ਪੰਜਾਬ

punjab

ETV Bharat / state

ਸ਼ੰਭੂ ਬਾਰਡਰ 'ਤੇ ਕਿਸਾਨਾਂ ਨੇ ਤੋੜੇ ਪੁਲਿਸ ਦੇ ਬੈਰੀਕੇਟ - ਸ਼ੰਭੂ ਬਾਰਡ 'ਤੇ ਹਰਿਆਣਾ ਸਰਕਾਰ

ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਦਾ ਪ੍ਰਦਰਸ਼ਨ ਭੱਖਦਾ ਜਾ ਰਿਹਾ ਹੈ। ਸ਼ੰਭੂ ਬਾਰਡਰ 'ਤੇ ਕਿਸਾਨਾਂ ਵੱਲੋਂ ਜਬਰਦਸਤ ਹੰਗਾਮਾ ਕੀਤਾ ਜਾ ਰਿਹਾ ਹੈ। ਹਰਿਆਣਾ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਇਨ੍ਹਾਂ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਟਿੰਗ ਕੀਤੀ ਗਈ ਹੈ।

Farmers break police barricades at Shambhu border
ਸ਼ੰਭੂ ਬਾਡਰ 'ਤੇ ਕਿਸਾਨਾਂ ਨੇ ਤੋੜੇ ਪੁਲਿਸ ਦੇ ਬੈਰੀਕੇਟ

By

Published : Nov 26, 2020, 11:18 AM IST

ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਦਾ ਪ੍ਰਦਰਸ਼ਨ ਭੱਖਦਾ ਜਾ ਰਿਹਾ ਹੈ। ਸ਼ੰਭੂ ਬਾਰਡਰ 'ਤੇ ਕਿਸਾਨਾਂ ਵੱਲੋਂ ਜਬਰਦਸਤ ਹੰਗਾਮਾ ਕੀਤਾ ਜਾ ਰਿਹਾ ਹੈ। ਹਰਿਆਣਾ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਇਨ੍ਹਾਂ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਟਿੰਗ ਕੀਤੀ ਗਈ ਹੈ। ਇਸ ਦੌਰਾਨ ਸ਼ੰਭੂ ਬਾਰਡਰ 'ਤੇ ਪੁਲਿਸ ਵੱਲੋਂ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਅਤੇ ਹੰਝੂ ਗੈਸ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੌਰਾਨ ਕਿਸਾਨ ਬੈਰੀਕੇਟ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ।

ਸ਼ੰਭੂ ਬਾਡਰ 'ਤੇ ਕਿਸਾਨਾਂ ਨੇ ਤੋੜੇ ਪੁਲਿਸ ਦੇ ਬੈਰੀਕੇਟ

ਤੁਹਾਨੂੰ ਦੱਸ ਦਈਏ ਕਿ ਹਰਿਆਣਾ ਪੁਲਿਸ ਕਿਸਾਨਾਂ ਨੂੰ ਰੋਕਣ ਲਈ ਲਗਾਤਾਰ ਚਿਤਾਵਨੀ ਦੇ ਰਹੀ ਹੈ। ਇਸ ਦੇ ਬਾਵਜੂਦ ਵੀ ਕਿਸਾਨ ਲਗਾਤਾਰ ਅੱਗੇ ਜਾਣ ਲਈ ਬਾ-ਜਿੱਦ ਹਨ। ਇਨ੍ਹਾਂ ਹੀ ਕਿਸਾਨ ਦੀ ਪੁਲਿਸ ਨਾਲ ਹਲਕੀ ਝੜਪ ਵੀ ਹੋਈ ਹੈ।

ABOUT THE AUTHOR

...view details