ਪੰਜਾਬ

punjab

ETV Bharat / state

ਬੀ.ਬੀ ਕਿੰਗ ਸੜਕ ਕਿਨਾਰੇ ਬਜਾਉਂਦੇ ਸੀ ਗਿਟਾਰ, ਬਣ ਗਏ ਸੁਪਰਸਟਾਰ - ਗਿਟਾਰਿਸਟ ਬੀ.ਬੀ ਕਿੰਗ

ਮਸ਼ਹੂਰ ਗਿਟਾਰਿਸਟ ਬੀ.ਬੀ ਕਿੰਗ ਨੂੰ ਗੂਗਲ ਨੇ ਡੂਡਲ ਦੇ ਰਾਹੀ ਯਾਦ ਕੀਤਾ ਹੈ। ਅੱਜ ਉਨ੍ਹਾਂ ਦਾ 94ਵਾਂ ਜਨਮ ਦਿਨ ਹੈ। ਉਨ੍ਹਾਂ ਨੂੰ 'ਕਿੰਗ ਆਫ] ਦਾ ਬਲੂਜ਼' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਬੀ.ਬੀ ਕਿੰਗ

By

Published : Sep 16, 2019, 1:11 PM IST

ਨਵੀਂ ਦਿੱਲੀ: ਮਸ਼ਹੂਰ ਗਿਟਾਰਿਸਟ ਬੀ.ਬੀ ਕਿੰਗ ਨੂੰ ਗੂਗਲ ਨੇ ਡੂਡਲ ਦੇ ਰਾਹੀ ਯਾਦ ਕੀਤਾ ਹੈ। ਅੱਜ ਉਨ੍ਹਾਂ ਦਾ 94ਵਾਂ ਜਨਮ ਦਿਨ ਹੈ। ਉਨ੍ਹਾਂ ਨੂੰ 'ਕਿੰਗ ਆਂਫ ਦਾ ਬਲੂਜ਼' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਗੂਗਲ ਨੇ ਐਨੀਮੈਸ਼ਨ ਵੀਡੀਓ ਦੇ ਰਾਹੀ ਬੀ.ਬੀ ਕਿੰਗ ਦਾ ਵੀਡੀਓ ਤਿਆਰ ਕੀਤਾ ਹੈ। ਇਸ ਵੀਡੀਓ ਵਿੱਚ ਬੀ.ਬੀ ਕਿੰਗ ਦੇ ਕਰੀਅਰ ਬਾਰੇ ਦੱਸਿਆ ਗਿਆ ਹੈ ਅਤੇ ਬੈਕਗਰਾਉਡ ਵਿੱਚ ਉਨ੍ਹਾਂ ਦੇ ਸੰਗੀਤ ਨੂੰ ਵੀ ਚਲਾਇਆ ਗਿਆ ਹੈ।

ਬੀ.ਬੀ ਕਿੰਗ ਦਾ ਅਸਲੀ ਨਾਮ ਰਿਲੇ ਬੀ.ਕਿੰਗ ਸੀ। ਬੀ.ਬੀ ਸ਼ੁਰੂਆਤੀ ਦਿਨਾਂ ਵਿੱਚ ਸੜਕ ਕਿਨਾਰੇ ਗਿਟਾਰ ਬਜਾਉਂਦੇ ਸਨ। ਉਹ ਚਰਚ ਵਿੱਚ ਵੀ ਗਿਟਾਰ ਲੈ ਕੇ ਪਹੁੰਚ ਜਾਂਦੇ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਮੌਕਾ ਮਿਲਿਆ ਅਤੇ ਸੁਪਰਸਟਾਰ ਬਣ ਗਿਆ।

ਬੀ.ਬੀ ਕਿੰਗ ਦਾ ਜਨਮ 1925 ਵਿੱਚ ਮਿਸੀਸਿਪੀ ਦੇ ਇਟਾ ਬੇਨਾ ਵਿੱਚ ਹੋਇਆ ਸੀ। ਕਿੰਗ ਬਚਪਨ ਤੋਂ ਹੀ ਗਿਟਾਰਿਸਟ ਬਣਨਾ ਚਾਹੁੰਦੇ ਸੀ। ਉਨ੍ਹਾਂ ਨੂੰ ਕਿਤੇ ਵੀ ਮੌਕਾ ਨਾ ਮਿਲਿਆ ਤਾਂ ਸੜਕ ਕਿਨਾਰੇ ਗਿਟਾਰ ਬਜਾਉਂਣ ਲੱਗੇ।

