ਨਵੀਂ ਦਿੱਲੀ:ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਵਾਲੇ ਡਾ. ਮਨਹੋਰ ਸਿੰਘ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਹੈ। ਡਾ: ਗਿੱਲ (M S Gill Died) ਨੇ ਐਤਵਾਰ ਨੂੰ ਨਵੀਂ ਦਿੱਲੀ ਵਿਖ਼ੇ ਆਖ਼ਰੀ ਸਾਹ ਲਏ। ਉਹ 88 ਸਾਲਾਂ ਦੇ ਸਨ।ਡਾ. ਐੱਮ.ਐੱਸ ਗਿੱਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਆਈ.ਏ.ਐੱਸ. ਅਧਿਕਾਰੀ ਵੱਜੋਂ ਕੀਤੀ ਸੀ। ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਅਲਾਦੀਨ ਪੁਰ ਨਾਲ ਸੰਬੰਧਤ ਡਾ: ਮਨੋਹਰ ਸਿੰਘ ਗਿੱਲ 1958 ਬੈੱਚ ਦੇ ਆਈ.ਏ.ਐੱਸ. ਅਧਿਕਾਰੀ ਸਨ ਜਿਨ੍ਹਾਂ ਨੇ ਪੰਜਾਬ ਅੰਦਰ ਕਈ ਜ਼ਿਿਲ੍ਹਆਂ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਸੀਨੀਅਰ ਅਹੁਦਿਆਂ ’ਤੇ ਕੰਮ ਕੀਤਾ। ਉਨ੍ਹਾਂ ਨੇ ਕੇਂਦਰੀ ਖੇਡ ਮੰਤਰੀ ਹੁੰਦਿਆਂ ਤਰਨਤਾਰਨ ਜ਼ਿਲ੍ਹੇ ਲਈ ਬਹੁਤ ਵੱਡੇ ਉਪਰਾਲੇ ਕੀਤੇ ਸਨ।
ਪਦਮ ਵਿਭੂਸ਼ਣ : ਉਹ 1996 ਤੋਂ 2001 ਤਕ ਭਾਰਤੀ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਬਣੇ। ਬਾਅਦ ਵਿੱਚ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ 1996 ਤੋਂ ਲੈ ਕੇ 2016 ਤਕ ਰਾਜ ਸਭਾ ਮੈਂਬਰ ਰਹੇ। ਉਹ ਡਾ.ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹੇ ਅਤੇ ਉਨ੍ਹਾਂ ਦੇ ਖ਼ੇਡ ਮੰਤਰੀ ਹੁੰਦਿਆਂ ਹੀ ਦੇਸ਼ ਅੰਦਰ ਕਾਮਨਵੈਲਥ ਖ਼ੇਡਾਂ ਕਰਵਾਈਆਂ ਗਈਆਂ ਸਨ।ਉਨ੍ਹਾਂ ਨੂੰ ਪਦਮ ਵਿਭੂਸ਼ਣ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। (M S Gill Died)
- Agniveer Amritpal: ਅਗਨੀਵੀਰ ਅੰਮ੍ਰਿਤਪਾਲ ਦੇ ਪਿਤਾ ਵੱਲੋਂ ਭਾਰਤੀ ਫੌਜ ਨੂੰ ਅਪੀਲ, ਮੇਰੇ ਪੁੱਤਰ ਨੂੰ ਮਿਲੇ ਸ਼ਹੀਦ ਦਾ ਦਰਜਾ
- Barnala Girl Died in Canada : ਮਾਂ ਨੇ 2 ਸਾਲ ਪਹਿਲਾਂ ਜ਼ਮੀਨ ਵੇਚ ਕੇ ਕੈਨੇਡਾ ਪੜ੍ਹਨ ਭੇਜੀ ਸੀ ਧੀ, ਬਰੈਂਪਟਨ ਸ਼ਹਿਰ 'ਚ ਹੋਈ ਮੌਤ
- Statement of Sukhbir Badal in Ludhiana : ਸੁਖਬੀਰ ਬਾਦਲ ਦਾ CM ਭਗਵੰਤ ਮਾਨ 'ਤੇ ਬਿਆਨ, ਕਿਹਾ-ਮਾਨ ਨਕਲੀ ਹੈ, ਅਸੀਂ ਅਸਲੀ ਮੁੱਖ ਮੰਤਰੀ ਨਾਲ ਕਰਾਂਗੇ ਬਹਿਸ