ਚੰਡੀਗੜ੍ਹ: ਅੱਜ ਪੂਰੇ ਦੇਸ਼ 'ਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਭੈਣ ਭਰਾਵਾਂ ਦੇ ਪਿਆਰ ਦਾ ਪ੍ਰਤੀਕ ਇਹ ਤਿਉਹਾਰ ਸਮੁੱਚੀ ਦੁਨੀਆ 'ਚ ਕਿਸੇ ਹੋਰ ਦਾ ਸਾਨੀ ਨਹੀਂ ਹੈ। ਇਸ ਦਿਨ ਵੀਰ ਆਪਣੀਆਂ ਭੈਣਾਂ ਨੂੰ ਤੋਹਫਾ ਵੀ ਦਿੰਦੇ ਹਨ।
ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਗੱਲ ਨੂੰ ਬੇਬਾਕੀ ਨਾਲ ਰੱਖਣ ਲਈ ਜਾਣੇ ਜਾਂਦੇ ਕੇਂਦਰ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਸਲਾਹਕਾਰ ਮਨੋਜ ਪਰੀਦਾ ਨੇ ਅੱਜ ਦੇ ਦਿਨ ਭੈਣਾਂ ਦੀ ਸੁਰੱਖਿਆ ਲਈ ਵੀਰਾਂ ਨੂੰ ਮਾਸਕ ਨੂੰ ਤੋਹਫੇ ਦੇ ਰੂਪ 'ਚ ਦੇਣ ਦੀ ਸਲਾਹ ਦਿੱਤੀ ਹੈ।
ਉਨ੍ਹਾਂ ਆਪਣੇ ਟਵੀਟ 'ਚ ਲਿਖਿਆ ਹੈ 'ਇਸ ਰੱਖੜੀ ਮੌਕੇ ਆਪਣੀਆਂ ਭੈਣਾਂ ਨੂੰ ਮਾਸਕ ਭੇਂਟ ਕਰੋ, ਜੇਕਰ ਤੁਸੀਂ ਕੋਰੋਨਾ ਕਾਲ 'ਚ ਉਨ੍ਹਾਂ ਦੀ ਸੁਰੱਖਿਆ ਚਾਹੁੰਦੇ ਹੋ।'
ਦੱਸਣਯੋਗ ਹੈ ਕਿ ਸਮੁੱਚੀ ਦੁਨੀਆ ਇਸ ਸਮੇਂ ਕੋਰੋਨਾ ਮਹਾਂਮਾਰੀ ਨਾਲ ਲੜ ਰਹੀ ਹੈ ਅਤੇ ਪੰਜਾਬ ਸ਼ਣੇ ਯੂਟੀ ਚੰਡੀਗੜ੍ਹ 'ਚ ਵੀ ਕੋਰੋਨੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸਰਕਾਰ ਵੱਲੋਂ ਕਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਪਾਲਣਾ ਕਰਨਾ ਲੋਕਾਂ ਲਈ ਬੇਹਦ ਜ਼ਰੂਰੀ ਹੈ।
ਇਸ ਤਰ੍ਹਾਂ ਮਨੋਜ ਪਰੀਦਾ ਵੱਲੋਂ ਦਿੱਤੀ ਗਈ ਇਹ ਸਲਾਹ ਜਿੱਥੇ ਕੋਰੋਨਾ ਕਾਲ ਦੌਰਾਨ ਸੁਰੱਖਿਆ ਨੂੰ ਵੇਖਦਿਆਂ ਦਿੱਤੀ ਗਈ ਹੈ ਉੱਥੇ ਹੀ ਲੋਕਾਂ ਨੂੰ ਕੋਰੋਨਾ ਕਾਲ ਦੌਰਾਨ ਸਰਕਾਰ ਦੀਆਂ ਹਦਾਇਤਾਂ ਨੂੰ ਵੀ ਮੁੜ ਤੋਂ ਯਾਦ ਦਵਾਇਆ ਗਿਆ ਹੈ।
ਦੱਸਣਯੋਗ ਹੈ ਕਿ ਸਨੋਜ ਪਰੀਦਾ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੀ ਗੱਲਾਂ ਚੰਗੇ ਤਰੀਕੇ ਅਤੇ ਬੇਬਾਕੀ ਨਾਲ ਸਾਹਮਣੇ ਰੱਖੀਆਂ ਹਨ ਜਿਨ੍ਹਾਂ 'ਚ ਚੰਡੀਗੜ੍ਹ ਚੋਂ ਨਾਈਟ ਕਰਫਿਊ ਨਾ ਹਟਾਉਣ ਦਾ ਫ਼ੈਸਲਾ ਵੀ ਸ਼ਾਮਲ ਹੈ।