ਪੰਜਾਬ

punjab

ETV Bharat / state

ਸੜਕਾਂ ਦੀ ਮੁਰੰਮਤ ਲਈ ਕੀਤੀ ਜਾਵੇਗੀ ਗ੍ਰਾਂਟ ਦੀ ਮੰਗ: ਮੇਅਰ - ਚੰਡੀਗੜ੍ਹ

ਚੰਡੀਗੜ੍ਹ 'ਚ ਸੜਕਾਂ ਦੀ ਹਾਲਤ ਖ਼ਸਤਾ ਹੋ ਗਈ ਹੈ। ਜੋ ਕਿ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਹਨ। ਉੱਥੇ ਇਸ ਮਾਮਲੇ ਨੂੰ ਲੈ ਕੇ ਮੇਅਰ ਰਾਜੇਸ਼ ਕਾਲੀਆ ਦਾ ਕਹਿਣਾ ਹੈ ਕਿ ਆਉਣ ਵਾਲੀ 15 ਸਤੰਬਰ ਤੋਂ ਬਾਅਦ ਸਭ ਤੋਂ ਪਹਿਲਾਂ ਪੈਚਵਰਕ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

ਸੜਕਾਂ ਦੀ ਮੁਰੱਮਤ ਲਈ ਕੀਤੀ ਜਾਵੇਗੀ ਗ੍ਰਾਂਟ ਦੀ ਮੰਗ: ਮੇਅਰ

By

Published : Aug 22, 2019, 9:09 PM IST

ਚੰਡੀਗੜ੍ਹ: ਸਮਾਰਟ ਸਿਟੀ ਚੰਡੀਗੜ੍ਹ ਦੇ ਸੈਕਟਰ 17 ਅਤੇ 8 ਵਿੱਚ ਸੜਕਾਂ ਦੀ ਹਾਲਤ ਖ਼ਸਤਾ ਹੋਈ ਪਈ ਹੈ। ਪ੍ਰਸ਼ਾਸਨ ਵੱਲੋਂ ਸੜਕਾਂ ਦੀ ਮਾੜੀ ਹਾਲਤ ਦਾ ਕੋਈ ਵੀ ਜਾਇਜ਼ਾ ਹੁਣ ਤੱਕ ਨਹੀਂ ਲਿਆ ਗਿਆ ਹੈ।

ਸੜਕਾਂ ਦੀ ਮੁਰੱਮਤ ਲਈ ਕੀਤੀ ਜਾਵੇਗੀ ਗ੍ਰਾਂਟ ਦੀ ਮੰਗ: ਮੇਅਰ

ਪਿਛਲੇ ਕੁਝ ਮਹੀਨਿਆਂ ਤੋਂ ਸੜਕਾਂ ਦਾ ਬਹੁਤ ਮਾੜਾ ਹਾਲ ਹੈ ਅਤੇ ਥਾਂ-ਥਾਂ ਟੋਏ ਹਨ। ਪਿਛਲੇ ਮੇਅਰ ਦਿਵੇਸ਼ ਮੌਦਗਿਲ ਕੋਲ ਫੰਡ ਤਾਂ ਆਇਆ ਸੀ ਜਿਸ ਵਿੱਚੋਂ ਪੈਚਵਰਕ ਚੰਡੀਗੜ੍ਹ ਦੀ ਸੜਕਾਂ ਦਾ ਕਰਵਾਇਆ ਗਿਆ ਪਰ ਉਹ ਕਾਮਯਾਬ ਨਹੀਂ ਹੋ ਸਕੀ। ਮੌਜੂਦਾ ਮੇਅਰ ਰਾਜੇਸ਼ ਕਾਲੀਆ ਦਾ ਕਹਿਣਾ ਹੈ ਕਿ ਆਉਣ ਵਾਲੀ 15 ਸਤੰਬਰ ਤੋਂ ਬਾਅਦ ਸਭ ਤੋਂ ਪਹਿਲਾਂ ਪੈਚਵਰਕ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਜਦੋਂ ਪੰਜਾਬ ਦੇ ਗਵਰਨਰ ਵੀਪੀ ਸਿੰਘ ਬਦਨੌਰ ਐੱਮਸੀ ਵਿੱਚ ਆਉਣਗੇ ਉਦੋਂ ਕਿਰਨ ਖੇਰ ਵੱਲੋਂ ਇਹ ਮੰਗ ਵੀ ਕੀਤੀ ਜਾਵੇਗੀ ਕਿ 90 ਕਰੋੜ ਚੰਡੀਗੜ੍ਹ ਦੀ ਸੜਕਾਂ ਦੀ ਮੁਰੱਮਤ ਲਈ ਦਿੱਤਾ ਜਾਵੇ।

ਮੇਅਰ ਰਾਜੇਸ਼ ਕਾਲੀਆ ਦਾ ਕਹਿਣਾ ਹੈ ਕਿ ਸਾਨੂੰ ਆਸ ਹੈ ਕਿ ਗ੍ਰਾਂਟ ਮਿਲਣ ਤੋਂ ਬਾਅਦ ਸਹੀ ਕੰਮ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਕੰਮ ਪਹਿਲਾਂ ਹੀ ਕਰਵਾ ਦਿੱਤਾ ਜਾਣਾ ਸੀ ਪਰ ਬਰਸਾਤ ਕਾਰਨ ਕਮ ਰੋਕ ਦਿੱਤਾ ਗਿਆ ਅਤੇ ਹੁਣ ਆਉਣ ਵਾਲੀ 15 ਤਾਰੀਕ ਤੋਂ ਬਾਅਦ ਸਤੰਬਰ ਦੇ ਮਹੀਨੇ ਪੈਚ ਵਰਕ ਦਾ ਕਮ ਸ਼ੁਰੂ ਕਰ ਦਿੱਤਾ ਜਾਵੇਗਾ।

ABOUT THE AUTHOR

...view details