ਚੰਡੀਗੜ੍ਹ ਡੈਸਕ :ਪੰਜਾਬ ਦੇ ਰਾਜਪਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਇਕ ਵਾਰ ਫਿਰ ਯਾਦ ਪੱਤਰ ਲਿਖਿਆ ਹੈ ਅਤੇ ਇਸ ਵਿੱਚ ਉਨ੍ਹਾਂ ਵੱਲੋਂ ਕਈ ਗੱਲਾਂ ਵੱਲ ਧਿਆਨ ਖਿੱਚਿਆ ਹੈ। ਉਨ੍ਹਾਂ ਲਿਖਿਆ ਹੈ ਕਿ ਉਹ ਪਹਿਲਾਂ ਵੀ ਮੁੱਖ ਮੰਤਰੀ ਦੀ ਉਦਾਸੀਨਤਾ ਨੂੰ ਲੈ ਕੇ ਆਪਣੀ ਨਾਰਾਜ਼ਗੀ ਜਾਹਿਰ ਕਰ ਚੁੱਕੇ ਹਨ। ਰਾਜਪਾਲ ਨੇ ਲਿਖਿਆ ਹੈ ਕਿ ਲਗਾਤਾਰ ਉਨ੍ਹਾਂ ਵੱਲੋਂ ਮੁੱਖ ਮੰਤਰੀ ਨੂੰ ਚਿੱਠੀਆਂ ਲਿਖੀਆਂ ਹਨ ਪਰ ਕੋਈ ਵੀ ਜਵਾਬ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਵਿੱਚ ਰਾਜਪਾਲ ਦੇ ਦਫ਼ਤਰ ਬਾਰੇ ਕੀ ਵਿਆਖਿਆ ਕੀਤੀ ਇਸਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਪੰਜਾਬ ਦੇ ਰਾਜਪਾਲ ਨੇ ਲਿਖਿਆ ਮੁੱਖ ਮੰਤਰੀ ਮਾਨ ਨੂੰ ਯਾਦ ਪੱਤਰ, ਕਿਹਾ-ਸੰਵਿਧਾਨ ਦੀ ਮੰਨੋਂ ਤੇ ਜਵਾਬ ਦਿਓ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਇੱਕ ਯਾਦ ਪੱਤਰ ਲਿਖਿਆ ਹੈ। ਇਸ ਵਿੱਚ ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਰਚਣਹਾਰੇ ਫੋਟੋ ਦੇ ਨਾਲ ਨਾਲ ਇਸਨੂੰ ਮੰਨਦਿਆਂ ਜਵਾਬ ਦਿੱਤੇ ਜਾਣ।
ਸੰਵਿਧਾਨ ਦੇ ਅਨੁਸਾਰ ਦਿਓ ਜਵਾਬ:ਦਰਅਸਲ, ਆਪਣੇ ਪੱਤਰ 'ਚ ਮੁੱਖ ਮੰਤਰੀ ਭਗਵੰਤ ਮਾਨ 'ਤੇ ਰਾਜਪਾਲ ਨੇ ਵਿਅੰਗ ਕੱਸਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਦਫਤਰ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਤਸਵੀਰ ਟੰਗੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਸੰਵਿਧਾਨ ਲਿਖਣ ਵਾਲੇ ਨੂੰ ਮੰਨਦੇ ਹਨ ਤਾਂ ਫਿਰ ਇਕ ਚੰਗਾ ਸੁਨੇਹਾ ਦੇਣਾ ਚਾਹੀਦਾ ਹੈ ਅਤੇ ਚਿੱਠੀਆਂ ਦਾ ਜਵਾਬ ਦੇ ਕੇ ਇਹ ਸੁਨੇਹਾ ਦਿਓ ਕਿ ਤੁਸੀਂ ਸੰਵਿਧਾਨ ਨੂੰ ਮੰਨਦੇ ਹੋ। ਉਨ੍ਹਾਂ ਲਿਖਿਆ ਕਿ ਮੈਂ ਹੈਰਾਨ ਹਾਂ ਕਿ ਕੀ ਇਸ ਦਾ ਕੋਈ ਤੱਥ ਆਧਾਰਿਤ ਆਧਾਰ ਹੈ।
- ਇਸ ਨਿਹੰਗ ਸਿੰਘ ਦੀ ਸ਼ਰਦਾਈ ਦੇ ਸ਼ੈਦਾਈ ਨੇ ਜਿਮ ਜਾਣ ਵਾਲੇ ਨੌਜਵਾਨ, 20 ਰੁਪਏ ਦੇ ਗਿਲਾਸ 'ਚ ਲੁਕਿਆ ਹੈ ਵੱਡਾ ਰਾਜ, ਪੜ੍ਹੋ ਕਿਵੇਂ ਬਣਦੀ ਏ ਸਿਹਤ...
- ਗੜ੍ਹਸ਼ੰਕਰ 'ਚ ਕੱਪੜੇ ਦੀ ਦੁਕਾਨ ਉੱਤੇ ਲੜਕੀਆਂ ਵੱਲੋਂ ਦੁਕਾਨ ਮਾਲਿਕ ਨੂੰ ਦਿੱਤੀ ਧਮਕੀ, ਕੈਂਚੀ ਮਾਰ ਕੇ ਜ਼ਖਮੀ ਕਰਨ ਦੇ ਲਾਏ ਇਲਜ਼ਾਮ
- ਅੰਮ੍ਰਿਤਸਰ 'ਚ ਵੇਖੋ ਤੀਆਂ ਦੇ ਤਿਉਹਾਰ ਦੀਆਂ ਲੱਗੀਆਂ ਰੌਣਕਾਂ, ਮੁਟਿਆਰਾਂ ਦੇ ਨਾਲ ਬਜ਼ੁਰਗ ਔਰਤਾਂ ਨੇ ਵੀ ਪਾਈਆਂ ਗਿੱਧੇ 'ਚ ਧੂੰਮਾਂ
ਰਾਜਪਾਲ ਨੇ ਚਿੱਠੀ ਵਿੱਚ ਜਿਕਰ ਕੀਤਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਪੰਜਾਬ ਦੀ ਮਾਨ ਸਰਕਾਰ ਹੁਣ ਕਣਕ ਦੀ ਥਂ ਸੂਬੇ ਵਿੱਚ ਸਹੀ ਰੇਟ ਉੱਤੇ ਦੁਕਾਨਾਂ 'ਤੇ ਸਸਤੇ ਭਾਅ 'ਤੇ ਆਟਾ ਉਪਲਬਧ ਕਰਵਾਉਣ ਦੀ ਸਕੀਮ ਲਾਗੂ ਕਰਨ ਜਾ ਰਹੀ ਹੈ। ਰਾਜਪਾਲ ਨੇ ਕਿਹਾ ਕਿ ਉਹ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਨ ਕਿ ਪੰਜਾਬ ਦੇ ਮੁੱਖ ਸਕੱਤਰ ਨੂੰ ਰਾਜ ਭਵਨ ਵਿਖੇ ਆਪਣੇ ਸਕੱਤਰ ਰਾਹੀਂ ਇਸ ਮੁੱਦੇ 'ਤੇ ਦਿਸ਼ਾ-ਨਿਰਦੇਸ਼ਾਂ ਬਾਰੇ ਦੱਸਿਆ ਗਿਆ ਸੀ। ਪਰ ਹੁਣ ਤੱਕ ਉਸ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ।