ਚੰਡੀਗੜ੍ਹ: ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਸਾਰੀਆਂ ਵਿਰੋਧੀ ਪਾਰਟੀ ਨੂੰ ਖੂੰਜੇ ਲਾਏ ਸੀ। ਇਸ ਤੋਂ ਮਗਰੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਉੱਤੇ ਕਾਬਿਜ਼ ਹੁੰਦਿਆਂ ਹੀ ਕਈ ਕਾਂਗਰਸ ਦੇ ਸਾਬਕਾ ਮੰਤਰੀਆਂ (Former Congress Minister) ਉੱਤੇ ਵਿਜੀਲੈਂਸ ਰਾਹੀਂ ਐਕਸ਼ਨ ਕੀਤਾ। ਕਾਂਗਰਸ ਦਾ ਪੰਜਾਬ ਵਿੱਚ ਖਤਮ ਹੁੰਦਾ ਪ੍ਰਭਾਵ ਵੇਖ ਕੇ ਉਸ ਸਮੇਂ ਪਾਰਟੀ ਦੇ ਕਈ ਦਿੱਗਜ ਲੀਡਰਾਂ ਨੇ ਆਪਣਾ ਸਿਆਸੀ ਕਰੀਅਰ ਬਚਾਉਣ ਲਈ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਸੀ ਪਰ ਹੁਣ ਇਨ੍ਹਾਂ ਵਿੱਚੋਂ ਕਈ ਲੀਡਰਾਂ ਨੇ ਮੁੜ ਘਰ ਵਾਪਸ ਕੀਤੀ ਹੈ।
ਨਾਮੀ ਚਿਹਰਿਆਂ ਨੇ ਕੀਤੀ ਘਰ ਵਾਪਸੀ: ਬੀਤੇ ਦਿਨ ਜਿੱਥੇ ਪਹਿਲਾਂ ਸੀਨੀਅਰ ਲੀਡਰ ਰਾਜ ਕੁਮਾਰ ਵੇਰਕਾ ਨੇ ਭਾਜਪਾ ਨੂੰ ਛੱਡ ਮੁੜ ਕਾਂਗਰਸ ਦਾ ਪੱਲਾ ਫੜ੍ਹਿਆ ਉੱਥੇ ਹੀ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਘਰ ਵਾਪਸੀ ਕਰਨ ਵਾਲੇ ਦਿੱਗਜ ਆਗੂ (Balveer Singh Sidhu) ਬਲਬੀਰ ਸਿੰਘ ਸਿੱਧੂ, ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਡਾ. ਮਹਿੰਦਰ ਕੁਮਾਰ ਰਿਣਵਾਂ, ਹੰਸ ਰਾਜ ਜੋਸ਼ਨ, ਅਮਰਜੀਤ ਸਿੰਘ ਸਿੱਧੂ , ਕਮਲਜੀਤ ਸਿੰਘ ਢਿੱਲੋਂ ਅਤੇ ਕਰਨਵੀਰ ਸਿੰਘ ਢਿੱਲੋਂ ਪੰਜਾਬ ਕਾਂਗਰਸ ਵਿੱਚ ਮੁੜ ਤੋਂ ਸੁਆਗਤ ਵਿਰੋਧ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਕੀਤਾ।