ਚੰਡੀਗੜ੍ਹ (Main Punjab Boldaa Haan): ਲੁਧਿਆਣਾ ਵਿੱਚ ਸਤਲੁੱਜ-ਯਮੁਨਾ ਲਿੰਕ ਨਹਿਰ ਅਤੇ ਪੰਜਾਬ ਦੇ ਹੋਰ ਭਖਦੇ ਮੁੱਦਿਆਂ ਉੱਤੇ ਹੋਣ ਜਾ ਰਹੀ ਡਿਬੇਟ ਵਿੱਚ ਸ਼ਮੂਲੀਅਤ (Engage in debate) ਕਰਨ ਲਈ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh maan) ਨੂੰ ਪੱਤਰ ਲਿਖਿਆ ਹੈ। ਸਾਬਕਾ ਵਿਧਾਇਕ ਨੇ ਪੱਤਰ ਰਾਹੀਂ ਕਿਹਾ ਹੈ ਕਿ ਖੁੱਲ੍ਹੀ ਬਹਿਸ ਵਿੱਚ ਉਨ੍ਹਾਂ ਨੂੰ ਆਉਣ ਦਾ ਸੱਦਾ ਦਿੱਤਾ ਜਾਵੇ।
Simrajit Bains on Open Debate: ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੇ ਸੀਐੱਮ ਮਾਨ ਨੂੰ ਲਿਖਿਆ ਪੱਤਰ, ਕਿਹਾ- ਮੈਨੂੰ ਵੀ ਡਿਬੇਟ 'ਚ ਆਉਣ ਦਾ ਦਿੱਤਾ ਜਾਵੇ ਮੌਕਾ - Nov 1 debate news
Main Punjab Boldaa Haan: ਪੰਜਾਬ ਦੇ ਮੁੱਦਿਆਂ ਉੱਤੇ ਇੱਕ ਨਵੰਬਰ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਡਿਬੇਟ ਅੰਦਰ ਸ਼ਾਮਿਲ ਹੋਣ ਲਈ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਤੋਂ ਸਾਬਕਾ ਵਿਧਾਇਕ ਸਿਮਰਜੀਤ ਬੈਂਸ (Former MLA Simarjit Bains) ਨੇ ਸੀਐੱਮ ਮਾਨ ਨੂੰ ਪੱਤਰ ਲਿਖਿਆ ਹੈ।
Published : Oct 31, 2023, 8:18 AM IST
ਪਾਣੀਆਂ ਦੀ ਬਹਿਸ ਵਿੱਚ ਸ਼ਾਮਿਲ ਹੋਣ ਲਈ ਲਿਖਿਆ ਪੱਤਰ: ਸਿਮਰਜੀਤ ਸਿੰਘ ਬੈਂਸ (Simarjit Singh Bains) ਨੇ ਕਿਹਾ ਕਿ, 'ਮੈਂ ਸਿਰਫ ਪੰਜਾਬ ਦੇ ਲੁੱਟੇ ਜਾ ਰਹੇ ਪਾਣੀਆਂ ਦੇ ਮੁੱਦੇ ਉੱਤੇ ਇਸ ਬਹਿਸ ਦੇ ਵਿੱਚ ਹਿੱਸਾ ਲੈਣਾ ਚਾਹੁੰਦਾ ਹਾਂ। ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦੇ ਰਿਹਾ ਜੇਕਰ ਯੋਗ ਲੱਗੇ ਤਾਂ ਮੈਨੂੰ ਦੱਸਣ ਦੀ ਕਿਰਪਾਲਤਾ ਕਰੋ,'। ਦੱਸ ਦਈਏ ਜਿੱਥੇ ਸ਼੍ਰੋਮਣੀ ਅਕਾਲੀ ਦਲ ਸਮੇਤ ਕਈ ਹੋਰ ਵਿਰੋਧੀ ਇਸ ਖੁੱਲ੍ਹੀ ਡਿਬੇਟ ਵਿੱਚ ਸੱਦਾ ਮਿਲਣ ਦੇ ਬਾਵਜੂਦ ਜਾਣ ਤੋਂ ਇਨਕਾਰ ਕਰ ਰਹੇ ਹਨ ਉੱਥੇ ਸਿਮਰਜੀਤ ਬੈਂਸ ਨੇ ਪੱਤਰ ਲਿਖ ਕੇ ਡਿਬੇਟ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।
