ਪੰਜਾਬ

punjab

ਹੁਣ ਨਹੀਂ ਬੱਚਦੇ ਮਿਲਾਵਟਖੋਰ, ਫੂਡ ਸੇਫ਼ਟੀ ਟੀਮਾਂ ਵੱਲੋਂ ਨਮੂਨੇ ਭਰਨੇ ਸ਼ੁਰੂ

By

Published : Oct 16, 2019, 10:12 PM IST

ਪੰਜਾਬ ’ਚ ਮਿਲਾਵਟਖੋਰੀ ਨੂੰ ਠੱਲ੍ਹ ਪਾਉਣ ਲਈ ਫੂਡ ਸੇਫ਼ਟੀ ਵਿਭਾਗ ਵੱਲੋਂ ਛਾਪੇਮਾਰੀ ਕਰਨ ਦੇ ਨਮੂਨੇ ਭਰਨੇ ਸ਼ੁਰੂ ਕਰ ਦਿੱਤੇ ਗਏ ਹਨ। ਵਿਭਾਗ ਵੱਲੋਂ ਰੋਜ਼ਾਨਾ 100 ਤੋਂ ਵੱਧ ਨਮੂਨੇ ਭਰੇ ਜਾ ਰਹੇ ਹਨ।

ਫ਼ੋਟੋ

ਚੰਡੀਗੜ੍ਹ: ਤਿਉਹਾਰਾਂ ਨੂੰ ਵੇਖਦੇ ਹੋਏ ਪੰਜਾਬ ’ਚ ਮਿਲਾਵਟਖੋਰਾਂ ਵਿਰੁੱਧ ਫੂਡ ਸੇਫ਼ਟੀ ਵਿਭਾਗ ਸਰਗਰਮ ਨਜ਼ਰ ਆ ਰਿਹਾ ਹੈ। ਵਿਭਾਗ ਵੱਲੋਂ ਲੋਕਾਂ ਨੂੰ ਮਿਆਰੀ ਤੇ ਸ਼ੁੱਧ ਮਠਿਆਈਆਂ ਮੁਹੱਈਆ ਕਰਵਾਉਣ ਲਈ ਫੂਡ ਸੇਫਟੀ ਦੀਆਂ ਟੀਮਾਂ ਵੱਲੋਂ ਸੂਬੇ ਭਰ ਵਿੱਚ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਟੀਮਾਂ ਵੱਲੋਂ ਸੈਂਪਲ ਭਰੇ ਗਏ ਤੇ ਜਾਂਚ ਲਈ ਲੈਬੋਟਰੀ ਭੇਜੇ ਗਏ।

ਇਹ ਮਾਮਲੇ ਉੱਤੇ ਜਾਣਕਾਰੀ ਦਿੰਦੇ ਹੋਏ ਫੂਡ ਸੇਫ਼ਟੀ ਵਿਭਾਗ ਦੇ ਕਮਿਸ਼ਨਰ ਕਾਹਨ ਸਿੰਘ ਪਨੂੰ ਨੇ ਦੱਸਿਆ ਕਿ ਦੁਕਾਨਾਂ ਤੋਂ ਨਮੂਨੇ ਭਰਣ ਦੀ ਪ੍ਰਕਿਰਿਆ ਜਾਰੀ ਹੈ ਤੇ ਰੋਜ਼ਾਨਾ 100 ਤੋਂ ਵੱਧ ਨਮੂਨੇ ਭਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਮਠਿਆਈਆਂ ਦੀ ਸਫ਼ਾਈ ਤੇ ਮਿਆਰ ਨੂੰ ਬਣਾਏ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਨੂੰ ਤਿਓਹਾਰ ਦੇ ਮੌਕੇ 'ਤੇ ਬਿਨ੍ਹਾਂ ਮਿਲਾਵਟੀ ਮਠਿਆਈਆਂ ਖਾਣ ਨੂੰ ਨਾ ਮਿਲਣ।

ਫੂਡ ਵਿਭਾਗ ਦੇ ਜਾਂਚ ਅਫ਼ਸਰਾਂ ਵੱਲੋਂ ਮਠਿਆਈਆਂ ਤਿਆਰ ਕਰਨ ਲਈ ਉੱਚ ਫੂਡ ਗ੍ਰੇਡ ਰੰਗਾਂ ਤੇ ਵਸਤੂਆਂ ਦੀ ਵਰਤੋਂ ਕਰਨ ਦੀ ਹਿਦਾਇਤ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜ਼ਿਆਦਾ ਮਾਤਰਾ ਵਿੱਚ ਤਿਆਰ ਕੀਤੀਆਂ ਜਾ ਰਹੀਆਂ ਮਠਿਆਈਆਂ ਨੂੰ ਬਣਾਉਣ ਸਮੇਂ ਢੁੱਕਵੀਂ ਸਫਾਈ ਰੱਖਣ ਦਾ ਖ਼ਾਸ ਧਿਆਨ ਦਿੱਤਾ ਜਾਵੇ।

ABOUT THE AUTHOR

...view details