ਚੰਡੀਗੜ੍ਹ: ਇੰਡਸਟਰੀਅਲ ਏਰੀਆ ਦੇ ਇੱਕ ਹੋਟਲ ਵਿੱਚੋਂ ਬੀਤੀ 31 ਦਸੰਬਰ ਨੂੰ ਕੁੜੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ। ਲਾਸ਼ ਮਿਲਣ ਦੇ ਬਾਅਦ ਤੋਂ ਹੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੜਕੀ ਦੇ ਨਾਲ ਆਏ ਲੜਕੇ ਦੀ ਸੀਸੀਟੀਵੀ ਫੂਟੇਜ ਵੀ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਸੰਗਰੂਰ ਵਾਸੀ ਵਜੋਂ ਹੋਈ ਹੈ ਜਿਸ ਦਾ ਚੰਡੀਗੜ੍ਹ ਦੇ ਸਕਾਈ ਹੋਟਲ ਵਿੱਚ ਕਤਲ ਕਰ ਕੇ ਕਾਤਿਲ ਫ਼ਰਾਰ ਹੋ ਗਿਆ ਸੀ।
ਚੰਡੀਗੜ੍ਹ ਹੋਟਲ ਚੋਂ ਮਿਲੀ ਕੁੜੀ ਦੀ ਲਾਸ਼, ਨਾਲ ਆਇਆ ਲੜਕਾ ਸੀਸੀਟੀਵੀ 'ਚ ਕੈਦ
ਬੀਤੇ ਦਿਨੀਂ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਇੱਕ ਕੁੜੀ ਦੀ ਲਾਸ਼ ਮਿਲੀ ਸੀ ਜਿਸ ਮਾਮਲੇ ਵਿੱਚ ਲੜਕੀ ਦੇ ਨਾਲ ਆਏ ਉਸ ਦੇ ਦੋਸਤ ਦੀ ਸੀਸੀਟੀਵੀ ਫੂਟੇਜ ਜਾਰੀ ਕੀਤੀ ਗਈ ਹੈ।
ਫ਼ੋਟੋ
ਜ਼ਿਕਰਯੋਗ ਹੈ ਕਿ ਇੰਡਸਟਰੀਅਲ ਏਰੀਆ ਫੇਜ਼ 2 ਦੇ ਸਕਾਈ ਹੋਟਲ ਵਿੱਚ ਬੀਤੀ 31 ਦਸੰਬਰ ਨੂੰ ਦੁਪਹਿਰ ਸਮੇਂ ਹੋਟਲ ਚੈੱਕ ਕਰਨ ਸਮੇਂ ਕੁੜੀ ਦੀ ਲਾਸ਼ ਮਿਲੀ ਸੀ। ਇਸ ਦੀ ਸੂਚਨਾ ਹੋਟਲ ਦੇ ਮੈਨੇਜਰ ਨੇ ਪੁਲਿਸ ਨੂੰ ਦਿੱਤੀ ਸੀ। ਪੁਲਿਸ ਮੁਤਾਬਕ ਮ੍ਰਿਤਕਾ ਦੇ ਗਲੇ ਉੱਤੇ ਕੁੱਝ ਨਿਸ਼ਾਨ ਸੀ ਅਤੇ ਕਾਫੀ ਖੂਨ ਬਹਿ ਰਿਹਾ ਸੀ। ਮ੍ਰਿਤਕਾ ਆਪਣੇ ਦੋਸਤ ਨਾਲ 30 ਦਸੰਬਰ ਨੂੰ ਹੋਟਲ ਵਿੱਚ ਆਈ ਸੀ। ਇਸ ਤੋਂ ਬਾਅਦ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ, ਜੋ ਕਿ ਅਜੇ ਵੀ ਜਾਰੀ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਸਾਈਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ
Last Updated : Jan 5, 2020, 7:51 PM IST