ਪੰਜਾਬ

punjab

ETV Bharat / state

ਕੈਪਟਨ ਅਮਰਿੰਦਰ ਦੇ ਬਗੀਚੇ 'ਚੋਂ ਮਿਲੀਆਂ ਲਾਸ਼ਾਂ - captain amarinder shimla house

ਕੈਪਟਨ ਅਮਰਿੰਦਰ ਸਿੰਘ ਦੇ ਸ਼ਿਮਲਾ ਵਾਲੇ ਘਰ 'ਚ ਇੱਕ ਮਾਲੀ ਤੇ ਇੱਕ ਮਜ਼ਦੂਰ ਦੀ ਮੌਤ ਹੋ ਗਈ। ਦੋਵਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਸਕਿਆ ਹੈ। ਮੰਗਲਵਾਰ ਨੂੰ ਪੋਸਟ ਮਾਰਟਮ ਦੀ ਰਿਪੋਰਟ ਆਵੇਗੀ ਤੇ ਉਸ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਬਾਰੇ ਪਤਾ ਲੱਗ ਸਕੇਗਾ।

ਕੈਪਟਨ ਦਾ ਬਗੀਚਾ

By

Published : Jul 22, 2019, 1:18 PM IST

ਸ਼ਿਮਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਾਲੇ ਘਰ 'ਚ ਇੱਕ ਮਾਲੀ ਤੇ ਇੱਕ ਮਜ਼ਦੂਰ ਦੀ ਅਚਾਨਕ ਮੌਤ ਹੋ ਗਈ। ਸੋਲਨ ਦੇ ਰਹਿਣ ਵਾਲੇ ਇੱਕ ਨੇਪਾਲੀ ਮਜ਼ਦੂਰ ਦੇਵ ਮਜ਼ਦੂਰ, ਦੀ ਉਸ ਦੇ ਕਮਰੇ 'ਚੋਂ ਸ਼ੱਕੀ ਹਾਲਾਤ ਚ ਲਾਸ਼ ਮਿਲੀ ਜਦਕਿ ਮਜ਼ਦੂਰ ਦੀ ਹਸਪਤਾਲ ਲਿਜਾਂਦੇ ਹੋਏ ਮੌਤ ਹੋ ਗਈ।
ਕੈਪਟਨ ਅਮਰਿੰਦਰ ਸਿੰਘ ਦਾ ਬਗੀਚਾ ਰਾਸ਼ਟਰੀ ਰਾਜਮਾਰਗ 5 ਤੇ ਹੈ ਜੋ ਕਿ ਸ਼ਿਮਲਾ ਦੇ ਨਾਰਕੰਡਾ ਦੇ ਨੇੜੇ ਪੈਂਦਾ ਹੈ। ਈਟੀਵੀ ਭਾਰਤ ਦੇ ਪੱਤਰਕਾਰ ਨੇ ਜਦ ਮੌਕੇ ਦਾ ਜਾਇਜ਼ਾ ਲਿਆ ਤਾਂ ਬਗੀਚੇ 'ਚ ਕੰਮ ਕਰਨ ਵਾਲੀ ਇੱਕ ਔਰਤ ਨੇ ਦੱਸਿਆ ਕਿ ਉਸ ਨੇ ਦੇਵ ਬਹਾਦਰ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਜਦ ਉਸ ਨੇ ਨਹੀਂ ਖੋਲ੍ਹਿਆਂ ਤਾਂ ਹੋਰਨਾਂ ਦੀ ਮਦਦ ਨਾਲ ਦਰਵਾਜ਼ਾ ਤੋੜ ਦਿੱਤਾ ਗਿਆ। ਅੰਦਰ ਦੇਵ ਬਹਾਦਰ ਦੀ ਲਾਸ਼ ਪਈ ਹੋਈ ਸੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਸੇ ਦੌਰਾਨ ਦੁਪਹਿਰ 2 ਵਜੇ ਇੱਕ ਹੋਰ ਮਜ਼ਦੂਰ ਦੀ ਲਾਸ਼ ਮਿਲੀ ਜੋ ਕਿ ਪਟਿਆਲਾ ਦਾ ਰਹਿਣ ਵਾਲਾ ਹੈ। ਰਾਮੂ ਦੀ ਸਿਹਤ ਅਚਾਨਕ ਖਰਾਬ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਂਦਾ ਗਿਆ ਜਿਥੇ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੰਗਲਵਾਰ ਨੂੰ ਪੋਸਟਮਾਰਟਮ ਰਿਪੋਰਟ ਆਵੇਗੀ ਤੇ ਉਸ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।

ABOUT THE AUTHOR

...view details