ਪੰਜਾਬ

punjab

ETV Bharat / state

'ਐਕਸ ਇੰਡੀਆ ਲੀਵ' ਨਾ ਦੇਣ ਬਾਰੇ ਜਾਰੀ ਕੀਤੀ ਹਦਾਇਤ 'ਤੇ ਭਖੇ ਸਰਕਾਰੀ ਕਰਮਚਾਰੀ - ਕਰੋਨਾ ਵਾਇਰਸ

ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਨੂੰ ਲੈ ਕੇ ਐਕਸ ਇੰਡੀਆ ਲੀਵ ਨਾ ਦੇਣ ਬਾਰੇ ਜਾਰੀ ਕੀਤੀ ਹਦਾਇਤ ਨੂੰ ਲੈ ਕੇ ਸਰਕਾਰੀ ਕਰਮਚਾਰੀਆਂ ਵੱਲੋਂ ਵਿਵਾਦ ਸ਼ੁਰੂ ਹੋ ਗਿਆ ਹੈ।

ਕਰੋਨਾ ਵਾਇਰਸ ਨੂੰ ਲੈ ਕੇ 'ਐਕਸ ਇੰਡੀਆ ਲੀਵ' 'ਤੇ ਸਰਕਾਰੀ ਕਰਮਚਾਰੀਆਂ ਵੱਲੋਂ ਵਿਵਾਦ ਸ਼ੁਰੂ
ਫ਼ੋਟੋ

By

Published : Mar 11, 2020, 5:23 PM IST

ਚੰਡੀਗੜ੍ਹ: ਕਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਐਕਸ ਇੰਡੀਆ ਲੀਵ ਨਾ ਦੇਣ ਬਾਰੇ ਜਾਰੀ ਕੀਤੀ ਹਦਾਇਤ ਨੂੰ ਲੈ ਕੇ ਸਰਕਾਰੀ ਕਰਮਚਾਰੀਆਂ ਵੱਲੋਂ ਵਿਵਾਦ ਸ਼ੁਰੂ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ 6 ਮਾਰਚ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਐਕਸ ਇੰਡੀਆ ਲੀਵ ਮਨਜ਼ੂਰ ਨਾ ਕਰਨ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਜਿਸ ਨੂੰ ਲੈ ਕੇ ਸੈਕਟਰੀਏਟ ਦੇ ਸਰਕਾਰੀ ਕਰਮਚਾਰੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਵੱਡੇ ਅਫਸਰਾਂ ਨੂੰ ਇਸ ਨੋਟੀਫ਼ਿਕੇਸ਼ਨ ਦੇ ਵਿੱਚੋਂ ਬਾਹਰ ਕਿਉਂ ਕੱਢਿਆ ਗਿਆ ਤੇ ਇਸ ਦੇ ਉਲਟ ਕਰੋਨਾ ਵਾਇਰਸ ਦੇ ਡਰ ਦੇ ਚੱਲਦਿਆਂ ਬੰਦ ਕੀਤੀ ਗਈ ਬਾਇਓਮੈਟ੍ਰਿਕ ਹਾਜ਼ਰੀ ਦੀ ਨੋਟੀਫ਼ਿਕੇਸ਼ਨ ਦੇ ਵਿੱਚ ਸਾਰੇ ਵਿਭਾਗਾਂ ਦੇ ਮੁਖੀ ਸਣੇ ਸਕੱਤਰ ਪ੍ਰਿੰਸੀਪਲ ਸੈਕਟਰੀ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਜਦਕਿ ਹੁਣ ਸਿਰਫ਼ ਸਰਕਾਰੀ ਕਰਮਚਾਰੀਆਂ ਲਈ ਹੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਵੇਖੋ ਵੀਡੀਓ

ਸਿਵਲ ਸੈਕਟਰੀਏਟ ਮੁਲਾਜ਼ਮ ਯੂਨੀਅਨ ਦੇ ਜਨਰਲ ਸੈਕਟਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੀਆਈਐੱਸਐੱਫ ਨੂੰ ਵੀ ਫਿਜ਼ੀਕਲ ਚੈਕਿੰਗ ਤੋਂ ਰੋਕਿਆ ਜਾਵੇ ਅਤੇ ਮੈਟਲ ਡਿਟੈਕਟਰ ਸੁਰੱਖਿਆ ਕਰਮਚਾਰੀਆਂ ਨੂੰ ਦਿੱਤੇ ਜਾਣ।

ਇਹ ਵੀ ਪੜੋ- ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਦੇ 5 ਮੰਤਰੀਆਂ ਦੀ ਬਣੀ ਕਮੇਟੀ ਦੀ ਬੈਠਕ ਜਾਰੀ

ABOUT THE AUTHOR

...view details