ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (Shiromani Akali Dal)ਸਮਰਾਲਾ ਤੋਂ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ (Jagjivan Singh Khirnia) ਨੇ ਸੋਮਵਾਰ ਆਮ ਆਦਮੀ ਪਾਰਟੀ ( Aam Aadmi Party) ਦਾ ਪੱਲਾ ਫੜ ਲਿਆ ਹੈ। ਖੀਰਨੀਆ ਦਾ ਪਾਰਟ ਚ ਸਵਾਗਤ ਸੂਬਾ ਪ੍ਧਾਨ ਭਗਵੰਤ ਮਾਨ (Bhagwant Mann)ਅਤੇ ਜਰਨੈਲ ਸਿੰਘ ਨੇ ਕੀਤਾ। ਇਸ ਮੌਕੇ ਖੀਰਨੀਆ ਨੇ ਕਿਹਾ ਕਿ ਉਨ੍ਹਾਂ ਨੇ 27 ਮਈ ਨੂੰ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ। ਉਹ ਹੁਣ 'ਆਪ' ਪਾਰਟੀ 'ਚ ਸ਼ਾਮਲ ਨਹੀਂ ਹੋ ਰਹੇ ਸਗੋਂ ਤਕਰੀਬਨ 9 ਮਹੀਨੇ ਤੋਂ ਉਨ੍ਹਾਂ ਦੇ ਪਰਿਵਾਰ ਨਾਲ 'ਆਪ' ਲੀਡਰਾਂ ਦੀ ਗੱਲਬਾਤ ਚੱਲ ਰਹੀ ਸੀ। ਖੀਰਨੀਆ ਨੇ ਕੇਜਰੀਵਾਲ ਦਾ ਤੇ ਭਗਵੰਤ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਜਿੱਥੇ ਵੀ ਉਨ੍ਹਾਂ ਦੀ ਸੇਵਾ ਲਾਏਗੀ, ਉਥੇ ਹੀ ਉਹ ਸੇਵਾ ਨਿਭਾਉਣ ਲਈ ਤਿਆਰ ਹਨ।
ਅਕਾਲੀ ਦਲ ਦੇ ਸਾਬਕਾ ਵਿਧਾਇਕ ਜਗਜੀਵਨ ਖੀਰਨੀਆਂ 'ਆਪ' 'ਚ ਹੋਏ ਸ਼ਾਮਲ - ਆਮ ਆਦਮੀ ਪਾਰਟੀ
2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਕ ਪਾਰਟੀਆਂ ਚ ਫੇਰਬਦਲ ਜਾਰੀ ਹੈ । ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ(Akali Dal) ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ (Jagjivan Singh Khirnia) ਆਮ ਆਦਮੀ ਪਾਰਟੀ( Aam Aadmi Party) ਵਿੱਚ ਸ਼ਾਮਲ ਹੋਏ ਹੋ ਗਏ
ਜਗਜੀਵਨ ਖੀਰਨੀਆਂ 'ਆਪ' 'ਚ ਹੋਏ ਸ਼ਾਮਲ