ਚੰਡੀਗੜ੍ਹ:ਜ਼ੀਰਕਪੁਰ ਦੇ ਬਲਟਾਣਾ 'ਚ ਮੋਹਾਲੀ ਪੁਲਿਸ ਤੇ ਗੈਂਗਸਟਰਾਂ ਦਰਮਿਆਨ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਅਤੇ ਇਸ ਦੌਰਾਨ ਇੱਕ ਗੈਂਗਸਟਰ ਨੂੰ ਗੋਲੀ ਲੱਗਣ ਦੀ ਵੀ ਖਬਰ ਹੈ। ਫਿਰੌਤੀ ਲੈਣ ਗਏ ਗੈਂਗਸਟਰਾਂ ਨੂੰ ਮੋਹਾਲੀ ਪੁਲਿਸ ਅਤੇ ਏਜੀਟੀਐਫ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਘੇਰਿਆ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਤਿੰਨ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇੱਕ ਗੈਂਗਸਟਰ ਜ਼ਖਮੀ ਹੋਇਆ ਹੈ। ਇਹ ਔਪਰੇਸ਼ਨ DSP ਬਿਕਰਮ ਬਰਾੜ ਦੀ ਅਗਵਾਈ ਹੇਠ ਕੀਤਾ ਗਿਆ।
ਜ਼ੀਰਕਪੁਰ ਦੇ ਨਾਲ ਲੱਗਦੇ ਬਲਟਾਣਾ 'ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਗੋਲੀਬਾਰੀ - Baltana adjacent to Zirakpur
ਜ਼ੀਰਕਪੁਰ ਦੇ ਨਾਲ ਲੱਗਦੇ ਬਲਟਾਣਾ 'ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਗੋਲੀਬਾਰੀ ਹੋਈ ਹੈ।
Etv BharatGunfight between police and gangsters in Baltana adjacent to Zirakpur
ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਕੋਲੋਂ ਕਈ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਮੌਕੇ 'ਤੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਪਹੁੰਚ ਰਹੇ ਹਨ। ਇਹ ਗੈਂਗਸਟਰ ਹੋਟਲ ਕਾਰੋਬਾਰੀ ਤੋਂ ਜ਼ਬਰੀ ਵਸੂਲੀ ਕਰਨ ਪਹੁੰਚੇ ਸਨ। ਇਹ ਗੈਂਗਸਟਰ ਰਾਣਾ ਭੂਪੀ ਗੈਂਗ ਦੇ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ:ਸਿਮਰਨਜੀਤ ਮਾਨ ਦੇ ਬਿਆਨ ’ਤੇ ਭੜਕੇ CM ਮਾਨ, ਨਾਲ ਹੀ ਕਹੀਆਂ ਇਹ ਵੱਡੀਆਂ ਗੱਲਾਂ
Last Updated : Jul 17, 2022, 10:55 PM IST