ਚਰਚ ਵਿੱਚ ਵੀ ਉਹ ਗਿਟਾਰ ਬਜਾਉਂਦੇ ਸੀ ਜਿਸ ਦੇ ਬਾਅਦ ਉਨ੍ਹਾਂ ਨੂੰ ਰੇਡੀਓ ਸਟੇਸ਼ਨ ਵਿੱਚ ਨੌਕਰੀ ਮਿਲੀ ਗਈ। ਉਨ੍ਹਾਂ ਦੇ ਸੰਗੀਤ ਨੂੰ ਲੋਕ ਪਸੰਦ ਕਰਨ ਲੱਗੇ ਪਰ ਕਿਸੇ ਨੂੰ ਉਮੀਦ ਨਹੀ ਸੀ ਅੱਗੇ ਜਾ ਕੇ ਗਿਟਾਰ ਬਜਾਉਂਣ ਵਾਲਾ ਵਿਅਕਤੀ ਸੁਪਰਸਟਾਰ ਬਣ ਜਾਵੇਗਾ।

ਕਿੰਗ ਸੜਕ ਕਿਨਾਰੇ ਗਿਟਾਰ ਬਜਾਉਦੇ ਸੀ ਇਸ ਲਈ ਉਸਦਾ ਨਾਮ ਬੀਲ ਸਟ੍ਰੀਟ ਬਲੂਜ਼ ਬੁਆਏ ਦੇ ਨਾਮ ਤੋਂ ਜਾਣਿਆ ਜਾਣ ਲੱਗਾ। ਉਸਦਾ ਨਾਮ ਕਾਫ਼ੀ ਲੰਬਾ ਸੀ। ਇਸ ਲਈ ਲੋਕ ਉਸ ਨੂੰ ਬੀ.ਬੀ ਬਲਾਉਣ ਲੱਗੇ। ਉਸਦਾ ਉਪਨਾਮ ਕਿੰਗ ਸੀ ਇਸ ਲਈ ਉਸਦਾ ਨਾਮ ਬੀ.ਬੀ ਕਿੰਗ ਬਣ ਗਿਆ।

ਇਹ ਵੀ ਪੜੋ: ਕੇਂਦਰੀ ਮੰਤਰੀ ਵੱਲੋਂ ਉੱਤਰ ਭਾਰਤੀਆਂ 'ਤੇ ਕੀਤੀ ਟਿਪੱਣੀ 'ਤੇ ਪ੍ਰਿਅੰਕਾ ਗਾਂਧੀ ਦਾ ਤਿੱਖਾ ਵਾਰ

ਉਨ੍ਹਾਂ ਨੇ ਆਪਣੀ ਰਿਕਾਰਡਿੰਗ 1949 ਵਿੱਚ ਕੀਤੀ। ਉਨ੍ਹਾਂ ਦਾ ਸ਼ੋਅ 'ਥ੍ਰੀ ਉ ਕਲਾਕ ਬਲੂਜ਼' ਕਾਫ਼ੀ ਹਿੱਟ ਰਿਹਾ। ਜਿੱਥੋ ਉਸਨੂੰ ਅਮਰੀਕਾ ਵਿੱਚ ਪਹਿਚਾਣ ਮਿਲੀ। ਜਿਸ ਦੇ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀ ਦੇਖਿਆ ਅਤੇ ਦੁਨੀਆ ਭਰ ਵਿੱਚ ਸ਼ੋਅ ਕੀਤੇ। ਰੋਲਿੰਗ ਸਟੋਨਸ ਟੂਰ ਦਾ ਹਿੱਸਾ ਹੋਣ ਦੇ ਬਾਅਦ ਉਨ੍ਹਾਂ ਦੇ ਸੰਗੀਤ ਨੂੰ ਦੁਨੀਆ ਭਰ ਵਿੱਚ ਪਸੰਦ ਕੀਤਾ ਜਾਣ ਲੱਗਿਆ। ਇੱਥੋ ਤੱਕ ਕਿ ਉਨ੍ਹਾਂ ਨੂੰ 15 ਵਾਰ ਗਰੇਮੀ ਅਵਾਰਡ ਨਾਲ ਨਵਾਜਿਆ ਜਾ ਚੁੱਕਿਆ।

ABOUT THE AUTHOR

...view details