ਪੰਜਾਬ

punjab

ETV Bharat / state

ਭਾਜਪਾ ਦਾ ਪੱਲਾ ਫੜ੍ਹ ਸਕਦੀ ਹੈ ਪ੍ਰਨੀਤ ਕੌਰ, ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਪਟਿਆਲਾ ਰੈਲੀ ਰੱਦ

ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਪਟਿਆਲਾ ਵਿੱਚ ਹੋਣ ਵਾਲੀ ਰੈਲੀ ਮੁਲਤਵੀ ਕਰ ਦਿੱਤੀ ਗਈ ਹੈ। ਉਥੇ ਹੀ ਸੂਤਰਾਂ ਦੇ ਹਵਾਲੇ ਤੋਂ ਖ਼ਬਰਾਂ ਇਹ ਵੀ ਹਨ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਹਨੀਤ ਕੌਰ ਭਾਜਪਾ ਦਾ ਪੱਲਾ ਫੜ ਸਕਦੀ ਹੈ। ਪੜੋ ਪੂਰੀ ਖ਼ਬਰ...

Former CM Captain Amarinder Singh wife will join BJP
ਭਾਜਪਾ ਦਾ ਪੱਲਾ ਫੜ੍ਹ ਸਕਦੀ ਹੈ ਪ੍ਰਨੀਤ ਕੌਰ

By

Published : Jan 20, 2023, 11:05 AM IST

Updated : Jan 20, 2023, 11:47 AM IST

ਚੰਡੀਗੜ੍ਹ:ਪੰਜਾਬ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਕਾਂਗਰਸੀ ਸਾਂਸਦ ਪ੍ਰਨੀਤ ਕੌਰ ਭਾਜਪਾ ਵਿੱਚ ਸ਼ਾਮਲ ਹੋ ਸਕਦੀ ਹੈ। ਖ਼ਬਰ ਇਹ ਵੀ ਹੈ ਕਿ ਪ੍ਰਨੀਤ ਕੌਰ ਦਿੱਲੀ ਜਾ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਸਮੇਤ ਕਈ ਵੱਡੇ ਆਗੂਆਂ ਨਾਲ ਮੁਲਾਕਾਤ ਕਰ ਸਕਦੇ ਹਨ। ਹਾਲਾਕਿ ਈਟੀਵੀ ਭਾਰਤ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।

ਇਹ ਵੀ ਪੜੋ:ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਜੌਹਲ ਖ਼ਿਲਾਫ਼ ਮਾਮਲਾ ਦਰਜ, ਹੋਈ ਗ੍ਰਿਫ਼ਤਾਰੀ

ਕਾਂਗਰਸ ਤੋਂ ਬਾਗੀ ਚੱਲ ਰਹੇ ਹਨ ਪ੍ਰਨੀਤ ਕੌਰ:ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਖੋਹੇ ਜਾਣ ਮਗਰੋਂ ਪ੍ਰਨੀਤ ਕੌਰ ਕਾਂਗਰਸ ਤੋਂ ਬਾਗੀ ਚੱਲ ਰਹੇ ਹਨ। ਵਿਧਾਨ ਸਭਾ ਚੋਣਾਂ 2022 ਵਿੱਚ ਵੀ ਪ੍ਰਨੀਤ ਕੌਰ ਨੇ ਭਾਜਪਾ ਦੀ ਟਿਕਟ ਤੋੋਂ ਚੋਣ ਲੜ ਰਹੇ ਆਪਣੀ ਪਤੀ ਕੈਪਟਨ ਅਮਰਿੰਦਰ ਸਿੰਘ ਲਈ ਹੀ ਵੋਟਾਂ ਮੰਗੀਆਂ ਸਨ ਤੇ ਸ਼ਰੇਆਮ ਭਾਜਪਾ ਦਾ ਪ੍ਰਚਾਰ ਕੀਤਾ ਸੀ।

ਸ਼ਾਹ ਦੀ ਰੈਲੀ ਹੋਈ ਮੁਲਤਵੀ:ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਟਿਆਲਾ ਵਿੱਚ ਹੋਣ ਵਾਲੀ ਰੈਲੀ ਮੁਲਤਵੀ ਹੋ ਗਈ ਹੈ। ਖ਼ਬਰਾਂ ਮੁਤਾਬਿਕ ਰੈਲੀ ਦੀ ਨਵੀਂ ਤਰੀਕ ਦਾ ਅਜੇ ਤਕ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਪ੍ਰਨੀਤ ਕੌਰ ਪਟਿਆਲਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਦੀ ਮੌਜੂਦਗੀ ਦੌਰਾਨ ਹੀ ਭਾਜਪਾ ਵਿੱਚ ਸ਼ਾਮਲ ਹੋਵੇਗੀ, ਪਰ ਰੈਲੀ ਮੁਲਤਵੀ ਹੋਣ ਕਾਰਨ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਦਿਨ ਬਦਲ ਗਿਆ।

ਪ੍ਰਨੀਤ ਕੌਰ ਨੂੰ ਕਾਂਗਰਸੀ ਵਿੱਚੋਂ ਕੱਢਣ ਦੀ ਮੰਗ:ਪਿਛਲੇ ਲੰਬੇ ਸਮੇਂ ਤੋਂਪਾਰਟੀ ਵਿਰੋਧੀ ਗਤੀਵਿਧੀਆਂ ਤੋਂ ਬਾਅਦ ਕਈ ਕਾਂਗਰਸੀ ਆਗੂਆਂ ਵੱਲੋਂ ਪ੍ਰਨੀਤ ਕੌਰ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਹੀ ਬੀਤੇ ਦਿਨ ਪਠਾਨਕੋਟ ਵਿੱਚ ਰੈਲੀ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸਾਂਸਦ ਪ੍ਰਨੀਤ ਕੌਰ ਨੂੰ ਪਾਰਟੀ 'ਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਕੈਪਟਨ ਦੇ ਪਰਿਵਾਰ ਨੂੰ ਗੱਦਾਰ ਦੱਸਿਆ ਹੈ।

ਇਹ ਵੀ ਪੜੋ:wrestlers protest: ਖੇਡ ਮੰਤਰਾਲੇ ਨੇ WFI ਪ੍ਰਧਾਨ ਤੋਂ ਮੰਗਿਆ ਅਸਤੀਫਾ !, ਜਾਣੋ ਹੁਣ ਤਕ ਦੀ ਪੂਰੀ ਕਹਾਣੀ

Last Updated : Jan 20, 2023, 11:47 AM IST

ABOUT THE AUTHOR

...view details