ਪੰਜਾਬ

punjab

ETV Bharat / state

Australia Cricket Fan: ਅੰਗ੍ਰੇਜ਼ ਨੇ ਲਗਾਇਆ 'ਜੈ ਸ਼੍ਰੀ ਰਾਮ' ਦਾ ਨਾਅਰਾ ਤਾਂ ਭਾਰਤੀ ਦਰਸ਼ਕਾਂ ਨੇ ਵੀ ਦੇ ਦਿੱਤਾ ਸ਼ਾਨਦਾਰ ਮੋੜਵਾਂ ਜਵਾਬ... - ਅੰਗ੍ਰੇਜ ਦਰਸ਼ਕ ਨੇ ਲਗਾਏ ਜੈ ਸ਼੍ਰੀ ਰਾਮ ਦੇ ਨਾਅਰੇ

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਹੋਏ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਕ੍ਰਿਕਟ ਮੈਚ ਦੌਰਾਨ ਇਕ ਅੰਗਰੇਜ਼ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਹਨ। ਮੋੜਵੇਂ ਜਵਾਬ ਵਿੱਚ ਭਾਰਤੀ ਦਰਸ਼ਕਾਂ ਨੇ ਆਸਟ੍ਰੇਲੀਆ ਮਾਤਾ ਕੀ ਜੈ ਕਿਹਾ ਹੈ।

Foreign cricket fans raised slogans of Jai Shri Ram
Australia Cricket Fan: ਅੰਗਰੇਜ਼ ਨੇ ਲਗਾਇਆ 'ਜੈ ਸ਼੍ਰੀ ਰਾਮ' ਦਾ ਨਾਅਰਾ ਤਾਂ ਭਾਰਤੀ ਦਰਸ਼ਕਾਂ ਨੇ ਕਿਹਾ-'ਆਸਟ੍ਰੇਲੀਆ ਮਾਤਾ ਦੀ ਜੈ'

By ETV Bharat Punjabi Team

Published : Nov 2, 2023, 4:50 PM IST

ਚੰਡੀਗੜ੍ਹ ਡੈਸਕ : ਕ੍ਰਿਕਟ ਵਰਲਡ ਕੱਪ ਨਾਲ ਜੁੜੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਿਕ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਖੇਡੇ ਗਏ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਹੋਏ ਮੈਚ 'ਚ ਵਿਦੇਸ਼ੀ ਦਰਸ਼ਕਾਂ ਦੇ ਨਾਲ ਨਾਲ ਭਾਰਤੀ ਦਰਸ਼ਕਾਂ ਦੀ ਵੀ ਭਾਰੀ ਭੀੜ ਦੇਖਣ ਨੂੰ ਮਿਲੀ ਹੈ। ਇਸ ਮੌਕੇ ਇਕ ਵਿਦੇਸ਼ੀ ਕ੍ਰਿਕਟ ਪ੍ਰੇਮੀ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਹਨ। ਇਸਦਾ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ।

ਭਾਰਤੀ ਦਰਸ਼ਕਾਂ ਨੇ ਵੀ ਦਿੱਤਾ ਮੋੜਵਾਂ ਜਵਾਬ : ਦਰਅਸਲ, ਅੰਗ੍ਰੇਜ ਦਰਸ਼ਕਭਾਰਤੀ ਦਰਸ਼ਕਾਂ ਦੇ ਸਾਹਮਣੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਹੇ ਹਨ ਤਾਂ ਉਸ ਮੌਕੇ ਸਾਹਮਣੇ ਮੌਜੂਦ ਸੈਂਕੜੇ ਦਰਸ਼ਕਾਂ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਹਨ। ਕਿਹਾ ਜਾ ਰਿਹਾ ਹੈ ਕਿ ਇਹ ਵਿਦੇਸ਼ੀ ਬੰਦਾ ਆਸਟ੍ਰੇਲੀਆ ਦਾ ਪ੍ਰਸ਼ੰਸਕ ਹੋ ਸਕਦਾ ਹੈ। ਕਈ ਵਾਰ 'ਜੈ ਸ਼੍ਰੀ ਰਾਮ' ਅਤੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਗਾਉਣ ਤੋਂ ਬਾਅਦ ਦਰਸ਼ਕਾਂ ਵਿੱਚੋਂ ਵੀ ਕਿਸੇ ਨੇ ਵਿਦੇਸ਼ੀ ਫੈਨ ਦੇ ਸਮਰਥਨ ਵਿੱਚ 'ਆਸਟ੍ਰੇਲੀਆ ਮਾਤਾ ਕੀ ਜੈ' ਦੇ ਨਾਅਰੇ ਲਗਾਏ। ਇਸਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

ਦੂਜੇ ਪਾਸੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਵੀ ਆਪਣੇ ਕਮੈਂਟ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ ਕਿ ਇਹ ਇੰਡੀਅਨ ਵੀ ਬਹੁਤ ਕੁੱਝ ਕਹਿੰਦੇ ਹਨ। ਦੂਸਰੇ ਯੂਜਰ ਨੇ ਮਜਾਕ ਦੇ ਲਹਿਜੇ ਵਿੱਚ ਕਿਹਾ ਹੈ ਕਿ ਆਸਟ੍ਰੇਲੀਆ ਮਾਤਾ ਦੀ ਜੈ ਕਹਿਣ ਵਾਲਾ ਜ਼ਰੂਰ ਹਰਿਆਣੇ ਦਾ ਰਹਿਣ ਵਾਲਾ ਹੋਵੇਗਾ। ਇਸੇ ਤਰ੍ਹਾਂ ਇਕ ਹੋਰ ਨੇ ਲਿਖਿਆ ਹੈ ਕਿ ਇਹ ਸਨਮਾਨ ਦੋਵੇ ਅਤੇ ਸਨਮਾਨ ਲਵੋ ਦੀ ਇੱਕ ਵਧੀਆ ਉਦਾਹਰਣ ਹੈ। ਜਦੋਂ ਕਿ ਚੌਥੇ ਨੇ ਲਿਖਿਆ ਹੈ ਕਿ ਇਹ ਤਾਂ ਬਿਲਕੁਲ ਸੈਮ ਕਰਨ ਵਰਗਾ ਨਜਰ ਆ ਰਿਹਾ ਹੈ।

ABOUT THE AUTHOR

...view details