ਚੰਡੀਗੜ੍ਹ: ਛੱਤਬੀੜ ਚਿੜੀਆਘਰ ਵਿੱਚ ਸ਼ੁੱਕਰਵਾਰ ਨੂੰ ਡਾ.ਰੋਸ਼ਨ ਸਰਕਾਰੀਆ ਐਡੀਸ਼ਨਲ ਚੀਫ਼ ਸੈਕਟਰੀ ਫੋਰੇਸਟ ਨੇ ਡਾਇਨਾਸੌਰ ਪਾਰਕ ਦਾ ਨੀਂਹ ਦਾ ਪੱਥਰ ਰੱਖਿਆ। ਇਹ ਪਾਰਕ ਬੱਚਿਆਂ ਦੇ ਐਜੂਕੇਸ਼ਨਲ ਪਾਰਕ ਦੇ ਤੌਰ 'ਤੇ ਬਣਾਇਆ ਜਾ ਰਿਹਾ ਹੈ।
ਇਸ ਪਾਰਕ ਦੇ ਵਿੱਚ 5 ਡਾਇਨਾਸੌਰ ਹੋਣਗੇ। ਡਾ. ਸਰਕਾਰੀਆਂ ਨੇ ਦੱਸਿਆ ਕੀ ਇਹ ਇੱਕ ਅਲੱਗ ਤਰ੍ਹਾਂ ਦਾ ਡਾਇਨਾਸੌਰ ਪਾਰਕ ਹੋਵੇਗਾ, ਜੋ ਕਿ ਲੋਕਾਂ ਨੂੰ ਆਪਣੇ ਵੱਲ ਪ੍ਰਭਾਵਿਤ ਕਰੇਗਾ। ਉਨ੍ਹਾਂ ਦੱਸਿਆ ਕਿ ਇੱਥੇ ਹੋਰ ਤਾਂ ਸਾਰੇ ਜਾਨਵਰ ਹਨ, ਬਸ ਸਿਰਫ ਡਾਇਨਾਸੌਰ ਪਾਰਕ ਦੀ ਕਮੀ ਸੀ, ਜਿਹੜੀ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਇਰਾਨੀ ਪੱਥਰ ਰੱਖ ਕੇ ਪੂਰੀ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਇਹ ਜਿਹੜਾ ਡਾਇਨਾਸੌਰ ਪਾਰਕ ਬੱਚਿਆ ਦੀ ਐਜੂਕੇਸ਼ਨ ਪਾਰਕ ਦੇ ਤੌਰ 'ਤੇ ਬਣਾਇਆ ਜਾ ਰਿਹਾ ਹੈ, ਇਸਦੀ ਸਰਕਾਰ ਤੋਂ ਪ੍ਰਵਾਨਗੀ ਲੈ ਲਈ ਹੈ। ਇਸ ਪਾਰਕ ਨੂੰ ਬਣਾਉਣ ਲਈ ਦਿੱਲੀ ਦੀ ਇੱਕ ਕੰਪਨੀ ਨੂੰ ਸਰਕਾਰ ਨੇ ਹਾਇਰ ਕੀਤਾ ਹੈ। ਇਸ ਕੰਪਨੀ ਨੇ ਉਨ੍ਹਾਂ ਨੂੰ ਚਾਰ ਮਹੀਨਿਆਂ ਵਿੱਚ ਇਸ ਪਾਰਕ ਨੂੰ ਬਣਾਉਣ ਦਾ ਟੀਚਾ ਦਿੱਤਾ ਹੈ ਪਰ ਸਰਕਾਰ ਨੇ ਕੰਪਨੀ ਨੂੰ ਤਿੰਨ ਮਹੀਨੇ ਦੇ ਵਿੱਚ ਪਾਰਕ ਬਣਾਉਣ ਦੀ ਗੁਜ਼ਾਰਿਸ਼ ਕੀਤੀ ਹੈ।