ਪੰਜਾਬ

punjab

ETV Bharat / state

Flight Mohali to Toranto : ਮੁਹਾਲੀ-ਅੰਮ੍ਰਿਤਸਰ ਤੋਂ ਟੋਰਾਂਟੋ ਤੇ ਸੈਨ ਫਰਾਂਸਿਸਕੋ ਲਈ ਫਲਾਇਟ ਜਲਦ, ਮਾਨ ਨੇ ਕੀਤਾ ਟਵੀਟ - Flight Mohali to Toranto

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੁਹਾਲੀ ਤੇ ਸ੍ਰੀ (Flight Mohali to Toranto) ਅੰਮ੍ਰਿਤਸਰ ਸਾਹਿਬ ਤੋਂ ਟੋਰਾਂਟੋ ਤੇ ਸੈਨ ਫਰਾਂਸਿਸਕੋ ਲਈ ਉਡਾਣਾਂ ਸ਼ੁਰੂ ਹੋ ਰਹੀਆਂ ਹਨ।

Flights from Mohali and Amritsar to Toronto and San Francisco!
Flight Mohali to Toranto : ਮੁਹਾਲੀ-ਅੰਮ੍ਰਿਤਸਰ ਤੋਂ ਟੋਰਾਂਟੋ ਤੇ ਸੈਨ ਫਰਾਂਸਿਸਕੋ ਲਈ ਫਲਾਇਟ ਜਲਦ, ਮਾਨ ਨੇ ਕੀਤਾ ਟਵੀਟ

By ETV Bharat Punjabi Team

Published : Oct 20, 2023, 6:08 PM IST

ਚੰਡੀਗੜ੍ਹ ਡੈਸਕ :ਮੁਹਾਲੀ ਤੇ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਸੈਨ ਫਰਾਂਸਿਸਕੋ ਲਈ ਫਲਾਇਟਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਖੁਸ਼ਖਬਰੀ ਨੂੰ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਸਾਂਝਾ ਕੀਤਾ ਹੈ। ਲੁਧਿਆਣਾ ਵਿੱਚ ਟਾਟਾ ਸਟੀਲ ਪਲਾਂਟ ਦੇ ਉਦਘਾਟਨ ਮੌਕੇ ਉਨ੍ਹਾਂ ਕਿਹਾ ਕਿ ਏਅਰ ਇੰਡੀਆ ਵੀ ਟਾਟਾ ਦੀ ਕੰਪਨੀ ਬਣ ਗਈ ਹੈ ਤੇ ਇਸ ਦਾ ਨਾਂ ਹੁਣ ਟਾਟਾ ਸਕਾਈ ਹੋਵੇਗਾ। ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਕਰੀਬ 57,000 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ।


ਹੈਦਰਾਬਾਦ ਲਈ ਵੀ ਉਡਾਨ :ਇਸੇ ਤਰ੍ਹਾਂ ਜਹਾਜ਼ ਰਾਹੀਂ ਹੈਦਰਾਬਾਦ ਤੋਂ ਪੰਜਾਬ ਦਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਏਅਰ ਇੰਡਆ ਐਕਸਪ੍ਰੈੱਸ ਨਵੀਂ ਸੌਗਾਤ ਅਗਲੇ ਮਹੀਨੇ ਦੇਣ ਜਾ ਰਿਹਾ ਹੈ। ਦਰਅਸਲ 17 ਨਵੰਬਰ ਤੋਂ ਏਅਰ ਇੰਡਆ ਐਕਸਪ੍ਰੈੱਸ ਦੋਵਾਂ ਸ਼ਹਿਰਾਂ ਵਿਚਾਲੇ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਿਹਾ ਹੈ। ਇਹ ਸਿੱਧੀ ਉਡਾਣ ਦੋਵਾਂ ਸ਼ਹਿਰਾਂ ਦਾ ਸਫ਼ਰ ਮਹਿਜ਼ ਤਿੰਨ ਘੰਟਿਆਂ ਵਿੱਚ ਤੈਅ ਕਰਿਆ ਕਰੇਗੀ। ਏਅਰਲਾਈਨਜ਼ ਨੇ ਆਪਣੀ ਵੈੱਬਸਾਈਟ 'ਤੇ ਇਸ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਫ਼ੈਸਲੇ ਤੋਂ ਬਾਅਦ ਦੋਵਾਂ ਸ਼ਹਿਰਾਂ ਵਿੱਚ ਵਪਾਰ ਅਤੇ ਸੈਰ ਸਪਾਟੇ ਨੂੰ ਹੁਲਾਰਾ ਮਿਲੇਗਾ।

