ਪੰਜਾਬ

punjab

ETV Bharat / state

ਪੰਜਾਬ ਦੇ ਟੀਚਰਾਂ ਦੀ ਸ਼ਰਾਬ ਡਿਸਟਿਲਰੀ 'ਚ ਸਰਕਾਰ ਨੇ ਲਗਾਈ ਡਿਊਟੀ: ਚੀਮਾ - daljeet singh cheema

ਕਾਂਗਰਸ ਸਰਕਾਰ ਵੱਲੋਂ ਟੀਚਰਾਂ ਦੀ ਸ਼ਰਾਬ ਦੇ ਡਿਸਟਿਲਰੀਆਂ 'ਚ ਲਗਾਈ ਡਿਊਟੀ ਤੋਂ ਬਾਅਦ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਸਰਕਾਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

ਦਲਜੀਤ ਸਿੰਘ ਚੀਮਾ
ਦਲਜੀਤ ਸਿੰਘ ਚੀਮਾ

By

Published : May 21, 2020, 2:41 PM IST

Updated : May 21, 2020, 3:02 PM IST

ਚੰਡੀਗੜ੍ਹ: ਕਾਂਗਰਸ ਸਰਕਾਰ ਵੱਲੋਂ ਟੀਚਰਾਂ ਦੀ ਸ਼ਰਾਬ ਦੀ ਡਿਸਟਿਲਰੀਆਂ 'ਚ ਲਗਾਈ ਡਿਊਟੀ ਤੋਂ ਬਾਅਦ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਸਰਕਾਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਅਧਿਆਪਕਾਂ ਦਾ ਸਮਾਜ ਵਿਚ ਬਹੁਤ ਵੱਡਾ ਸਨਮਾਨ ਅਤੇ ਰੁੱਤਬਾ ਹੁੰਦਾ ਪਰ ਹੁਣ ਇਨ੍ਹਾਂ ਦੀ ਡਿਊਟੀਆਂ ਸ਼ਰਾਬ ਦੀਆਂ ਡਿਸਟਿਲਰੀਆਂ 'ਚ ਲਗਾਈਆਂ ਜਾ ਰਹੀਆਂ ਹਨ।

ਵੀਡੀਓ
ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ਼ਰਾਬ ਦੀ ਹੋਮ ਡਿਲੀਵਰੀ ਬਾਰੇ ਇੱਕ ਡੀਸੀ ਵੱਲੋਂ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰ ਰਾਹੀਂ ਜੋ ਸ਼ਰਾਬ ਦੀ ਹੋਮ ਡਿਲੀਵਰੀ ਬਾਰੇ ਦਿੱਤੇ ਬਿਆਨ 'ਤੇ ਮੁਆਫੀ ਮੰਗੀ ਗਈ ਸੀ। ਇਸ ਦੇ ਨਾਲ ਹੀ ਜਿਸ ਅਫਸਰ ਵੱਲੋਂ ਵੀ ਹੁਣ ਅਧਿਆਪਕਾਂ ਸਬੰਧੀ ਇਹ ਨੋਟਿਸ ਜਾਰੀ ਕੀਤਾ ਗਿਆ ਉਸ ਖਿਲਾਫ਼ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
Last Updated : May 21, 2020, 3:02 PM IST

ABOUT THE AUTHOR

...view details