ਚੰਡੀਗੜ੍ਹ ਡੈਸਕ : ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਸਾਰੇ ਨਿੱਜੀ ਤੇ ਸਰਕਾਰੀ ਸਕੂਲਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ। ਸਰਕਾਰ ਵੱਲੋਂ ਪਹਿਲਾਂ ਇਹ ਹੁਕਮ 13 ਜੁਲਾਈ ਤਕ ਲਾਗੂ ਕੀਤੇ ਗਏ ਸਨ, ਪਰ ਸਥਿਤੀ ਕਾਬੂ ਹੇਠ ਨਾ ਹੁੰਦੀ ਦੇਖ ਛੁੱਟੀਆਂ ਦੀ ਮਿਆਦ ਵਧਾ ਕੇ 16 ਜੁਲਾਈ ਤਕ ਕਰ ਦਿੱਤੀ ਗਈ ਸੀ। ਹੁਣ ਇਨ੍ਹਾਂ ਛੁੱਟੀਆਂ ਨੂੰ ਲੈ ਕੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਕ ਟਵੀਟ ਜਾਰੀ ਕਰਦਿਆਂ ਹੁਕਮ ਜਾਰੀ ਕੀਤੇ ਸਨ ਕਿ ਪੰਜਾਬ ਦੇ ਸਾਰੇ ਸੂਬਿਆਂ ਵਿੱਚ ਸਕੂਲ ਆਮ ਵਾਂਗ ਖੁੱਲ੍ਹਣਗੇ, ਪਰ ਜਿਹੜੇ ਸਕੂਲ ਇਸ ਕੁਦਰਤੀ ਆਫਤ ਦੀ ਲਪੇਟ ਵਿੱਚ ਆਏ ਹਨ, ਉਹ ਹਾਲੇ ਨਹੀਂ ਖੁੱਲ੍ਹਣਗੇ। ਇਨ੍ਹਾਂ ਵਿੱਚ ਕੁਝ ਜਲੰਧਰ ਤੇ ਸਬ-ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਕੂਲ ਸ਼ਾਮਲ ਹਨ।
ਅਗਲੇ ਹੁਕਮਾਂ ਤਕ ਬੰਦ ਰਹਿਣਗੇ ਇਹ ਸਕੂਲ :ਜਾਣਕਾਰੀ ਅਨੁਸਾਰ ਜਲੰਧਰ ਅਤੇ ਸਬ-ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਕੂਲ ਅੱਜ ਬੰਦ ਰਹਿਣਗੇ। ਡੀਸੀ ਜਲੰਧਰ ਨੇ ਸ਼ਾਹਕੋਟ ਦੇ ਬਲਾਕ ਲੋਹੀਆਂ ਦੇ 15 ਸਕੂਲ ਜਿੱਥੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਕੈਂਪ ਲਗਾਏ ਗਏ ਹਨ, ਇਹ ਸਕੂਲ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਲੋਹੀਆਂ ਬਲਾਕ ਵਿੱਚ ਹੜ੍ਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਹੜ੍ਹ ਕਾਰਨ ਉਨ੍ਹਾਂ ਨੂੰ ਆਪਣੇ ਘਰ ਛੱਡਣੇ ਪਏ।
- ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਕੇਂਦਰੀ ਗ੍ਰਹਿ ਮੰਤਰੀ ਨਾਲ ਹੋਵੇਗੀ ਗੱਲਬਾਤ, NCB ਦਫ਼ਤਰ ਦਾ ਵੀ ਨੀਂਹ ਪੱਥਰ ਰੱਖਣਗੇ ਅਮਿਤ ਸ਼ਾਹ
- Today Punjab Weather: ਨਹੀਂ ਟੱਲ ਰਿਹਾ ਪੰਜਾਬ ਤੇ ਹਰਿਆਣਾ ਤੋਂ ਮੀਂਹ ਦਾ ਖ਼ਤਰਾ, ਹੁਣ ਤੱਕ ਇੱਕ ਹਜ਼ਾਰ ਤੋਂ ਉੱਤੇ ਪਿੰਡ ਹੋਏ ਤਬਾਹ
- Fire In Vande Bharat Express: ਭੋਪਾਲ ਤੋਂ ਨਿਜ਼ਾਮੂਦੀਨ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ 'ਚ ਲੱਗੀ ਅੱਗ, ਯਾਤਰੀ ਸੁਰੱਖਿਅਤ