ਫਲਾਈਟ ਸਬੰਧੀ ਵੇਰਵਾ ਉਪਲੱਬਧ:ਏਅਰ ਇੰਡਆ ਐਕਸਪ੍ਰੈਸ ਦੀ ਵੈੱਬਸਾਈਟ ਮੁਤਾਬਿਕ ਦੋਵਾਂ ਸ਼ਹਿਰਾਂ ਵਿਚਾਲੇ 17 ਨਵੰਬਰ ਤੋਂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਏਅਰਲਾਈਨ ਦੀ ਫਲਾਈਟ ਨੰਬਰ IX953 ਰੋਜ਼ਾਨਾ ਸਵੇਰੇ 11 ਵਜੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ ਉਡਾਣ ਭਰੇਗੀ। ਤਿੰਨ ਘੰਟੇ ਬਾਅਦ ਇਹ ਫਲਾਈਟ ਦੁਪਹਿਰ 2 ਵਜੇ ਹੈਦਰਾਬਾਦ ਪਹੁੰਚੇਗੀ। ਇਸੇ ਤਰ੍ਹਾਂ ਇਹ ਫਲਾਈਟ ਨੰਬਰ IX954 ਹੈਦਰਾਬਾਦ ਤੋਂ ਰੋਜ਼ਾਨਾ ਸਵੇਰੇ 7.30 ਵਜੇ ਉਡਾਣ ਭਰੇਗੀ। ਇਹ ਫਲਾਈਟ 2 ਘੰਟੇ 45 ਮਿੰਟ ਦਾ ਸਫਰ ਪੂਰਾ ਕਰਕੇ ਸਵੇਰੇ 10.15 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੇਗੀ। ਏਅਰਲਾਈਨਜ਼ ਵੱਲੋਂ ਇਸ ਉਡਾਣ ਦੀ ਸ਼ੁਰੂਆਤੀ ਕੀਮਤ 6 ਹਜ਼ਾਰ ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ ਹੋਰਾਂ ਵਾਂਗ ਇਸ ਫਲਾਈਟ 'ਤੇ ਵੀ ਡਾਇਨਾਮਿਕ ਰੇਟ ਲਾਗੂ ਹਨ ਮਤਲਬ ਕਿ ਫਲਾਈਟ ਟਿਕਟ ਦੀ ਕੀਮਤ ਮੰਗ ਮੁਤਾਬਿਕ ਵਧ ਜਾਂ ਘਟ ਸਕਦੀ ਹੈ।

ਫੈਸਲਾ ਕ੍ਰਾਂਤੀਕਾਰੀ ਸਾਬਿਤ ਹੋਵੇਗਾ:ਦੱਸ ਦਈਏ ਅੰਮ੍ਰਿਤਸਰ ਅਤੇ ਹੈਦਰਾਬਾਦ ਵਿਚਾਲੇ ਚੱਲਣ ਵਾਲੀ ਇਹ ਪਹਿਲੀ ਸਿੱਧੀ ਉਡਾਣ ਹੋਵੇਗੀ। ਇਸ ਤੋਂ ਪਹਿਲਾਂ ਚੱਲਣ ਵਾਲੀਆਂ ਉਡਾਣਾਂ ਦਿੱਲੀ ਤੱਕ ਹੁੰਦੀਆਂ ਸਨ ਅਤੇ ਯਾਤਰੀਆਂ ਨੂੰ ਉੱਥੋਂ ਆਪਣੀ ਮੰਜ਼ਿਲ ਲਈ ਫਲਾਈਟ ਬਦਲਨੀ ਪੈਂਦੀ ਸੀ। ਇਸ ਡਾਇਰੈਕਟ ਫਲਾਈਟ ਦਾ ਫਾਇਦਾ ਜਿੱਥੇ ਯਾਤਰੀਆਂ ਨੂੰ ਹੋਵੇਗਾ ਉੱਥੇ ਹੀ ਮੰਨਿਆ ਜਾ ਰਿਹਾ ਹੈ ਕਿ ਹੈਦਰਾਬਾਦ ਅਤੇ ਅੰਮ੍ਰਿਤਸਰ ਦੇ ਵਪਾਰੀਆਂ ਲਈ ਇਹ ਫੈਸਲਾ ਕ੍ਰਾਂਤੀਕਾਰੀ ਸਾਬਿਤ ਹੋਵੇਗਾ।

ABOUT THE AUTHOR

...view details