ਜ਼ੀਰਕਪੁਰ: ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਵਧ ਗਿਆ ਹੈ, ਜਿਸ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਵੇਰੇ 4 ਵਜੇ ਦੇ ਕਰੀਬ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਦਿੱਤੇ ਗਏ। ਕਰੀਬ 10 ਘੰਟੇ ਬਾਅਦ ਖੋਲ੍ਹੇ ਗਏ ਫਲੱਡ ਗੇਟਾਂ ਨੂੰ ਬੰਦ ਕਰ ਦਿੱਤਾ ਗਿਆ।
ਜ਼ੀਰਕਪੁਰ: ਬਲਟਾਣਾ ਦੇ ਕਈ ਇਲਾਕੇ ਪਾਣੀ ਵਿੱਚ ਡੁੱਬੇ - ਸੁਖਨਾ ਝੀਲ
ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਵਧ ਗਿਆ ਹੈ, ਜਿਸ ਕਰਕੇ ਵਿਭਾਗ ਨੇ ਸਵੇਰੇ 4 ਵਜੇ ਦੇ ਕਰੀਬ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ। ਜਿਸ ਤੋਂ ਬਾਅਦ ਕਈ ਇਲਾਕਿਆਂ ਵਿੱਚ ਪਾਣੀ ਵੜ ਗਿਆ।
ਸੁਖਨਾ ਰੈਗੂਲੇਟਰੀ ਐਂਡ 'ਤੇ ਬਣੇ ਫਲੱਡ ਗੇਟ ਖੋਲਣ ਤੋਂ ਬਾਅਦ ਚੰਡੀਗੜ੍ਹ ਦੇ ਕਈ ਹੇਠਲੇ ਪਿੰਡਾਂ ਵਿੱਚ ਪਾਣੀ ਭਰ ਗਿਆ। ਇਸ ਨਾਲ ਜ਼ੀਰਕਪੁਰ ਦਾ ਬਲਟਾਣਾ ਖੇਤਰ ਕਾਫੀ ਪ੍ਰਭਾਵਿਤ ਹੋਇਆ ਹੈ। ਝੀਲ ਤੋਂ ਛੱਡਿਆ ਪਾਣੀ ਬਲਟਾਣਾ ’ਚੋਂ ਲੰਘ ਰਹੇ ਸੁਖਨਾ ਚੋਅ ’ਚ ਭਰ ਗਿਆ ਹੈ। ਇਸ ਦੌਰਾਨ ਬਲਟਾਣਾ ਪੁਲੀਸ ਚੌਂਕੀ, ਮਿਉਂਸਿਪਲ ਪਾਰਕ ਹੋਟਲ ਵੈਲਵਟ ਕਲਾਰਕ ਦੀ ਬੇਸਮੈਂਟ ’ਚ ਵੀ ਪਾਣੀ ਭਰ ਗਿਆ।
ਬਲਟਾਣਾ ਚੌਕੀ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਸੁਖਨਾ ਝੀਲ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਚੌਕੀ ਦਾ ਸਾਮਾਨ ਸ਼ਿਫਟ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸਵੇਰੇ ਪੰਜ ਵਜੇ ਦੇ ਕਰੀਬ ਪੁਲਿਸ ਚੌਕੀ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਸੀ ਇਸ ਤੋਂ ਬਾਅਦ ਫਟਾਫਟ ਚੌਕੀ ਦਾ ਰਿਕਾਰਡ ਅਤੇ ਹੋਰ ਸਮਾਨ ਚੌਕੀ ਦੇ ਵਿੱਚੋਂ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਇਸ ਪਾਣੀ ਦੇ ਕਾਰਨ ਚੌਕੀ ਦੇ ਵਿੱਚ ਪਏ ਸਾਮਾਨ ਦਾ ਕਾਫੀ ਨੁਕਸਾਨ ਹੋਇਆ ਹੈ ਨਾਲ ਹੀ ਲੋਕਾਂ ਦੀ ਜਿਹੜੀ ਗੱਡੀਆਂ ਖੜ੍ਹੀਆਂ ਸੀ ਉਨ੍ਹਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ।