਨਤੀਜੇ ਵਿੱਚ ਇਕ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰੀ। ਮਾਨਸਾ ਦੇ ਇੱਕ ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਸੁਜਾਨ ਕੌਰ 100 ਫੀਸਦੀ ਅੰਕ ਲੈ ਕੇ ਸਟੇਟ ਟਾਪਰ ਬਣੀ। ਵਿਦਿਆਰਥਣ ਸ਼੍ਰੇਆ ਸਿੰਗਲਾ ਨੇ 99.60 ਅੰਕ ਲੈ ਕੇ ਦੂਜਾ, ਜਦਕਿ ਨਵਪ੍ਰੀਤ ਕੌਰ 99.40 ਅੰਕ ਲੈ ਕੇ ਤੀਜੇ ਸਥਾਨ 'ਤੇ ਰਹੀ।

92 ਫੀਸਦੀ ਰਿਹਾ ਨਤੀਜਾ: ਪੰਜਾਬ ਦਾ ਸਮੁੱਚਾ ਨਤੀਜਾ 92.47 ਫੀਸਦੀ ਰਿਹਾ ਹੈ। ਨਤੀਜੇ ਅਨੁਸਾਰ 3,637 ਵਿਦਿਆਰਥੀ ਫੇਲ੍ਹ ਹੋਏ ਹਨ, ਜਦਕਿ 18569 ਵਿਦਿਆਰਥੀਆਂ ਨੂੰ ਕੰਪਾਰਟਮੈਂਟ ਮਿਲੀ ਹੈ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 95.47 ਹੈ, ਜਦਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 90.14 ਹੈ। ਸਾਇੰਸ ਸਟਰੀਮ ਵਿੱਚ ਸਭ ਤੋਂ ਵੱਧ ਵਿਦਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.68 ਰਹੀ। 12ਵੀਂ ਦੇ ਇਮਤਿਹਾਨ ਮਾਰਚ ਮਹੀਨੇ ਵਿੱਚ ਲਏ ਗਏ ਸਨ। ਇਸ ਸਾਲ 12 ਵੀਂ ਦੀ ਪ੍ਰੀਖਿਆ ਵਿੱਚ ਕਰੀਬ 3 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ।

ਜ਼ਿਲ੍ਹਾ ਗੁਰਦਾਸਪੁਰ ਸਭ ਤੋਂ ਅੱਗੇ ਰਿਹਾ: ਜ਼ਿਲ੍ਹਾ ਗੁਰਦਾਸਪੁਰ 96.91 ਪਾਸ ਫੀਸਦੀ ਨਾਲ ਪਹਿਲੇ ਸਥਾਨ 'ਤੇ ਰਿਹਾ। ਸਾਰੇ ਵਿਦਿਆਰਥੀ ਅਤੇ ਉਨ੍ਹਾਂ ਦੇ ਸਰਪ੍ਰਸਤ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਕੇ ਨਤੀਜਾ ਦੇਖ ਸਕਦੇ ਹਨ। PSEB ਨੇ ਪਹਿਲਾਂ ਹੀ ਸੂਚਿਤ ਕੀਤਾ ਸੀ ਕਿ 12ਵੀਂ ਜਮਾਤ ਦੇ ਨਤੀਜੇ 31 ਮਈ ਨੂੰ ਜਾਂ ਇਸ ਤੋਂ ਪਹਿਲਾਂ ਜਾਰੀ ਕੀਤੇ ਜਾਣਗੇ।

  1. ਪਿੰਡ ਟੂਟੋ ਮਜਾਰਾ ਦੀਆਂ ਤਸਵੀਰਾਂ ਕਰ ਦੇਣਗੀਆਂ ਹੈਰਾਨ, ਕਹਿ ਉਠੋਗੇ 'ਵਾਹ' !
  2. Hooliganism in Jalandhar: ਗੁੰਡਾਗਰਦੀ ਦਾ ਨੰਗਾ ਨਾਚ; ਨੌਜਵਾਨ ਦਾ ਵੱਢਿਆ ਹੱਥ, ਫਿਰ ਨੋਚੀਆਂ ਅੱਖਾਂ
  3. Punjab Board 12th Result 2023: ਪੰਜਾਬ ਬੋਰਡ 12ਵੀਂ ਦੇ ਨਤੀਜੇ ਦਾ ਐਲਾਨ, ਇਸ ਤਰ੍ਹਾਂ ਕਰੋ ਚੈੱਕ

