ਰੂਪਨਗਰ:ਮੋਰਿੰਡਾ ਪਹੁੰਚੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਮੋਰਿੰਡਾ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਸੀ ਡਬਲਿਊ ਸੀ ਦਾ ਮੈਂਬਰ ਬਣਨ ਉੱਤੇ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਾਬਕਾ ਮੁੱਖ ਮੰਤਰੀ ਨੇ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਉੱਤੇ ਤੰਜ ਕੱਸਿਆ ਕਿਹਾ ਕਿ ਜਿਸ ਤਰਾਂ ਦਾ ਮਾਹੌਲ ਇਸ ਵਕਤ ਪੰਜਾਬ ਸਰਕਾਰ ਨੇ ਪੈਦਾ ਕੀਤਾ ਹੈ, ਇਹ ਬਹੁਤ ਹੀ ਚਿੰਤਾਜਨਕ ਹੈ।
ਪੰਜਾਬ ਵਿੱਚ ਐਮਰਜੈਂਸੀ ਵਰਗੇ ਹਾਲਾਤ :ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਵੱਲੋਂ ਸਰਕਾਰ ਨੂੰ ਬਣਾਇਆ ਗਿਆ ਸੀ ਕਿ ਕੋਈ ਬਦਲਾਵ ਆਏਗਾ ਪਰ ਜਦੋਂ ਦੀ ਸਰਕਾਰ ਆਈ ਹੈ ਪੂਰੇ ਪੰਜਾਬ ਦੇ ਵਿੱਚ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਹਨ। ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪੰਜਾਬੀਆਂ ਨੂੰ ਪਿਛਲੇ ਤਿੰਨ ਦਿਨਾਂ ਤੋਂ ਪੁਲਿਸ ਨੇ ਜਾਂ ਤਾਂ ਬਹੁਤ ਸਾਰੇ ਲੀਡਰਾਂ ਨੂੰ ਹਾਊਸ ਅਰੈਸਟ ਕੀਤਾ ਹੈ ਜਾਂ ਉਹਨਾਂ ਨੂੰ ਥਾਣੇ ਵਿੱਚ ਲੈ ਗਈ ਹੈ। ਉਨ੍ਹਾਂ ਨੂੰ ਜੇਲ ਵਿੱਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਇਹ ਕਹਿੰਦਾ ਸੀ ਕਿ ਮੈਂ ਗ਼ਰੀਬ ਕਿਸਾਨ ਦਾ ਮੁੰਡਾ ਹਾਂ, ਉਸ ਵੱਲੋਂ ਹੁਣ ਆਪਣਾ ਮੋਢਾ ਉਹਨਾਂ ਤਾਕਤਾਂ ਨੂੰ ਦੇ ਦਿੱਤਾ ਗਿਆ ਹੈ ਜੋ ਪੰਜਾਬੀਅਤ ਅਤੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੀਆਂ ਹਨ।
ਮੋਰਿੰਡਾ ਪਹੁੰਚੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਦੇ ਮੌਜੂਦਾ ਮਾਹੌਲ ਨੂੰ ਦੱਸਿਆ ਚਿੰਤਾਜਨਕ - ਤਾਜਾ ਖਬਰਾਂ ਮੋਰਿੰਡਾ ਦੀਆਂ
ਮੋਰਿੰਡਾ ਪਹੁੰਚੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਸੀਡਬਲਿਊਸੀ ਦਾ ਮੈਂਬਰ ਬਣਨ ਉੱਤੇ ਵਧਾਈ ਵੀ ਦਿੱਤੀ ਗਈ।
ਮੋਰਿੰਡਾ ਪਹੁੰਚੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਦੇ ਮੌਜੂਦਾ ਮਾਹੌਲ ਨੂੰ ਦੱਸਿਆ ਚਿੰਤਾਜਨਕ
Published : Aug 22, 2023, 7:07 PM IST
ਇਹੀ ਨਹੀਂ, ਲਾਠੀਆਂ ਦੇ ਨਾਲ ਇੱਕ ਕਿਸਾਨ ਨੂੰ ਮਾਰਿਆ ਗਿਆ ਹੈ ਅਤੇ ਉਹ ਸ਼ਹੀਦ ਹੋ ਗਿਆ ਹੈ। ਜਦੋਂ ਬਰਗਾੜੀ ਦਾ ਮਾਮਲਾ ਹੋਇਆ ਸੀ, ਉਸ ਜਗ੍ਹਾ ਉਤੇ ਵੀ ਧਰਨੇ ਲੱਗੇ ਹਨ। ਅਕਾਲੀ ਸਰਕਾਰ ਵੇਲੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਕਿ ਉਹ ਉਸ ਵਕਤ ਗ੍ਰਹਿ ਮੰਤਰੀ ਸਨ ਅਤੇ ਉਸ ਜਗ੍ਹਾ ਉੱਤੇ ਗੋਲੀ ਚੱਲੀ ਹੈ। ਇਸਦੇ ਹੁਕਮ ਸੁਖਬੀਰ ਬਾਦਲ ਵੱਲੋਂ ਦਿੱਤੇ ਗਏ ਹਨ ਅਤੇ ਹੂਬਬੂ ਕੱਲ ਦੀ ਘਟਨਾ ਜੋ ਹੋਈ ਹੈ, ਉਸ ਵਿੱਚ ਕਿਸਾਨਾਂ ਉੱਤੇ ਲਾਠੀਆਂ ਚੱਲੀਆਂ ਹਨ ਇਸੇ ਦੌਰਾਨ ਇੱਕ ਕਿਸਾਨ ਦੀ ਮੌਤ ਹੋਈ ਹੈ।