ਪੰਜਾਬ

punjab

ETV Bharat / state

ਪੰਜਾਬ ਬਜਟ 'ਚ ਸਿੱਖਿਆ ਲਈ ਵੱਡੀ ਸੌਗਾਤ

ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ 'ਚ ਸਿੱਖਿਆ ਨੂੰ ਲੈ ਕੇ ਵੀ ਅਹਿਮ ਐਲਾਨ ਕੀਤੇ ਗਏ ਹਨ।

ਪੰਜਾਬ ਬਜਟ 'ਚ ਸਿੱਖਿਆ ਲਈ ਵੱਡੀ ਸੌਗਾਤ
ਪੰਜਾਬ ਬਜਟ 'ਚ ਸਿੱਖਿਆ ਲਈ ਵੱਡੀ ਸੌਗਾਤ

By

Published : Mar 8, 2021, 2:00 PM IST

Updated : Mar 8, 2021, 2:10 PM IST

ਚੰਡੀਗੜ੍ਹ: ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਪੰਜਾਬ ਸਰਕਾਰ ਦੇ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕੀਤਾ ਗਿਆ, ਜਿਸ 'ਚ ਸਿੱਖਿਆ ਨੂੰ ਲੈ ਕੇ ਵੀ ਕਈ ਵੱਡੇ ਐਲਾਨ ਕੀਤੇ ਗਏ। ਜਿਨ੍ਹਾਂ 'ਚ ਮੁੱਖ ਗੱਲਾਂ ਇਸ ਪ੍ਰਕਾਰ ਹਨ:

  • ਸਕੂਲ ਸਿੱਖਿਆ ਲਈ 11861 ਕਰੋੜ ਰੁਪਏ ਰਾਖਵੇਂ
  • ਵਿਦਿਆਰਥੀਆਂ ਨੂੰ ਸਮਾਰਟ ਫੋਨਾਂ ਲਈ 100 ਕਰੋੜ ਦੀ ਤਜਵੀਜ਼
  • 8,184 ਅਧਿਆਪਕਾਂ ਦੀ ਕੀਤੀ ਜਾਵੇਗੀ ਨਵੀਂ ਭਰਤੀ
    ਪੰਜਾਬ ਬਜਟ 'ਚ ਸਿੱਖਿਆ ਲਈ ਵੱਡੀ ਸੌਗਾਤ
  • ਮਲੇਰਕੋਟਲਾ 'ਚ ਲੜਕੀਆਂ ਦਾ ਕਾਲਜ ਖੋਲ੍ਹਿਆ ਜਾਵੇਗਾ
  • ਸਰਕਾਰੀ ਸਕੂਲਾਂ ਵਿੱਚ ਅਧਿਆਪਕ ਵਿਦਿਆਰਥੀਆਂ ਦਾ ਅਨੁਪਾਤ 1:21 ਹੈ

ਮਿਡ ਡੇ ਮੀਲ ਵਾਸਤੇ 350 ਕਰੋੜਾਂ ਰੁਪਏ ਬਜਟ ਵਿੱਚ ਰੱਖੇ

  • ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਗੁਰੂ ਗ੍ਰੰਥ ਸਾਹਿਬ ਕੇਂਦਰ ਸਥਾਪਤ ਕਰਨ ਲਈ 5 ਕਰੋੜਾਂ ਰੁਪਏ ਦੀ ਰਾਸ਼ੀ ਦੀ ਤਜਵੀਜ਼
  • ਪੰਜਾਬੀ ਸਾਹਿਤ ਰਤਨ ਪੁਰਸਕਾਰ ਦੀ ਰਕਮ ਨੂੰ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ
  • ਵੱਖ ਵੱਖ ਲੇਖਕਾਂ, ਕਵੀਆਂ, ਸੰਗੀਤਕਾਰਾਂ ਪੱਤਰਕਾਰਾਂ ਆਦਿ ਨੂੰ ਦਿੱਤੇ ਜਾਂਦੇ ਸ਼੍ਰੋਮਣੀ ਪੁਰਸਕਾਰ ਦੀ ਰਕਮ ਨੂੰ 5 ਲੱਖ ਤੋਂ ਦੱਸ ਲੱਖ ਰੁਪਏ ਕਰਕੇ ਦੁੱਗਣਾ ਕਰਨ ਦਾ ਪ੍ਰਸਤਾਵ
    ਪੰਜਾਬ ਬਜਟ 'ਚ ਸਿੱਖਿਆ ਲਈ ਵੱਡੀ ਸੌਗਾਤ
  • ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਦੀ ਇਨਾਮੀ ਰਕਮ 21 ਹਜ਼ਾਰ ਤੋਂ ਵਧਾ ਕੇ 31 ਹਜ਼ਾਰ ਰੁਪਏ ਕਰਨ ਦਾ ਪ੍ਰਸਤਾਵ
  • ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਕਰਜ਼ ਦੇਣਦਾਰੀਆਂ ਦਾ ਹਿਸਾਬ ਬਰਾਬਰ ਕਰਨ ਲਈ 90 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਦੀ ਤਜਵੀਜ਼
  • ਮੈਡੀਕਲ ਸਿੱਖਿਆ ਅਤੇ ਖੋਜ ਲਈ 1008 ਕਰੋੜ ਰੁਪਏ ਰੱਖਿਆ ਗਿਆ ਹੈ
  • ਦੋ ਨਵੇਂ ਮੈਡੀਕਲ ਕਾਲਜ ਜੋ ਕਪੂਰਥਲਾ ਅਤੇ ਹੁਸ਼ਿਆਰਪੁਰ 'ਚ ਬਣਨਗੇ, ਉਸ ਲਈ ਸਰਕਾਰ ਨੇ 80 ਕਰੋੜ ਰੱਖੇ ਹੋਏ ਹਨ
  • ਸਟੇਟ ਕੈਂਸਰ ਇੰਸਟੀਚਿਊਟ ਅੰਮ੍ਰਿਤਸਰ ਤੇ ਫਾਜ਼ਿਲਕਾ ਇਸ ਸਾਲ ਮੁਕੰਮਲ ਹੋ ਜਾਣਗੇ

ਇਹ ਵੀ ਪੜ੍ਹੋ:ਬਜਟ 'ਚ ਕਿਸਾਨਾਂ ਲਈ ਕੀ ਜਾਣੋਂ

Last Updated : Mar 8, 2021, 2:10 PM IST

ABOUT THE AUTHOR

...view details