ਪੰਜਾਬ

punjab

ETV Bharat / state

ਗੂਗਲ ਨੇ ਡੂਡਲ ਰਾਹੀਂ ਯਾਦ ਕੀਤੀ ਬਰਲਿਨ ਕੰਧ ਟੁੱਟਣ ਦੀ 30 ਸਾਲਾ ਵਰ੍ਹੇਗੰਢ - ਬਰਲਿਨ ਕੰਧ ਟੁੱਟਣ ਦੀ 30 ਸਾਲਾ ਵਰ੍ਹੇਗੰਢ

9 ਨਵੰਬਰ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਸਿੱਖ ਸ਼ਰਧਾਲੂਆਂ ਲਈ ਕਰਤਾਪੁਰ ਲਾਂਘਾ ਖੁੱਲਣ ਜਾ ਰਿਹਾ ਹੈ। ਇਸੇ ਦਿਨ 9 ਨਵੰਬਰ 1989 ਨੂੰ ਪੂਰਬੀ ਅਤੇ ਪੱਛਮੀ ਜਰਮਨ ਵਿਚਾਲੇ ਬਣੀ ਬਰਲਿਨ ਕੰਧ ਨੂੰ ਢਹਿ ਢੇਰੀ ਕੀਤਾ ਸੀ, ਜਿਸ ਨੂੰ ਗੂਗਲ ਨੇ ਡੂਡਲ ਰਾਹੀਂ ਯਾਦ ਕੀਤਾ।

ਫ਼ੋਟੋ

By

Published : Nov 9, 2019, 9:58 AM IST

ਨਵੀਂ ਦਿੱਲੀ: ਅੱਜ ਯਾਨੀ 9 ਨਵੰਬਰ ਨੂੰ ਦੁਨੀਆ ਭਰ ਦੀ ਨਜ਼ਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੁੱਲਣ ਜਾ ਰਹੇ ਕਰਤਾਪੁਰ ਲਾਂਘੇ 'ਤੇ ਬਣੀ ਹੋਈ ਹੈ, ਜੋ ਕਿ ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਸਿੱਖ ਸ਼ਰਧਾਲੂਆਂ ਲਈ ਖੋਲਿਆ ਜਾਵੇਗਾ। ਇਸਦੇ ਨਾਲ ਹੀ 9 ਨਵੰਬਰ ਆਪਣੇ ਆਪ ਵਿੱਚ ਇੱਕ ਹੋ ਮਹੱਤਤਾ ਰੱਖਦਾ ਹੈ, ਇਸੇ ਦਿਨ 9 ਨਵੰਬਰ 1989 ਨੂੰ ਪੂਰਬੀ ਅਤੇ ਪੱਛਮੀ ਜਰਮਨ ਵਿਚਾਲੇ ਬਣੀ ਬਰਲਿਨ ਕੰਧ ਨੂੰ ਢਹਿ ਢੇਰੀ ਕੀਤਾ ਸੀ।

ਇਸ ਦਿਨ ਨੂੰ ਮਨਾਓਣ ਲਈ ਗੂਗਲ ਨੇ ਬਰਲਿਨ ਕੰਧ ਟੁੱਟਣ ਦੇ 30 ਸਾਲ ਪੂਰੇ ਹੋਣ 'ਤੇ ਡੂਡਲ ਜਾਰੀ ਕਰ ਇਸ ਦਿਨ ਨੂੰ ਯਾਦ ਕੀਤਾ। ਦੱਸ ਦੇਈਏ ਕਿ 30 ਸਾਲ ਪਹਿਲਾਂ ਬਰਲਿਨ ਕੰਧ ਦੇ ਟੁੱਟਣ ਨੇ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਦਿੱਤੀ ਸੀ ਅਤੇ 30 ਸਾਲ ਬਾਅਦ ਉਸੇ ਦਿਨ ਭਾਰਤ ਅਤੇ ਪਾਕਿਸਤਾਨ ਆਪਣੇ ਰਿਸ਼ਤਿਆਂ ਵਿਚਾਲੇ ਦੀ ਖਟਾਸ ਨੂੰ ਦੂਰ ਕਰਕੇ ਸਿੱਖ ਸੰਗਤਾਂ ਲਈ ਕਰਤਾਰਪੁਰ ਲਾਂਘੇ ਨੂੰ ਖੋਲਣ ਜਾ ਰਿਹਾ ਹੈ।

ABOUT THE AUTHOR

...view details