ਪੰਜਾਬ

punjab

ETV Bharat / state

Big Revelation About Bhindranwala: ਸਾਬਕਾ ਰਾਅ ਅਧਿਕਾਰੀ ਦਾ ਵੱਡਾ ਬਿਆਨ, ਕਿਹਾ-ਕਮਲਨਾਥ ਤੇ ਸੰਜੇ ਗਾਂਧੀ ਨੇ ਭਿੰਡਰਾਂਵਾਲਾ ਨੂੰ ਭੇਜੇ ਸਨ ਪੈਸੇ

ਭਾਰਤੀ ਖੂਫੀਆ ਏਜੰਸੀ ਰਾਅ ਦੇ ਸਾਬਕਾ ਅਧਿਕਾਰੀ ਜੀ.ਬੀ.ਐਸ. ਸਿੱਧੂ ਦਾ ਕਹਿਣਾ ਹੈ ਕਿ ਖਾਲਿਸਤਾਨੀ ਆਗੂ (Jarnail Singh Bhindranwala ) ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਕਾਂਗਰਸ ਨੇ ਸਿਆਸੀ ਮੰਤਵ ਲਈ ਚੁਣਿਆ ਸੀ। ਇਸ ਦੌਰਾਨ ਭਿੰਡਰਾਂਵਾਲਾ ਨੂੰ ਕਾਂਗਰਸ ਆਗੂ ਪੈਸੇ ਵੀ ਭੇਜਦੇ ਸਨ।

Former RAW officer  said that Congress leaders Kamal Nath and Sanjay Gandhi had sent money to Jarnail Singh Bhidranwala.
Big revelation about Bhindranwala: ਸਾਬਕਾ ਰਾਅ ਅਧਿਕਾਰੀ ਦਾ ਵੱਡਾ ਬਿਆਨ,ਕਿਹਾ-ਕਮਲਨਾਥ ਤੇ ਸੰਜੇ ਗਾਂਧੀ ਨੇ ਭਿੰਡਰਾਂਵਾਲਾ ਨੂੰ ਭੇਜੇ ਸਨ ਪੈਸੇ

By ETV Bharat Punjabi Team

Published : Sep 19, 2023, 1:20 PM IST

ਚੰਡੀਗੜ੍ਹ: ਰਾਅ ਦੇ ਸਾਬਕਾ ਸਪੈਸ਼ਲ ਸੈਕਟਰੀ ਰਹੇ ਜੀਬੀਐੱਸ ਸਿੱਧੂ ਨੇ ਨਿਊਜ਼ ਏਜੰਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਵੱਡਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਖਾਲਿਸਤਾਨੀ ਦੀ ਮੰਗ ਕਰਦਿਆਂ ਜਾਨ ਗੁਆਉਣ ਵਾਲੇ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਹਿੰਦੂਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਕਾਂਗਰਸ ਵੱਲੋਂ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਆਪਣੇ ਸਿਆਸੀ ਮੰਤਵ ਨੂੰ ਸਿੱਧਾ ਕਰਨ ਲਈ ਕਾਂਗਰਸ (Congress) ਨੇ ਦੇਸ਼ ਦੇ ਲੋਕਾਂ ਵਿੱਚ ਅਖੰਡਤਾ ਟੁੱਟਣ ਦਾ ਡਰ ਪੈਦਾ ਕੀਤਾ ਸੀ। ਜਿਸ ਦੇ ਨਤੀਜੇ ਬਾਅਦ ਵਿੱਚ ਘਾਤਕ ਸਾਬਿਤ ਹੋਏ।

ਭਿੰਡਰਾਂਵਾਲਿਆਂ ਨੂੰ ਕਾਂਗਰਸੀ ਦਿੰਦੇ ਸਨ ਪੈਸੇ:ਜੀਬੀਐੱਸ ਸਿੱਧੂ ਨੇ ਸਾਫ਼ ਸਬਦਾਂ ਵਿੱਚ ਕਿਹਾ ਕਿ ਕਾਂਗਰਸ ਨੇ ਆਪਣੇ ਸਿਆਸੀ ਮੰਤਵ ਲਈ ਭਿਡਰਾਂਵਾਲਾ ਨੂੰ ਵਰਤਿਆ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਦੇ ਪੁੱਤਰ ਸੰਜੇ ਗਾਂਧੀ ਅਤੇ ਕਾਂਗਰਸੀ ਆਗੂ ਕਮਲਨਾਥ, ਭਿੰਡਰਾਂਵਾਲੇ ਨੂੰ ਖੁੱਦ ਪੈਸੇ ਭੇਜਦੇ ਸਨ ਤਾਂ ਜੋ ਉਨ੍ਹਾਂ ਦਾ ਏਜੰਡਾ ਚਲਾਇਆ ਜਾ ਸਕੇ। ਜੇਬੀਐੱਸ ਸਿੱਧੂ ਨੇ ਅੱਗੇ ਕਿਹਾ ਕਿ ਭਿਡਰਾਂਵਾਲਾ ਨੇ ਕਦੇ ਖਾਲਿਸਤਾਨ ਨਹੀਂ ਮੰਗਿਆ ਸੀ। ਨਿਊਜ਼ ਏਜੰਸੀ ANI ਨੇ ਸੋਸ਼ਲ ਮੀਡੀਆ ਪਲੇਟ ਫਾਰਮ X ਰਾਹੀਂ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਸਾਬਕਾ ਰਾਅ ਅਧਿਕਾਰੀ ਸਾਰਾ ਕੁਝ ਦੱਸ ਰਹੇ ਹਨ

ਸਾਬਕਾ ਸਪੈਸ਼ਲ ਸੈਕਟਰੀ, R&AW ਜੀ.ਬੀ.ਐਸ. ਸਿੱਧੂ ਦਾ ਕਹਿਣਾ ਹੈ, "...ਉਸ ਸਮੇਂ, ਭਿੰਡਰਾਂਵਾਲਾ ਖਾਲਿਸਤਾਨ ਦਾ ਤਰੀਕਾ ਵਰਤਿਆ ਗਿਆ ਸੀ। ਇਸ ਲਈ ਉਹ ਭਿੰਡਰਾਂਵਾਲੇ ਨੂੰ ਹਿੰਦੂਆਂ ਨੂੰ ਡਰਾਉਣ ਲਈ ਵਰਤਣਗੇ ਅਤੇ ਖਾਲਿਸਤਾਨ ਦਾ ਇੱਕ ਨਵਾਂ ਮੁੱਦਾ ਪੈਦਾ ਕੀਤਾ ਜਾਵੇਗਾ, ਜੋ ਉਸ ਸਮੇਂ ਮੌਜੂਦ ਨਹੀਂ ਸੀ। ਇਸ ਲਈ ਭਾਰਤ ਦੀ ਵੱਡੀ ਆਬਾਦੀ ਇਹ ਸੋਚਣ ਲੱਗਦੀ ਹੈ ਕਿ ਦੇਸ਼ ਦੀ ਅਖੰਡਤਾ ਨੂੰ ਖਤਰਾ ਹੋ ਸਕਦਾ ਹੈ...ਮੈਂ ਉਸ ਸਮੇਂ ਕੈਨੇਡਾ 'ਚ ਸੀ, ਲੋਕ ਗੱਲਾਂ ਕਰਦੇ ਸਨ ਕਿ ਕਾਂਗਰਸ ਭਿੰਡਰਾਂਵਾਲੇ ਨਾਲ ਕਿਉਂ ਰਿਸ਼ਤਾ ਰੱਖ ਰਹੀ ਹੈ..ਕਮਲ ਨਾਥ ਨੇ ਕਿਹਾ ਕਿ ਅਸੀਂ ਇੱਕ ਬਹੁਤ ਉੱਚੇ-ਸੁੱਚੇ ਸੰਤ ਨੂੰ ਭਰਤੀ ਕਰਨਾ ਚਾਹੁੰਦੇ ਸੀ ਜੋ ਸਾਡੀ ਬੋਲੀ ਬੋਲ ਸਕੇ...ਕਮਲਨਾਥ ਇਹ ਵੀ ਕਹਿੰਦਾ ਹੈ - ਅਸੀਂ ਉਸਨੂੰ ਪੈਸੇ ਭੇਜਦੇ ਸੀ.. ਕਮਲ ਨਾਥ ਅਤੇ ਸੰਜੇ ਗਾਂਧੀ ਨੇ ਭਿੰਡਰਾਂਵਾਲੇ ਨੂੰ ਪੈਸੇ ਭੇਜੇ...ਭਿੰਡਰਾਂਵਾਲੇ ਨੇ ਕਦੇ ਨਹੀਂ ਮੰਗਿਆ ਆਪਣੀ ਜ਼ਿੰਦਗੀ ਵਿੱਚ ਖਾਲਿਸਤਾਨ ਬਾਰੇ ਉਹ ਸਿਰਫ ਇਹੀ ਕਹੇਗਾ - 'ਅਗਰ ਬੀਬੀ, ਮਤਲਬ ਇੰਦਰਾ ਗਾਂਧੀ, ਮੇਰੀ ਝੋਲੀ ਵਿਚ ਦਾਲ ਦੇਗੀ ਤਾਂ ਨਾ ਵੀ ਨਹੀਂ ਕਰੂੰਗਾ'... ਉਹ ਭਿੰਡਰਾਂਵਾਲੇ ਨੂੰ ਸਿਆਸੀ ਮੰਤਵਾਂ ਲਈ ਵਰਤਣਾ ਚਾਹੁੰਦੇ ਸਨ..."ਜੀਬੀਐੱਸ ਸਿੱਧੂ, ਸਾਬਕਾ ਰਾਅ ਅਧਿਕਾਰੀ

ABOUT THE AUTHOR

...view details