- Pratap Bajwa on Debate: LOP ਪ੍ਰਤਾਪ ਬਾਜਵਾ ਨੇ ਇੱਕ ਨਵੰਬਰ ਦੀ ਡਿਬੇਟ ਨੂੰ ਲੈਕੇ ਚੁੱਕੇ ਸਵਾਲ, ਕਿਹਾ-ਸਰਕਾਰੀ ਨੁਮਾਇੰਦਾ ਨਹੀਂ ਦੇ ਸਕਦਾ ਡਿਬੇਟ ਨੂੰ ਸਾਰਥਕ ਦਿਸ਼ਾ
- Murder in Amritsar: ਨੌਜਵਾਨ ਦੇ ਕਤਲ ਮਗਰੋਂ ਪਰਿਵਾਰ ਨੇ ਲਾਸ਼ ਰੋਡ 'ਤੇ ਰੱਖ ਕੀਤਾ ਪ੍ਰਦਰਸ਼ਨ, ਪੁਲਿਸ ਉੱਤੇ ਲਾਪਰਵਾਹੀ ਦੇ ਇਲਜ਼ਾਮ, ਐੱਸਪੀ ਦੇ ਭਰੋਸੇ ਮਗਰੋਂ ਚੁੱਕਿਆ ਧਰਨਾ
- Snatcher Killed In Encounter: ਗਾਜ਼ੀਆਬਾਦ 'ਚ ਬੀ.ਟੈੱਕ ਦੀ ਵਿਦਿਆਰਥਣ ਨੂੰ ਆਟੋ 'ਚੋਂ ਖਿੱਚ ਕੇ ਮਾਰਨ ਵਾਲਾ ਮੁਲਜ਼ਮ ਐਨਕਾਊਂਟਰ 'ਚ ਢੇਰ
ਕਾਂਗਰਸ ਅਤੇ ਭਾਜਪਾ ਨੇ ਚੁੱਕੇ ਹਨ ਡਿਬੇਟ ਦੇ ਸੰਚਾਲਕ ਉੱਤੇ ਸਵਾਲ:ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਨੇ ਕਿਹਾ ਕਿ ਬਹਿਸ ਨਾਲ ਸਬੰਧਤ ਜਿਹੜੀਆਂ ਚਿੰਤਾਵਾਂ ਉਨ੍ਹਾਂ ਨੇ ਵਿਚਾਰੀਆਂ ਸਨ, ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਹੱਲ ਨਹੀਂ ਕੀਤਾ। ਬਹਿਸ ਲਈ ਇੱਕ ਸੁਤੰਤਰ ਅਤੇ ਨਿਰਪੱਖ ਸੰਚਾਲਕ ਹੋਣਾ ਚਾਹੀਦਾ ਸੀ। ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਸੰਚਾਲਕ ਪ੍ਰੋਫੈਸਰ ਨਿਰਮਲ ਜੋੜਾ ਤੋਂ ਨਿਰਪੱਖ ਆਚਰਣ ਦੀ ਉਮੀਦ ਨਹੀਂ ਰੱਖ ਜਾ ਸਕਦੀ। ਬਹਿਸ ਲਈ ਵਿਚੋਲੇ ਦੀ ਭੂਮਿਕਾ ਨਿਭਾਉਣ ਲਈ ਕਿਸੇ ਸੇਵਾਮੁਕਤ ਜੱਜ ਨੂੰ ਹੋਣਾ ਚਾਹੀਦਾ ਸੀ। ਇਸ ਤੋਂ ਇਲਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਡਿਬੇਟ ਦੇ ਸੰਚਾਲਕ ਨਿਰਮਲ ਜੋੜਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਸੀ ਕਿ ਜਿਸ ਸ਼ਖ਼ਸ ਨੂੰ ਸਰਕਾਰ ਦੇ ਰਹਿਮ ਸਦਕਾ ਨੌਕਰੀ ਅਤੇ ਅਹੁਦੇ ਮਿਲੇ ਹੋਣ ਉਹ ਡਿਬੇਟ ਦਾ ਸੰਚਾਲਨ ਸਹੀ ਦਿਸ਼ਾ ਵੱਲ ਕਿਵੇਂ ਕਰ ਸਕਦਾ ਹੈ।