ਚੰਡੀਗੜ੍ਹ:ਇਹ ਰੂਹ ਕੰਬਾਊ ਤਸਵੀਰਾਂ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਹਨ, ਜਿੱਥੇ ਕੁਦਰਤੀ ਨੇ ਇਸ ਕਦਰ ਨਰਾਜ਼ਗੀ ਜਤਾਈ ਹੈ ਕਿ ਬੰਦੇ ਦੀ ਸਮਝ ਹੀ ਨਹੀਂ ਆਇਆ ਕਿ ਵੇਖਦੇ ਹੀ ਵੇਖਦੇ ਕੀ ਹੋ ਗਿਆ? ਪੰਜਾਬ 'ਚ ਜਿੱਥੇ ਵੀ ਨਜ਼ਰ ਮਰਦੇ ਹਾਂ ਹਰ ਪਾਸੇ ਪਾਣੀ ਤੇ ਸਿਰਫ਼ ਪਾਣੀ ਨਜ਼ਰ ਆ ਰਿਹਾ ਹੈ। ਘਰਾਂ ਦੇ ਘਰ ਢਹਿ ਰਹੇ ਨੇ, ਲੋਕ ਆਪਣੀਆਂ ਜਾਨਾਂ ਬਚਾਉਣ ਲਈ ਆਪਣੇ ਘਰ ਛੱਡਣ ਨੂੰ ਮਜ਼ਬੂਰ ਹੋ ਗਏ ਹਨ। ਹਾਲਾਤ ਇਸ ਕਦਰ ਬਦ ਤੋਂ ਬਦਤਰ ਬਣ ਗਏ ਨੇ ਕਿ ਵੱਡੀਆਂ ਵੱਡੀਆਂ ਗੱਡੀਆਂ ਕਾਰਾਂ ਤੱਕ ਪਾਣੀ 'ਚ ਡੁੱਬ ਗਈਆਂ ਹਨ। ਲੋਕਾਂ ਅਤੇ ਪੂਸ਼ਆਂ ਨੂੰ ਬਚਾਉਣ ਲਈ ਰੈਸਕਿਊ ਕੀਤਾ ਜਾ ਰਿਹਾ ਹੈ। ਹਾਲਾਤ 1993 ਵਰਗੇ ਹੁੰਦੇ ਜਾ ਰਹੇ ਨੇ ਜਦੋਂ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਸੀ। ਪੂਰੇ ਪੰਜਾਬ 'ਚ ਫੈਲੇ ਇਸ ਪਾਣੀ ਨੇ ਕਿਸਾਨਾਂ ਦੀਆਂ ਸਾਰੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਖੇਤਾਂ 'ਚ ਜਿੱਥੇ ਹੀ ਕਿਸਾਨ ਨਜ਼ਰ ਮਾਰਦੇ ਨੇ ਉਨਹਾਂ ਨੂੰ ਝੋਨਾ ਨਹੀਂ ਪਾਣੀ ਹੀ ਨਜ਼ਰ ਆ ਰਿਹਾ ਹੈ।
3 ਮੌਤਾਂ:ਮਲੋਆ ਪਿੰਡ ਤੋਂ ਚੰਡੀਗੜ੍ਹ ਦੇ ਪਿੰਡ ਤੋਗਾ ਨੂੰ ਜਾਂਦੇ ਹੋਏ ਪਟਿਆਲਾ ਦੇ ਰਾਓ ਨਦੀ ਵਿੱਚ ਇੱਕ ਸਵਿਫਟ ਕਾਰ ਵਹਿ ਗਈ। ਇਸ ਵਿੱਚ 3 ਨੌਜਵਾਨ ਸਨ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪੰਜਾਬ ਪੁਲਿਸ ਨੇ ਬਚਾਅ ਮੁਹਿੰਮ ਦੌਰਾਨ ਤਿੰਨੋਂ ਲਾਸ਼ਾਂ ਨੂੰ ਨਹਿਰ ਵਿੱਚੋਂ ਕੱਢ ਲਿਆ। ਲਾਸ਼ਾਂ ਦੀ ਪਛਾਣ ਹਰਪ੍ਰੀਤ ਸਿੰਘ, ਰਿੰਪੀ ਅਤੇ ਗੋਪੀ ਵਜੋਂ ਹੋਈ ਹੈ। ਪਟਿਆਲਾ ਦੀ ਰਾਓ ਨਦੀ ਵਿੱਚ ਪਾਣੀ ਦੇ ਲਗਾਤਾਰ ਵਹਾਅ ਕਾਰਨ ਐਤਵਾਰ ਤੋਂ ਹੁਣ ਤੱਕ ਬਚਾਅ ਕਾਰਜ ਨਹੀਂ ਹੋ ਸਕਿਆ ਹੈ। ਮੰਗਲਵਾਰ ਨੂੰ ਮੀਂਹ ਰੁਕਣ ਤੋਂ ਬਾਅਦ ਬਚਾਅ ਕਾਰਜਾਂ 'ਤੇ ਪਿੰਡ ਝਾਮਪੁਰ ਤੋਂ ਤਿੰਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।
ਚੰਡੀਗੜ੍ਹ ਨੂੰ ਕੰਟਰੋਲ ਰੂਮ ’ਤੇ ਸੂਚਨਾ: ਪਿੰਡ ਭਾਗੋ ਮਾਜਰਾ ਦੇ ਵਸਨੀਕ ਅਮਰਜੀਤ ਸਿੰਘ ਨੇ ਐਤਵਾਰ ਨੂੰ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਦੇ ਚਾਚੇ ਦਾ ਲੜਕਾ ਹਰਪ੍ਰੀਤ ਸਿੰਘ ਆਪਣੇ ਦੋਸਤ ਰਿੰਪੀ ਦੀ ਕਾਰ ਵਿੱਚ ਮੁੱਲਾਪੁਰ ਗਿਆ ਸੀ। ਉਹ ਆਪਣੀ ਦਾਦੀ ਦੇ ਘਰ ਗਿਆ ਸੀ ਪਰ ਸ਼ਾਮ ਕਰੀਬ 6 ਵਜੇ ਤੋਂ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਪਿੰਡ ਮਲੋਆ ਦੀ ਇੱਕ ਔਰਤ ਨੇ ਤੋਗਾ ਵਾਲੇ ਪਾਸੇ ਤੋਂ ਇੱਕ ਵਾਹਨ ਆਉਂਦਾ ਦੇਖਿਆ। ਉਹ ਅਚਾਨਕ ਗਾਇਬ ਹੋ ਗਈ। ਇਸ ਤੋਂ ਬਾਅਦ ਔਰਤ ਨੇ ਇਸ ਦੀ ਸੂਚਨਾ ਚੰਡੀਗੜ੍ਹ ਪੁਲਸ ਦੇ ਕੰਟਰੋਲ ਰੂਮ 'ਤੇ ਦਿੱਤੀ।