ਚੰਡੀਗੜ੍ਹ: ਕੋਰੋਨਾ-ਵਾਇਰਸ ਕਾਰਨ ਹੋਏ ਲੌਕਡਾਊਨ ਦੀ ਮਾਰ ਬੀ.ਐਮ.ਡਬਲਿਊ, ਮਰਸੀਡੀਜ਼ ਅਤੇ ਕਈ ਲਗਜ਼ਰੀ ਗੱਡੀਆਂ ਉੱਤੇ ਵੀ ਪੈ ਸਕਦੀ ਹੈ। ਜਿਨ੍ਹਾਂ ਦੀਆਂ ਗੱਡੀਆਂ ਪਾਰਕ ਅਤੇ ਬਾਹਰ ਬਿਨਾਂ ਛੱਤ ਦੇ ਖੜ੍ਹੀਆਂ ਹਨ ਉਨ੍ਹਾਂ ਦੀਆਂ ਗੱਡੀਆਂ ਦਾ 50 ਹਜ਼ਾਰ ਤੋਂ ਇੱਕ ਲੱਖ ਤੱਕ ਦਾ ਨੁਕਸਾਨ ਹੋ ਸਕਦਾ ਹੈ।
ਲੌਕਡਾਊਨ ਦੌਰਾਨ ਲਗਜ਼ਰੀ ਗੱਡੀਆਂ ਦਾ ਕਿਵੇਂ ਰੱਖੀਏ ਧਿਆਨ, ਵੇਖੋ ਰਿਪੋਰਟ ਇਸ ਨੁਕਸਾਨ ਨੂੰ ਬਚਾਉਣ ਬਾਬਤ ਈਟੀਵੀ ਨੇ ਆਟੋ ਐਕਸਪਰਟ ਸੁਖਮਨ ਨਾਲ ਖਾਸ ਗੱਲਬਾਤ ਕੀਤੀ। ਜਾਣਕਾਰੀ ਦਿੰਦਿਆਂ ਸੁਖਮਨ ਨੇ ਦੱਸਿਆ ਕਿ ਲਗਜਰੀ ਗੱਡੀਆਂ ਵਿੱਚ ਸਭ ਤੋਂ ਜ਼ਿਆਦਾ ਸਮੱਸਿਆ ਸੈਂਸਰ ਵਾਲੀ ਗੱਡੀਆਂ ਦੀ ਪ੍ਰੋਗਰਾਮਿੰਗ ਕਰਨਾ ਅਤੇ ਬਾਹਰ ਖੜ੍ਹੀ ਗੱਡੀਆਂ ਦੇ ਹਨੇਰੀ ਜਾਂ ਬਾਰਿਸ਼ ਕਾਰਨ ਰੂਫ ਟੋਪ ਬਲਾਕ ਹੋਣ ਦਾ ਖਤਰਾ ਅਤੇ ਪਾਰਕਾਂ ਦੇ ਵਿੱਚ ਖੜ੍ਹੀਆਂ ਗੱਡੀਆਂ ਵਿੱਚ ਕਿਸੇ ਵੀ ਜਾਨਵਰ ਵੱਲੋਂ ਨੁਕਸਾਨ ਦਾ ਖਤਰਾ ਜ਼ਿਆਦਾ ਹੈ।
ਉੱਥੇ ਹੀ ਮਹਿੰਗੀਆਂ ਲਗਜ਼ਰੀ ਗੱਡੀਆਂ ਛੱਤ ਹੇਠ ਖੜ੍ਹੀਆਂ ਗੱਡੀਆਂ ਦਾ ਲੌਕਡਾਊਨ ਨਾਲ ਜਿੱਥੇ ਟਰਾਂਸਪੋਰਟਰਾਂ ਦਾ ਕੰਮ ਠੱਪ ਹੋ ਗਿਆ ਹੈ ਉੱਥੇ ਹੀ ਕਈ ਡਰਾਈਵਰ ਬੇਰੁਜ਼ਗਾਰ ਹੋ ਗਏ ਹਨ।
ਲਗਜ਼ਰੀ ਗੱਡੀ ਚਲਾਉਣ ਵਾਲੇ ਸੁਖਜਿੰਦਰ ਨੇ ਦੱਸਿਆ ਕਿ ਖੜ੍ਹੀ ਗੱਡੀਆਂ ਦੇ ਟਾਇਰ ਸੁੱਕਣ ਦਾ ਖਤਰਾ ਬਰਕਰਾਰ ਹੈ, ਉੱਥੇ ਹੀ ਇੰਜਣ 'ਚ ਪਏ ਤੇਲ ਦੇ ਐਕਸਪਾਇਰ ਹੋਣ ਨਾਲ ਇੰਜਨ ਨੂੰ ਨੁਕਸਾਨ ਹੋ ਸਕਦਾ ਹੈ। ਸੁਖਮਨ ਮੁਤਾਬਕ ਹਰ ਇੱਕ ਗੱਡੀ ਨੂੰ ਇੱਕ ਜਗ੍ਹਾ 'ਤੇ ਨਾ ਖੜ੍ਹਾ ਕਰ, ਉਸ ਦੀ ਜਗ੍ਹਾ ਬਦਲ ਕੇ ਖੜਾ ਕਰਨਾ ਚਾਹੀਦਾ ਹੈ ਅਤੇ ਹਰ ਦੂਜੇ ਦਿਨ ਅੱਧਾ ਘੰਟਾ ਤਕਰੀਬਨ ਗੱਡੀ ਨੂੰ ਸਟਾਰਟ ਕਰਕੇ ਰੱਖਣ ਨਾਲ ਜਿੱਥੇ ਇੰਜਣ ਠੀਕ ਰਹੇਗਾ ਉੱਥੇ ਹੀ ਇੰਟੀਰੀਅਰ ਸਣੇ ਇਲੈਕਟ੍ਰਾਨਿਕ ਪਾਰਟਸ ਵੀ ਸੁਰੱਖਿਅਤ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾ ਸਮਾਂ ਹੈਂਡ ਬ੍ਰੇਕ ਲਗਾ ਕੇ ਗੱਡੀ ਨੂੰ ਨਾ ਖੜਾ ਕੀਤਾ ਜਾਵੇ ਕਿਉਂਕਿ ਲੰਮਾ ਸਮਾਂ ਖੜ੍ਹੀ ਗੱਡੀ ਦੇ ਵਿੱਚ ਲੈਦਰ ਖਰਾਬ ਹੋਣ ਦਾ ਜਿੱਥੇ ਖਦਸ਼ਾ ਵੱਧ ਜਾਂਦਾ ਹੈ ਉੱਥੇ ਹੀ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਸਭ ਤੋਂ ਪਹਿਲਾਂ ਲੋਕ ਆਪਣੇ ਵਹੀਕਲ ਨੂੰ ਮਕੈਨਿਕ ਕੋਲ ਜ਼ਰੂਰ ਚੈੱਕ ਕਰਵਾਉਣ ਤਾਂ ਜੋ ਕਿਸੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ।