30 ਦਸੰਬਰ ਨੂੰ 1000 ਗੱਡੀਆਂ ਦਾ ਕਾਫਲਾ ਲੈ ਜ਼ੀਰਾ ਪਹੁੰਚਣਗੇ ਕਿਸਾਨ ਚੰਡੀਗੜ੍ਹ:ਕਿਸਾਨ ਭਵਨ ਵਿੱਚ 5 ਕਿਸਾਨ ਜਥੇਬੰਦੀਆਂ ਨੇ ਅਹਿਮ ਮੀਟਿੰਗ ਕੀਤੀ ਜਿਸਦੇ ਵਿੱਚ ਫ਼ੈਸਲਾ ਲਿਆ ਗਿਆ ਹੈ ਕਿ 30 ਦਸੰਬਰ ਨੂੰ ਜ਼ੀਰਾ ਵਿੱਚ ਧਰਨੇ ਉੱਤੇ ਬੈਠੇ ਕਿਸਾਨਾਂ ਦਾ ਮਨੋਬਲ ਵਧਾਉਣ ਲਈ 1000 ਗੱਡੀਆਂ ਦਾ ਕਾਫਲਾ ਲੈ ਕੇ ਜ਼ੀਰੇ ਵੱਲ ਕੂਚ ਕੀਤਾ (Farmers will reach Zira) ਜਾਵੇਗਾ।
ਇਹ ਵੀ ਪੜੋ:26 ਜਨਵਰੀ ਨੂੰ ਰਿਹਾਅ ਹੋਣਗੇ ਨਵਜੋਤ ਸਿੱਧੂ, ਪੰਜਾਬ ਕਾਂਗਰਸ ਵਿੱਚ ਸਿਆਸੀ ਹਲਚਲ ਹੋਈ ਤੇਜ਼, ਸਿੱਧੂ ਦੇ ਸਲਾਹਕਾਰ ਨੇ ਕਿਹਾ ਮਿਸ਼ਨ 2024 ਹੋਵੇਗਾ ਸ਼ੁਰੂ
ਚੰਡੀਗੜ੍ਹ ਵਿੱਚ ਲੱਗੇਗਾ ਪੱਕਾ ਮੋਰਚਾ: ਦੱਸ ਦਈਏ ਕਿ ਇਸਤੋਂ ਪਹਿਲਾਂ ਕਿਸਾਨਾਂ ਨੇ 30 ਦਸੰਬਰ ਨੂੰ ਚੰਡੀਗੜ੍ਹ ਵਿਚ ਪੱਕਾ ਮੋਰਚਾ ਲਗਾਉਣ ਦਾ ਪ੍ਰੋਗਰਾਮ ਬਣਾਇਆ ਸੀ, ਪਰ ਜ਼ੀਰੇ ਮੋਰਚੇ ਕਾਰਨ ਚੰਡੀਗੜ੍ਹ ਵਿਚ ਪੱਕੇ ਮੋਰਚੇ ਦੀ ਤਾਰੀਕ ਬਦਲ ਕੇ 17 ਜਨਵਰੀ ਕਰ ਦਿੱਤੀ ਗਈ ਹੈ। ਇਸ ਮੀਟਿੰਗ ਦੇ ਵਿਚ 5 ਜਥੇਬੰਦੀਆਂ ਦੇ ਪ੍ਰਧਾਨ ਹਾਜ਼ਰ ਸਨ। ਬਲਬੀਰ ਸਿੰਘ ਰਾਜੇਵਾਲ, ਪ੍ਰੇਮ ਸਿੰਘ ਭੰਗੂ, ਕੰਵਲਪ੍ਰੀਤ ਸਿੰਘ ਪਨੂੰ, ਬੋਗ ਸਿੰਘ ਮਾਨਸਾ, ਹਰਜਿੰਦਰ ਸਿੰਘ ਟਾਂਡਾ ਦੀ ਅਗਵਾਈ ਵਿਚ ਇਹ ਮੀਟਿੰਗ ਹੋਈ।
ਚੰਡੀਗੜ੍ਹ ਵਿੱਚ ਕਿਉਂ ਲਗਾਇਆ ਜਾਵੇਗਾ ਪੱਕਾ ਮੋਰਚਾ ? :ਭਾਰਤੀ ਕਿਸਾਨ ਯੂਨੀਅਨ ਦੀਆਂ 5 ਜਥੇਬੰਦੀਆਂ 17 ਜਨਵਰੀ ਤੋਂ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਗਾਉਣ ਜਾ ਰਹੀਆਂ ਹਨ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਪੱਕੇ ਮੋਰਚੇ ਦੇ ਪ੍ਰੋਗਰਾਮ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਮੋਰਚਾ ਖਾਸ ਤੌਰ ਉੱਤੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਲਈ ਲਗਾਇਆ ਜਾਵੇਗਾ। ਇਸਦੇ ਨਾਲ ਹੀ ਕੇਂਦਰ ਸਰਕਾਰ ਨੇ ਅੰਬਾਨੀ ਨੂੰ ਪੰਜਾਬ ਵਿਚ 26 ਸਾਈਲੋ ਬਣਾਉਣ ਦੀ ਇਜ਼ਾਜਤ ਦਿੱਤੀ ਹੈ। ਉਹਨਾਂ ਆਖਿਆ ਕਿ ਹਰ ਹਾਲ ਵਿੱਚ ਅਸੀਂ ਸਾਈਲੋ ਨਹੀਂ ਬਣਨ ਦੇਵਾਂਗੇ।
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਮੁੱਖ ਮੰਗਾਂ ਹਨ ਕਿ ਲਤੀਫਪੁਰਾ 'ਚ ਲੋਕਾਂ ਨੂੰ ਪਨਾਹ ਦਿੱਤੀ ਜਾਵੇ, ਚੰਡੀਗੜ੍ਹ ਦੇ ਆਸ ਪਾਸ ਵੱਡੇ ਲੋਕਾਂ ਨੇ ਜ਼ਮੀਨਾਂ ਦੇ ਆਸ ਪਾਸ ਕਬਜ਼ੇ ਕੀਤੇ ਹਨ ਉਹ ਛੁਡਵਾਏ ਜਾਣ, ਪੰਜਾਬ ਦੇ ਹਰ ਖੇਤ ਨੂੰ ਪਾਣੀ ਮਿਲਣ ਦਾ ਪ੍ਰਬੰਧ ਕੀਤਾ ਜਾਵੇ, ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਘੱਟ ਹੋਣ ਤੋਂ ਰੋਕਿਆ ਜਾਵੇ, ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਇਆ ਜਾਵੇ ਅਤੇ ਪਾਣੀ ਪ੍ਰਦੂਸ਼ਣ ਨੂੰ ਘੱਟ ਕੀਤਾ ਜਾਵੇ। ਨਾਲ ਹੀ ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜ਼ੀਰੇ ਦੇ ਮੋਰਚੇ ਨੂੰ ਅਸੀਂ ਹਰ ਹਾਲ ਵਿਚ ਸਫ਼ਲ ਬਣਾਵਾਂਗੇ। ਅਸੀਂ ਪਾਣੀ ਨੂੰ ਬਚਾਉਣ ਦੀ ਲੜਾਈ ਲੜਦੇ ਰਹਾਂਗੇ।
ਇਹ ਵੀ ਪੜੋ:ਪੰਜਾਬ ਦੇ ਸਟੰਟ ਮੈਨ ਨੇ ਉਡਾਏ ਸਭ ਦੇ ਹੋਸ਼, 30 ਸਾਲ ਤੋਂ ਕਰ ਰਿਹਾ ਹੈ ਬੁਲਟ 'ਤੇ ਸਟੰਟ