ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੀਖਿਆ ਕੰਟਰੋਲਰ ਪਰਵਿੰਦਰ ਸਿੰਘ ਨੇ ਈਟੀਵੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਈਨਲ ਈਅਰ ਦੇ ਵਿਦਿਆਰਥੀਆਂ ਦੇ ਪੇਪਰ ਲੈਣ ਸਬੰਧੀ ਗਾਈਡਲਾਈਨਜ਼ ਤਿਆਰ ਕੀਤੀਆਂ ਗਈਆਂ ਹਨ। ਇਸ ਦੌਰਾਨ ਇੱਕ ਦੂਜੇ ਨਾਲ ਹੱਥ ਨਾ ਮਿਲਾਉਣਾ, ਸੋਸ਼ਲ ਡਿਸਟੈਂਸ ਦੀ ਪਾਲਣਾ ਤੇ ਕਈ ਤਰ੍ਹਾਂ ਦੇ ਨਿਯਮ ਸੁਰੱਖਿਆ ਦੇ ਮੱਦੇਨਜ਼ਰ ਬਣਾਏ ਗਏ ਹਨ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਉਨ੍ਹਾਂ ਕਿਹਾ ਕਿ ਇੱਕ ਸੈਂਟਰ ਵਿੱਚ ਡੇਢ ਸੌ ਤੋਂ ਵੱਧ ਵਿਦਿਆਰਥੀ ਪੇਪਰ ਨਹੀਂ ਦੇ ਸਕਣਗੇ ਅਤੇ ਇੱਕ ਕਮਰੇ ਵਿੱਚ 15 ਤੋਂ ਵੱਧ ਵਿਦਿਆਰਥੀ ਨਹੀਂ ਬੈਠਣਗੇ। ਕੰਟੇਨਮੈਂਟ ਜ਼ੋਨ ਤੇ ਕੁਆਰੰਟੀਨ ਹੋਣ ਵਾਲੇ ਵਿਦਿਆਰਥੀਆਂ ਦੇ ਪੇਪਰ ਨਹੀਂ ਲਏ ਜਾਣਗੇ। ਇਸ ਦੇ ਨਾਲ ਹੀ ਜਿਹੜੇ ਅਧਿਆਪਕ ਕੁਆਰੰਟਾਈਨ ਜਾਂ ਕੰਟੇਨਮੈਂਟ ਜ਼ੋਨ ਵਿੱਚ ਹਨ, ਉਨ੍ਹਾਂ ਅਧਿਆਪਕਾਂ ਦੀ ਡਿਊਟੀ ਪੇਪਰਾਂ ਵਿੱਚ ਨਹੀਂ ਲਾਈ ਜਾਵੇਗੀ।
ਦੂਜੇ ਫੇਸ ਵਿੱਚ ਸਾਰੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਲਈਆਂ ਜਾਣਗੀਆਂ ਅਤੇ ਜੋ ਬੱਚੇ ਕੁਆਰੰਟੀਨ ਵਿੱਚ ਰਹਿ ਕੇ ਆਏ ਹੋਣਗੇ ਉਨ੍ਹਾਂ ਦੇ ਪੇਪਰਾਂ ਲਈ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਖਰੇ ਤੌਰ 'ਤੇ ਪੇਪਰ ਲਵੇਗਾ।
ਆਰ ਕੇ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਮੌਜੂਦਗੀ ਵਿੱਚ ਕਮੇਟੀ ਨੇ ਹਫ਼ਤਾ ਪਹਿਲਾਂ ਪੇਪਰ ਲੈਣ ਸਬੰਧੀ ਯੋਜਨਾ ਉਲੀਕੀ ਸੀ ਜਿਸ ਵਿੱਚ ਕੇਂਦਰ ਸਰਕਾਰ ਐਮਐਚਆਰਡੀ ਵੱਲੋਂ ਦਿੱਤੀਆਂ ਹਦਾਇਤਾਂ ਮੁਤਾਬਕ ਪੇਪਰ ਲੈਣ ਸਬੰਧੀ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ ਤਹਿਤ ਗਾਈਡਲਾਈਨਜ਼ ਬਣਾਈਆਂ ਗਈਆਂ ਹਨ। ਇੰਨਾ ਹੀ ਨਹੀਂ, ਜੁਲਾਈ ਵਿੱਚ ਹੋਣ ਵਾਲੇ ਇਨ੍ਹਾਂ ਪੇਪਰਾਂ ਵਿੱਚ ਬੱਚਿਆਂ ਨੂੰ ਪਾਣੀ ਲਈ ਬੋਤਲ ਖੁਦ ਹੀ ਲਿਆਉਣੀਆਂ ਪੈਣਗੀਆਂ।
ਇਹ ਵੀ ਪੜ੍ਹੋ:ਬੀਜ ਘੁਟਾਲਾ: ਕੀ ਮਜੀਠੀਆ ਤੇ ਰੰਧਾਵਾ ਦੀ ਦੂਸ਼ਣਬਾਜ਼ੀ 'ਚੋਂ ਕਿਸਾਨ ਨੂੰ ਮਿਲੇਗਾ ਇਨਸਾਫ਼ ?