ਸਭ ਤੋਂ ਪਿੱਛੇ ਰਿਹਾ ਬਰਨਾਲਾ ਜ਼ਿਲ੍ਹਾ: ਜ਼ਿਲ੍ਹਾ ਬਰਨਾਲਾ ਵਿੱਚ ਸਿਰਫ਼ 80.47 ਫੀਸਦੀ ਵਿਦਿਆਰਥੀ ਹੀ ਪਾਸ ਹੋ ਸਕੇ ਹਨ। ਪੰਜਾਬ ਵਿੱਚ ਇਹ ਜ਼ਿਲ੍ਹਾ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਪਿੱਛੇ ਰਿਹਾ ਹੈ। ਜੇਕਰ ਪੂਰੇ ਪੰਜਾਬ ਚੋਂ ਬਾਰ੍ਹਵੀ ਦੇ ਸਟ੍ਰੀਮ ਮੁਤਾਬਕ ਨਤੀਜਿਆਂ ਦੀ ਗੱਲ ਕਰੀਏ, ਤਾਂ ਕਾਮਰਸ ਚੋਂ 98.30 ਫੀਸਦੀ, ਆਰਟਸ ਚੋਂ 90.62 ਫੀਸਦੀ, ਜਦਕਿ ਸਾਇੰਸ ਸਟ੍ਰੀਮ ਚੋਂ 98.68 ਫੀਸਦੀ ਵਿਦਿਆਰਥੀ ਪਾਸ ਹੋਏ ਹਨ।



ਪਿਛਲੇ ਸਾਲ ਇਸ ਤਰ੍ਹਾਂ ਰਿਹਾ ਸੀ ਨਤੀਜਾ:ਪਿਛਲੇ ਸਾਲ ਪੰਜਾਬ ਬੋਰਡ ਮੈਟ੍ਰਿਕ ਪ੍ਰੀਖਿਆ ਦਾ ਨਤੀਜਾ 5 ਜੂਨ ਨੂੰ ਜਾਰੀ ਕੀਤਾ ਗਿਆ ਸੀ ਅਤੇ ਨਤੀਜਾ ਚੈੱਕ ਕਰਨ ਲਈ ਲਿੰਕ ਵੈੱਬਸਾਈਟ 'ਤੇ ਇਕ ਦਿਨ ਬਾਅਦ 6 ਜੂਨ ਨੂੰ ਜਾਰੀ ਕੀਤਾ ਗਿਆ ਸੀ। ਮੈਟ੍ਰਿਕ ਵਿੱਚ 97.94 ਕੁੱਲ ਸਟੂਡੈਂਟਸ ਪਾਸ ਹੋਏ। ਕੁੜੀਆਂ ਦਾ ਪਾਸ ਫੀਸਦੀ 99.34 ਅਤੇ ਮੁੰਡਿਆਂ ਦੀ ਪਾਸ ਫੀਸਦੀ 98.83 ਦਰਜ ਕੀਤੀ ਗਈ ਸੀ। ਟਾਪ 3 ਵਿੱਚ ਲੜਕੇ ਵੀ ਸ਼ਾਮਲ ਸਨ। 1 ਲੱਖ 68 ਹਜ਼ਾਰ ਦੇ ਨੇੜੇ-ਤੇੜੇ ਵਿਦਿਆਰਥੀ ਪ੍ਰੀਖਿਆ ਵਿੱਚ ਪਾਸ ਹੋਏ ਸਨ।

ABOUT THE AUTHOR

...view details