ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਲਈ ਗਈ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (ਪੀਐਸਟੀਈਟੀ) ਵਿਵਾਦਾਂ ਵਿੱਚ ਘਿਰ ਗਈ ਹੈ। ਸੋਸ਼ਲ ਸਟੱਡੀਜ਼ ਦੇ ਪੇਪਰ ਵਿੱਚ 60 ਵਿੱਚੋਂ 57 ਉੱਤਰ ਹਾਈਲਾਈਟ ਕੀਤੇ ਗਏ ਸਨ। ਜਿਸ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ। ਦੂਜੇ ਪਾਸੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰੀਖਿਆ ਦੁਬਾਰਾ ਕਰਵਾਉਣ ਦੀ ਗੱਲ ਕਹੀ ਹੈ।
ਇਸ ਦੀ ਜਾਣਕਾਰੀ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਦਿੱਤੀ ਹੈ। ਮੰਤਰੀ ਬੈਂਸ ਨੇ ਕਿਹਾ- GNDU ਨੇ ਅਫਸੋਸ ਜਤਾਇਆ ਹੈ ਅਤੇ ਬਿਨਾਂ ਕਿਸੇ ਫੀਸ ਤੋਂ ਪ੍ਰੀਖਿਆ ਦੁਬਾਰਾ ਕਰਵਾਏਗੀ। ਭਵਿੱਖ ਵਿੱਚ ਅਜਿਹਾ ਹੋਣ ਤੋਂ ਰੋਕਣ ਲਈ, ਮੈਂ ਆਪਣੇ ਵਿਭਾਗ ਨੂੰ ਤੀਜੀਆਂ ਧਿਰਾਂ ਨਾਲ MOU ਸਾਈਨ ਕਰਦੇ ਸਮੇਂ ਉਮੀਦਵਾਰਾਂ ਲਈ ਮੁਆਵਜ਼ੇ ਦੀ ਧਾਰਾ ਸ਼ਾਮਲ ਕਰਨ ਦਾ ਹੁਕਮ ਦਿੱਤਾ ਹੈ। ਇਸ ਵਿੱਚ ਪ੍ਰੀਖਿਆਰਥੀਆਂ ਨੂੰ ਪਰੇਸ਼ਾਨੀ ਕਿਉਂ ਹੋਣੀ ਚਾਹੀਦੀ ਹੈ?
ਇਹ ਵੀ ਪੜ੍ਹੋ:Farmers march Parliament: ਅੱਜ ਸੰਸਦ ਵੱਲ ਕੂਚ ਕਰਨਗੇ ਕਿਸਾਨ, ਬੰਗਲਾ ਸਾਹਿਬ ਹੋਇਆ ਵੱਡਾ ਇਕੱਠ
ਦੂਜੇ ਪਾਸੇ ਪੰਜਾਬੀ ਸਰਕਾਰ ਵੱਲੋਂ ਪ੍ਰੀਖਿਆ ਵਿੱਚ ਪ੍ਰਸ਼ਨ ਪੱਤਰ ਦਾ ਪੰਜਾਬੀ ਵਿੱਚ ਅਨੁਵਾਦ ਕੀਤੇ ਜਾਣ ’ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਇੱਕ ਪਾਸੇ ਸਰਕਾਰ ਮਾਂ ਬੋਲੀ ਨੂੰ ਪ੍ਰਮੋਟ ਕਰਨ ਲਈ ਕਈ ਮਾਪਦੰਡ ਤੈਅ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਪੀਐਸਟੀਈਟੀ ਪ੍ਰੀਖਿਆ ਵਿੱਚ ਕਈ ਵਿਸ਼ਿਆਂ ਦੀ ਉੱਤਰ ਪੱਤਰੀ ਵਿੱਚ ਪੰਜਾਬੀ ਅਨੁਵਾਦ ਗਲਤ ਸੀ। ਟੈਸਟ ਦੇਣ ਵਾਲੇ ਇੱਕ ਉਮੀਦਵਾਰ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕੀਤੇ ਸਵਾਲਾਂ ਵਿੱਚ ਕਈ ਗਲਤੀਆਂ ਸਨ। ਗਲਤ ਸ਼ਬਦਾਂ ਤੋਂ ਇਲਾਵਾ ਵਾਕਾਂਸ਼ਾਂ ਦੇ ਪ੍ਰਸੰਗ, ਅਰਥ ਅਤੇ ਵਰਤੋਂ ਵੀ ਠੀਕ ਨਹੀਂ ਸਨ। ਪੰਜਾਬ ਵਿੱਚ ਰਹਿ ਕੇ ਅਜਿਹੀਆਂ ਗਲਤੀਆਂ ਸ਼ਰਮਨਾਕ ਹਨ।