ਪੰਜਾਬ

punjab

ETV Bharat / state

ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਸ਼ੂਟਰ ਫੜ੍ਹੇ, ਵੱਡੀ ਸੰਖਿਆਂ 'ਚ ਅਸਲਾ ਵੀ ਬਰਾਮਦ - ਗੈਂਗਸਟਰਾਂ ਕੋਲੋਂ ਹਥਿਆਰ ਵੀ ਬਰਾਮਦ

ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਏਜੀਟੀਐਫ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਪਾਸੋਂ ਛੇ ਪਿਸਤੌਲ ਬਰਾਮਦ ਵੀ ਬਰਾਮਦ ਹੋਏ ਹਨ।

Four shooters of Lawrence Bishnoi gang arrested
ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਸ਼ੂਟਰ ਫੜ੍ਹੇ, ਵੱਡੀ ਸੰਖਿਆਂ 'ਚ ਅਸਲਾਹ ਵੀ ਬਰਾਮਦ

By

Published : May 22, 2023, 6:01 PM IST

Updated : May 22, 2023, 6:14 PM IST

ਚੰਡੀਗੜ੍ਹ:ਪੰਜਾਬ ਪੁਲਿਸ ਦੀ ਗੈਂਗਸਟਰ ਵਿਰੋਧੀ ਟਾਸਕ ਫੋਰਸ ਯਾਨੀ ਕਿ ਏਜੀਟੀਐਫ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਮੁੱਖ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਸ਼ੂਟਰਾਂ ਦੀ ਪਛਾਣ ਮਹਿਫੂਜ਼ ਉਰਫ਼ ਵਿਸ਼ਾਲ ਖਾਨ ਵਾਸੀ ਡੇਰਾਬੱਸੀ ਸੈਦਪੁਰਾ, ਮਨਜੀਤ ਸਿੰਘ ਉਰਫ਼ ਗੁਰੀ ਵਾਸੀ ਖੇੜੀ ਗੁਜਰਾਂ, ਪੰਚਕੂਲਾ ਦੇ ਨਰੈਣਪੁਰ ਦੇ ਅੰਕਿਤ ਅਤੇ ਪੰਚਕੂਲਾ ਦੇ ਖੇੜੀ ਦੇ ਗੋਲਡੀ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ 'ਚੋਂ 6 ਪਿਸਤੌਲਾਂ ਸਮੇਤ 26 ਅਣਚੱਲੇ ਕਾਰਤੂਸ ਵੀ ਬਰਾਮਦ ਕੀਤੇ ਹਨ।

ਮੁਲਜ਼ਮ ਹਿਸਟਰੀ ਸ਼ੀਟਰ :ਡੀਜੀਪੀ ਨੇ ਦੱਸਿਆ ਕਿ ਭਰੋਸੇਮੰਦ ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਏਆਈਜੀ ਏਜੀਟੀਐਫ ਸੰਦੀਪ ਗੋਇਲ ਦੀ ਅਗਵਾਈ ਵਿੱਚ ਏਡੀਜੀਪੀ ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਏਜੀਟੀਐਫ ਦੀ ਇੱਕ ਟੀਮ ਨੇ ਚਾਰ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਨੇ ਆਪਣੇ ਵਿਰੋਧੀ ਗੈਂਗ ਦੇ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਹਮਲਾ ਕਰਨ ਦਾ ਕੰਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਚਾਰੇ ਦੋਸ਼ੀ ਹਿਸਟਰੀ ਸ਼ੀਟਰ ਹਨ ਅਤੇ ਪੰਜਾਬ ਅਤੇ ਹਰਿਆਣਾ ਰਾਜਾਂ ਵਿੱਚ ਕਤਲ ਦੀ ਕੋਸ਼ਿਸ਼, ਕਾਰ ਖੋਹਣ, ਜਬਰੀ ਵਸੂਲੀ, ਅਸਲਾ ਐਕਟ ਆਦਿ ਸਮੇਤ ਘਿਨਾਉਣੇ ਅਪਰਾਧਾਂ ਦੇ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ।

  1. ਹਲਕਾ ਮਜੀਠੇ ਦੇ ਇਲਾਕੇ 'ਚ ਲੋਕਾਂ ਦਾ ਸਾਹ ਲੈਣਾ ਹੋਇਆ ਮੁਸ਼ਕਲ, ਪਿਛਲੀਆਂ ਸਰਕਾਰਾਂ 'ਤੇ ਰੋਸ, ਮਾਨ ਸਰਕਾਰ ਤੋਂ ਅਪੀਲ
  2. Heera Paneer Wala: ਦੁੱਧ ਦੇ ਪਤੀਲੇ 'ਚ ਮੱਖੀਆਂ-ਮੱਛਰ ਵਾਲੀ ਵੀਡੀਓ ਵਾਇਰਲ ਹੋਣ 'ਤੇ ਸਿਹਤ ਵਿਭਾਗ ਦੀ ਰੇਡ
  3. ਦਿੜ੍ਹਬਾ 'ਚ ਸਬ-ਤਹਿਸੀਲ ਦਾ ਰੱਖਿਆ ਨੀਂਹ ਪੱਥਰ, ਸੀਐਮ ਮਾਨ ਨੇ ਕਿਹਾ- "ਨੀਅਤ ਸਾਫ਼ ਹੋਵੇ, ਖਜ਼ਾਨਾ ਖਾਲੀ ਨਹੀਂ ਹੁੰਦਾ"

ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਮੁਲਜ਼ਮ ਮਹਿਫੂਜ਼ ਉਰਫ਼ ਵਿਸ਼ਾਲ ਛੇ ਪਿਸਤੌਲਾਂ ਦੀ ਬਰਾਮਦਗੀ ਦੇ ਇੱਕ ਕੇਸ ਵਿੱਚ ਲੋੜੀਂਦਾ ਸੀ, ਜਿਸ ਵਿੱਚ ਉਸ ਦੇ ਸਾਥੀ ਦੀ ਪਛਾਣ ਨਿਤੀਸ਼ ਰਾਣਾ ਵਜੋਂ ਹੋਈ ਸੀ, ਉਸਨੂੰ ਢਕੋਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਉਹ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਦੋਸ਼ੀ ਵਿਸ਼ਾਲ ਮਾਰਚ 2022 ਵਿੱਚ ਮੋਹਾਲੀ ਵਿੱਚ ਪਬ ਐਂਡ ਰੈਸਟੋਰੈਂਟ, ਬਰੂ ਬ੍ਰੋਸ ਦੇ ਅਹਾਤੇ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਵੀ ਸ਼ਾਮਲ ਸੀ। ਉਸਨੇ ਪੈਸੇ ਵਸੂਲਣ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਿਰਦੇਸ਼ਾਂ 'ਤੇ ਗੋਲੀਬਾਰੀ ਕੀਤੀ ਸੀ।

Last Updated : May 22, 2023, 6:14 PM IST

ABOUT THE AUTHOR

...view details