ਪੰਜਾਬ

punjab

ETV Bharat / state

ਭਗੌੜਾ ਸ਼ਿਵ ਸੈਨਾ ਆਗੂ ਹੇਮੰਤ ਠਾਕੁਰ ਲੁਧਿਆਣਾ ਤੋਂ ਗ੍ਰਿਫ਼ਤਾਰ, 2013 ਵਿੱਚ ਮਾਮਲਾ ਹੋਇਆ ਸੀ ਦਰਜ

ਲੁਧਿਆਣਾ ਪੁਲਿਸ ਨੇ ਭਗੌੜੇ ਸ਼ਿਵ ਸੈਨਾ ਆਗੂ ਹੇਮੰਤ ਠਾਕੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਉੱਤੇ 2013 ਵਿੱਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਹੋਇਆ ਸੀ। ਪੁਲਿਸ ਦੀ ਕਾਰਵਾਈ ਤੋਂ ਬਾਅਦ ਹੇਮੰਤ ਠਾਕੁਰ ਨੂੰ ਸ਼ਿਵ ਸੈਨਾ ਤੋਂ ਵੀ ਬਾਹਰ ਕੱਢ ਦਿੱਤਾ ਗਿਆ ਹੈ।

Fugitive Shiv Sena leader Hemant Thakur arrested from Ludhiana
Fugitive Shiv Sena leader Hemant Thakur arrested from Ludhiana

By

Published : Jul 27, 2023, 8:02 AM IST

ਲੁਧਿਆਣਾ: ਜ਼ਿਲ੍ਹਾ ਪੁਲਿਸ ਨੇ 10 ਸਾਲ ਬਾਅਦ ਸ਼ਿਵ ਸੈਨਾ ਦੇ ਭਗੌੜੇ ਆਗੂ ਹੇਮੰਤ ਠਾਕੁਰ ਨੂੰ ਕਾਬੂ ਕਰਕੇ ਕੱਲ੍ਹ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ। ਦੱਸ ਦਈਏ ਕਿ ਮੁਲਜ਼ਮ ਉੱਤੇ 13 ਮਾਰਚ 2010 ਵਿੱਚ ਥਾਣਾ ਸ਼ਿਮਲਾਪੁਰੀ ਵਿੱਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਹੋਇਆ ਸੀ ਅਤੇ ਉਹ ਲਗਾਤਾਰ ਅਦਾਲਤ ਤੋਂ ਭਗੌੜਾ ਚੱਲ ਰਿਹਾ ਸੀ। ਅਖ਼ਿਰਕਰ 10 ਸਾਲ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਹੇਮੰਤ ਠਾਕੁਰ ਦੀ ਸੁਰੱਖਿਆ ਲਈ ਗੰਨਮੈਨ ਵੀ ਤੈਨਾਤ ਕੀਤੇ ਸਨ।

ਆਰਮਜ਼ ਐਕਟ ਤਹਿਤ ਮਾਮਲਾ ਸੀ ਦਰਜ: ਪੁਲਿਸ ਮੁਤਾਬਿਕ ਮੁਲਜ਼ਮ ਕੋਲੋ ਚਾਕੂ ਬਰਾਮਦ ਕੀਤਾ ਗਿਆ ਸੀ। ਜਦੋਂ ਉਸ ਨੂੰ ਪੁੱਛਿਆ ਗਿਆ ਤਾਂ ਉਹ ਸਹੀ ਜਵਾਬ ਨਹੀਂ ਦੇ ਸਕਿਆ ਸੀ ਜਿਸ ਕਰਕੇ ਪੁਲਿਸ ਨੇ ਆਰਮਜ਼ ਐਕਟ ਤਹਿਤ ਉਸ ਉੱਤੇ ਮਾਮਲਾ ਦਰਜ ਕੀਤਾ ਸੀ। ਹੇਮੰਤ ਠਾਕੁਰ ਨੂੰ ਹੁਣ ਸ਼ਿਵ ਸੈਨਾ ਤੋਂ ਬਾਹਰ ਕੀਤਾ ਜਾ ਚੁੱਕਾ ਹੈ। ਹੇਮੰਤ ਠਾਕੁਰ ਨੂੰ ਪੁਲਿਸ ਨੇ ਬਿਨ੍ਹਾ ਵੈਰੀਫਿਕੇਸ਼ਨ ਦੇ ਸੁਰੱਖਿਆ ਵੀ ਮੁਹਈਆ ਕਰਵਾਈ ਹੋਈ ਸੀ। ਹੁਣ ਇੱਕ ਪੁਰਾਣੇ ਮਾਮਲੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਹੇਮੰਤ ਠਾਕੁਰ ਨੇ ਕਿਹਾ ਮੈਨੂੰ ਫਸਾਇਆ ਗਿਆ ਹੈ: ਹੇਮੰਤ ਠਾਕੁਰ ਨੇ ਕਿਹਾ ਕਿ ਉਹ ਕਾਨੂੰਨ ਦਾ ਸਮਾਨ ਕਰਦਾ ਹੈ। ਉਸ ਨੇ ਕਿਹਾ ਕੇ ਸਾਜਿਸ਼ ਤਹਿਤ ਉਸ ’ਤੇ ਇਹ ਮਾਮਲਾ ਦਰਜ ਕਰਵਾਇਆ ਗਿਆ ਸੀ। ਹੇਮੰਤ ਨੇ ਕਿਹਾ ਕਿ ਜੇਕਰ ਉਸ ਨੂੰ ਪਤਾ ਹੁੰਦਾ ਕਿ ਉਸ ਨੂੰ ਭਗੌੜਾ ਐਲਾਨ ਕੀਤਾ ਗਿਆ ਤਾਂ ਉਹ ਅਗਾਊਂ ਜ਼ਮਾਨਤ ਲਈ ਅਰਜ਼ੀ ਜ਼ਰੂਰ ਦੇ ਦਿੰਦਾ, ਪਰ ਉਸ ਨੂੰ ਇਹ ਪਤਾ ਹੀ ਨਹੀਂ ਸੀ। ਉਸ ਨੇ ਇਹ ਵੀ ਕਿਹਾ ਹੈ ਕਿ ਹੁਣ ਵੀ ਇੱਕ ਹਫਤੇ ਬਾਅਦ ਉਸ ਨੂੰ ਜ਼ਮਾਨਤ ਮਿਲ ਹੀ ਜਾਵੇਗੀ ਤੇ ਉਸ ਨੂੰ ਕਾਨੂੰਨ ਉੱਤੇ ਪੂਰਾ ਭਰੋਸਾ ਹੈ। ਉਧਰ ਸ਼ਿਵਸੈਨਾ ਦੇ ਚੇਅਰਮੈਨ ਰਾਜੀਵ ਟੰਡਨ ਨੇ ਕਿਹਾ ਕਿ ਹੁਣ ਹੇਮੰਤ ਦਾ ਕੋਈ ਵੀ ਸ਼ਿਵਸੈਨਾ ਨਾਲ ਲੈਣਾ ਦੇਣਾ ਨਹੀਂ ਹੈ।

ABOUT THE AUTHOR

...view details