ਚੰਡੀਗੜ੍ਹ:ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਵਾਸਤੇ ਖੇਡ ਦਿਹਾੜੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਾਈਸ ਚਾਂਸਲਰ ਪ੍ਰੋਫੈਸਰ ਰੇਨੂ ਵਿੱਜ ਵੱਲੋਂ ਖੇਡਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰੇਰਨਾਦਾਇਕ ਭਾਸ਼ਣ ਦਿੱਤਾ ਗਿਆ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ 8 ਕਿਲੋਮੀਟਰ ਸਾਈਕਲ ਰੇਸ ਦੇ ਨਾਲ ਹੋਰ ਕਈ ਖੇਡਾਂ ਦਾ ਆਯੋਜਨ ਕੀਤਾ ਗਿਆ।
ਦੱਸ ਦਈਏ ਯੂਨੀਵਰਸਿਟੀ ਬਿਜ਼ਨਸ ਸਕੂਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪਹਿਲੀ ਵਾਰ ਸਪੋਰਟਸ ਡੇਅ ਦਾ ਆਗਾਜ਼ ਕੀਤਾ ਗਿਆ ਹੈ। ਬਿਜ਼ਨਸ ਸਕੂਲ ਦੇ ਚੇਅਰਪਰਸਨ ਪ੍ਰੋਫੈਸਰ ਸੰਜੇ ਕੌਸ਼ਿਕ ਅਨੁਸਾਰ ਇਹ ਖੇਡ ਸਮਾਗਮ ਹਰ ਸਾਲ ਨਿਯਮਤ ਤੌਰ 'ਤੇ ਕਰਵਾਇਆ ਜਾਵੇਗਾ। ਇਹ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ UBS ਦੁਆਰਾ ਇੱਕ ਪਹਿਲ ਹੈ। ਉਨ੍ਹਾਂ ਮੁਤਾਬਿਕ ਯੂਬੀਐੱਸ ਵਿੱਚ ਵੱਖ-ਵੱਖ ਨਵੇਂ ਸੈੱਲ ਅਤੇ ਕਲੱਬ ਸ਼ੁਰੂ ਕੀਤੇ ਗਏ ਹਨ ਜਿਵੇਂ ਕਿ ਹੈਲਥ ਐਂਡ ਵੈਲਨੈਸ ਕਲੱਬ, ਐਂਟਰਪ੍ਰਿਨਿਓਰਸ਼ਿਪ ਐਂਡ ਡਿਵੈਲਪਮੈਂਟ ਸੈੱਲ, ਪਬਲਿਕ ਰਿਲੇਸ਼ਨ ਸੈੱਲ ਆਦਿ। ਹੈਲਥ ਐਂਡ ਵੈਲਨੈਸ ਕਲੱਬ ਅਤੇ ਬਿਜ਼ਨਸ ਸੈੱਲ ਵੱਲੋਂ ਖੇਡ ਦਿਵਸ ਦਾ ਆਯੋਜਨ ਕੀਤਾ ਗਿਆ ਹੈ।
ਵੀਸੀ ਨੇ ਦਿੱਤਾ ਭਾਸ਼ਣ:ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦੇ ਸੁਆਗਤ ਨਾਲ ਹੋਈ ਜਿਸ ਤੋਂ ਬਾਅਦ ਵਾਈਸ ਚਾਂਸਲਰ ਪ੍ਰੋ, ਰੇਨੂੰ ਵਿੱਜ ਨੇ ਝੰਡਾ ਲਹਿਰਾਇਆ। ਸਮਾਗਮ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ, ਰੇਣੂ ਵਿੱਜ ਨੇ ਯੂਨੀਵਰਸਿਟੀ ਵੱਲੋਂ ਆਯੋਜਿਤ ਖੇਡ ਸਾਮਰੋਹ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ "ਖੇਡਾਂ ਹਰ ਮਨੁੱਖੀ ਜੀਵਨ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਨੂੰ ਫਿੱਟ ਅਤੇ ਤੰਦਰੁਸਤ ਰੱਖਦੀਆਂ ਹਨ, ਜੋ ਕਿ ਲੋਕਾਂ ਦੀ ਸਖ਼ਸ਼ੀਅਤ ਨੂੰ ਵੀ ਨਿਖਾਰਦੀਆਂ ਹਨ ਅਤੇ ਅਜਿਹੇ ਉਪਰਾਲੇ ਅਕਾਦਮਿਕ ਤੋਂ ਇਲਾਵਾ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਵਿੱਚ ਪ੍ਰਬੰਧਨ ਦੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਕੇ ਮਾਨਸਿਕ ਸਿਹਤ, ਜੀਵਨ ਦੀ ਗੁਣਵੱਤਾ ਅਤੇ ਤੰਦਰੁਸਤੀ ਦੀ ਸਾਰਥਕਤਾ 'ਤੇ ਜ਼ੋਰ ਦਿੰਦੇ ਨੇ ਜੋ ਕਿ ਇੱਕ ਵਿਅਕਤੀ ਅਤੇ ਸਮਾਜ ਲਈ ਬਹੁਤ ਮਹੱਤਵਪੂਰਨ ਨੇ।