ਅਹਿਮਦਾਬਾਦ:ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੀ ਵਾਇਰਲ ਹੋਈ ਆਡੀਓ ਨੂੰ ਲੈ ਕੇ ਅਹਿਮਦਾਬਾਦ 'ਚ ਸ਼ਿਕਾਇਤ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ 5 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ (Ahmedabads Narendra Modi Stadium) 'ਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਕ੍ਰਿਕਟ ਮੈਚ ਹੋਣ ਜਾ ਰਿਹਾ ਹੈ। ਖਾਲਿਸਤਾਨੀ ਪੰਨੂ ਨੇ ਮੈਚ ਦੌਰਾਨ ਹਮਲੇ ਦੀ ਧਮਕੀ ਦਿੱਤੀ ਹੈ। ਹੁਣ ਇਸ ਮਾਮਲੇ 'ਚ ਅਹਿਮਦਾਬਾਦ ਸਾਈਬਰ ਕ੍ਰਾਈਮ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਅੱਤਵਾਦੀ ਹਮਲੇ ਦੀ ਧਮਕੀ: ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਖਾਲਿਸਤਾਨੀ ਗੁਰਪਤਵੰਤ ਪੰਨੂ ਦੀ ਪਹਿਲਾਂ ਤੋਂ ਰਿਕਾਰਡ ਕੀਤੀ ਫ਼ੋਨ ਕਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਪੰਨੂ ਨੇ ਵਾਇਰਲ ਆਡੀਓ ਵਿੱਚ ਫੋਨ 'ਤੇ ਕਿਹਾ ਕਿ 'ਵਿਸ਼ਵ ਕ੍ਰਿਕਟ ਕੱਪ ਨਹੀਂ ਬਲਕਿ ਵਿਸ਼ਵ ਅੱਤਵਾਦ ਕੱਪ ਇਸ ਅਕਤੂਬਰ 'ਚ ਸ਼ੁਰੂ ਹੋਵੇਗਾ। ਇਹ ਆਡੀਓ ਸੰਦੇਸ਼ ਗੁਰਪਤਵੰਤ ਸਿੰਘ ਪੰਨੂ ਦਾ ਹੈ। ਇਸ ਮਾਮਲੇ ਵਿੱਚ ਅੱਜ ਅਹਿਮਦਾਬਾਦ ਸਾਈਬਰ ਪੁਲਿਸ ਸਟੇਸ਼ਨ (Ahmedabad Cyber Police Station) ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੇ ਵਿਸ਼ਵ ਕੱਪ ਮੈਚ ਦੌਰਾਨ ਹਮਲੇ ਦੀ ਇਸ ਧਮਕੀ ਨੂੰ ਵੀ ਗੰਭੀਰਤਾ ਨਾਲ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। (ODI World Cup 2023)